ਲੁਧਿਆਣਾ: ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲੁਧਿਆਣਾ ਵਿੱਚ ਵਧਦਾ ਜਾ ਰਿਹਾ ਹੈ ਅਤੇ ਹਰ ਰੋਜ਼ 200 ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ, ਪਰ ਫਿਰ ਵੀ ਇਸ ਦੀ ਪਰਵਾਹ ਕੀਤੇ ਬਿਨਾ ਲੋਕ ਕੋਈ ਵੀ ਸਬਕ ਨਹੀਂ ਲੈ ਰਹੇ।
ਲੁਧਿਆਣਾ ਵਿੱਚ ਪ੍ਰਸ਼ਾਸਨ ਦੇ ਨੱਕ ਹੇਠ ਅਰੋੜਾ ਪੈਲੇਸ ਦੇ ਸਾਹਮਣੇ ਨਾਜਾਇਜ਼ ਸਬਜ਼ੀ ਮੰਡੀ ਲਗਾਈ ਜਾ ਰਹੀ ਹੈ, ਜਿੱਥੇ ਲੋਕਾਂ ਵੱਲੋਂ ਨਾ ਤਾਂ ਸੋਸ਼ਲ ਦੂਰੀ ਦਾ ਕੋਈ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਨਾ ਹੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਜਦ ਪੁਲਿਸ ਪ੍ਰਸਾਸ਼ਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਦਾ ਦਿਖਾਵਾ ਕੀਤਾ ਅਤੇ ਸਿਰਫ਼ ਚਾਰ ਲੋਕਾਂ ਦੇ ਚਲਾਣ ਹੀ ਕੱਟੇ ਅਤੇ ਇਹ ਸਾਰੀ ਕਾਰਵਾਈ ਲੀਪਾ ਪੋਚੀ ਹੀ ਨਜ਼ਰ ਆਈ।
ਉੱਥੇ ਹੀ ਇੱਕ ਵਿਅਕਤੀ ਨੇ ਦੱਸਿਆ ਕਿ ਪਹਿਲਾਂ ਇੱਥੇ ਲੌਕਡਾਊਨ ਦੌਰਾਨ ਹੋਲਸੇਲ ਦੀ ਮੰਡੀ ਲੱਗਦੀ ਸੀ ਪਰ ਹੁਣ ਇੱਥੇ ਪਰਚੂਣ ਵਿੱਚ ਸਬਜੀ ਵੇਚੀ ਜਾਂਦੀ ਹੈ।