ETV Bharat / state

ਨਾਜਾਇਜ਼ ਲਾਟਰੀ ਨਾਲ ਹੋ ਰਹੀ ਹੈ ਗਰੀਬਾਂ ਦੀ ਲੁੱਟ, ਪ੍ਰਸ਼ਾਸਨ ਸੁਸਤ - ਵਿਧਾਨ ਸਭਾ ਹਲਕਾ ਪਾਇਲ ਰਾੜਾ ਸਾਹਿਬ

ਵਿਧਾਨ ਸਭਾ ਹਲਕਾ ਪਾਇਲ ਅੰਦਰ ਰਾੜਾ ਸਾਹਿਬ ਵਿਖੇ ਧੜੱਲੇ ਦੇ ਨਾਲ ਸ਼ਰੇਆਮ ਗੈਰ ਕਾਨੂੰਨੀ ਤਰੀਕੇ ਨਾਲ ਲਾਟਰੀ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਜਿੱਥੇ ਗਰੀਬ ਲੋਕਾਂ ਨੂੰ 10 ਰੁਪਏ ਬਦਲੇ 90 ਰੁਪਏ ਦੇਣ ਦਾ ਲਾਲਚ ਦੇ ਕੇ ਉਹਨਾਂ ਦੀ ਲੁੱਟ ਕੀਤੀ ਜਾਂਦੀ ਹੈ। ਨੇਪਾਲ ਦੀ ਲਾਟਰੀ ਹੋਣ ਦਾ ਝਾਂਸਾ ਦੇ ਕੇ ਦੁਕਾਨਾਂ ਅੰਦਰ ਬੈਠੇ ਦੁਕਾਨਦਾਰ ਖ਼ੁਦ ਹੀ ਨੰਬਰ ਕੱਢਦੇ ਹਨ ਅਤੇ ਇਹ ਲਾਟਰੀ 12 ਘੰਟੇ ਚੱਲਦੀ ਹੈ। ਹਰ 15 ਮਿੰਟ ਬਾਅਦ ਤਿੰਨ ਨੰਬਰ ਕੱਢੇ ਜਾਂਦੇ ਹਨ।

Illegal lottery is robbing the poor administration is sluggish

author img

By

Published : Jul 23, 2021, 1:14 PM IST

ਲੁਧਿਆਣਾ: ਵਿਧਾਨ ਸਭਾ ਹਲਕਾ ਪਾਇਲ ਅੰਦਰ ਰਾੜਾ ਸਾਹਿਬ ਵਿਖੇ ਧੜੱਲੇ ਦੇ ਨਾਲ ਸ਼ਰੇਆਮ ਗੈਰ ਕਾਨੂੰਨੀ ਤਰੀਕੇ ਨਾਲ ਲਾਟਰੀ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਜਿੱਥੇ ਗਰੀਬ ਲੋਕਾਂ ਨੂੰ 10 ਰੁਪਏ ਬਦਲੇ 90 ਰੁਪਏ ਦੇਣ ਦਾ ਲਾਲਚ ਦੇ ਕੇ ਉਹਨਾਂ ਦੀ ਲੁੱਟ ਕੀਤੀ ਜਾਂਦੀ ਹੈ। ਨੇਪਾਲ ਦੀ ਲਾਟਰੀ ਹੋਣ ਦਾ ਝਾਂਸਾ ਦੇ ਕੇ ਦੁਕਾਨਾਂ ਅੰਦਰ ਬੈਠੇ ਦੁਕਾਨਦਾਰ ਖ਼ੁਦ ਹੀ ਨੰਬਰ ਕੱਢਦੇ ਹਨ ਅਤੇ ਇਹ ਲਾਟਰੀ 12 ਘੰਟੇ ਚੱਲਦੀ ਹੈ। ਹਰ 15 ਮਿੰਟ ਬਾਅਦ ਤਿੰਨ ਨੰਬਰ ਕੱਢੇ ਜਾਂਦੇ ਹਨ। ਲਾਟਰੀ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਇਹਨਾਂ ਨੂੰ ਪੁਲਿਸ ਦਾ ਕੋਈ ਖੌਫ਼ ਨਹੀਂ ਦਿਖਾਈ ਦੇ ਰਿਹਾ ਅਤੇ ਹੈਰਾਨੀ ਦੀ ਗੱਲ ਤਾ ਇਹ ਹੈ ਕਿ ਪੁਲਿਸ ਵੀ ਇਹਨਾਂ ਤੇ ਰਹਿਮ ਕਰ ਅਣਜਾਣ ਬਾਣੀ ਬੈਠੀ ਹੈ।

ਜਦੋਂ ਰਾੜਾ ਸਾਹਿਬ ਵਿਖੇ ਚੱਲ ਰਹੇ ਲਾਟਰੀ ਦੇ ਗੈਰ ਕਾਨੂੰਨੀ ਧੰਦੇ ਨੂੰ ਕੈਮਰੇ ਚ ਕੈਦ ਕੀਤਾ ਗਿਆ ਤਾਂ ਇਸਦਾ ਸਰਗਨਾ ਕੈਮਰਾ ਬੰਦ ਕਰਨ ਦੀਆਂ ਧਮਕੀਆਂ ਦੇਣ ਲੱਗਾ। ਕੈਮਰੇ ਨੂੰ ਦੇਖ ਕੇ ਇਹ ਧੰਦਾ ਕਰਨ ਵਾਲੇ ਦੁਕਾਨਾਂ ਚੋਂ ਭੱਜ ਨਿਕਲੇ। ਉਥੇ ਮੌਜੂਦ ਕੁੱਝ ਗਰੀਬ ਲੋਕਾਂ ਨੇ ਦੱਸਿਆ ਕਿ ਉਹ ਲਾਟਰੀ ਖੇਡਣ ਆਉਂਦੇ ਹਨ ਅਤੇ 10-50 ਰੁਪਏ ਦੀ ਲਾਟਰੀ ਪਾ ਲੈਂਦੇ ਹਨ। ਨੰਬਰ ਆਉਣ ਤੇ 10 ਰੁਪਏ ਦੇ 90 ਰੁਪਏ ਮਿਲਦੇ ਹਨ। ਇਸ ਪੂਰੇ ਧੰਦੇ ਨੂੰ ਲੈ ਕੇ ਪਾਇਲ ਦੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਪੁਲਿਸ ਅਤੇ ਸਰਕਾਰ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਪਾਇਲ ਅੰਦਰ ਘਰ-ਘਰ ਨਸ਼ਾ ਤਾਂ ਵਿਕਦਾ ਹੀ ਸੀ ਕਿ ਲਾਟਰੀ ਦਾ ਧੰਦਾ ਵੀ ਸ਼ਰੇਆਮ ਹੋਣ ਲੱਗ ਪਿਆ ਹੈ ਅਤੇ ਪੁਲਿਸ ਵੀ ਅੱਖਾਂ ਬੰਦ ਕਰ ਕੇ ਬੈਠੀ ਹੈ।

ਉਥੇ ਹੀ ਦੂਜੇ ਪਾਸੇ ਪਾਇਲ ਥਾਣਾ ਮੁਖੀ ਕਰਨੈਲ ਸਿੰਘ ਨੇ ਇਸ ਪੂਰੇ ਮਾਮਲੇ ਤੇ ਅਣਜਾਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪਹਿਲਾਂ ਕੁੱਝ ਬੰਦਿਆਂ ਤੇ ਪਰਚੇ ਦਰਜ ਕੀਤੇ ਸੀ। ਹੁਣ ਦੁਬਾਰਾ ਲਾਟਰੀ ਦਾ ਕੰਮ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਅ ਤੇ ਨਾ ਹੀ ਕਿਸੇ ਸਰਪੰਚ ਪੰਚ ਨੇ ਫੋਨ ਕਰਕੇ ਸੂਚਨਾ ਦਿੱਤੀ। ਹੁਣ ਮੀਡੀਆ ਰਾਹੀਂ ਪਤਾ ਲੱਗਿਆ ਹੈ ਤਾਂ ਰੇਡ ਕਰਕੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਪੁੱਤ ਦੇ ਇਲਾਜ ਲਈ ਘਰ ਦਾਅ ‘ਤੇ ਲਾਇਆ, ਹੁਣ ਬੇਵੱਸ ਹੋਇਆ ਪਰਿਵਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.