ਲੁਧਿਆਣਾ: ਪੰਜਾਬ ਵਿੱਚ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਕਿੰਨੀਆਂ ਹੀ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਬੀਤੇ ਦਿਨ ਲੁਧਿਆਣਾ ਵਿਖੇ ਗਹਿਣੇ ਖਰੀਦਣ ਆਏ ਪਤੀ ਪਤਨੀ ਵੱਲੋਂ ਸੁਨਿਆਰ ਦੀ ਦੁਕਾਨ 'ਤੇ ਚੋਰੀ ਕੀਤੀ ਗਈ। ਗਹਿਣੇ ਦੇਖਣ ਦੇ ਬਹਾਣੇ ਉਨ੍ਹਾਂ ਦੁਆਰਾ ਸੋਨੇ ਦੀਆਂ 4 ਚੇਨਾਂ ਚੋਰੀ ਕਰ ਲਈਆਂ। ਇਹ ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਦੱਸ ਦੇਈਏ ਕਿ ਇਹ ਚੋਰੀ ਲੁਧਿਆਣਾ ਦੇ ਸਰਾਫ਼ਾ ਬਾਜ਼ਾਰ ਵਿਚ ਅਵੀਰਾਜ ਜਵੈਲਰਜ਼ ਦੀ ਦੁਕਾਨ ਤੇ ਕੀਤੀ ਗਈ।
ਜਵੈਲਰ ਅਨੁਸਾਰ ਮਹਿਲਾ ਆਪਣੇ ਪਤੀ ਨਾਲ ਸੋਨੇ ਦੀ ਚੈਨ ਵੇਖਣ ਦੇ ਬਹਾਨੇ ਆਈ, ਜੋ ਕਿ ਬਹੁਤ ਹੀ ਚਲਾਕੀ ਨਾਲ 4 ਸੋਨੇ ਦੀਆਂ ਚੇਨਾਂ ਚੋਰੀ ਕਰਕੇ ਲੈ ਗਈ। ਜਿਨਾਂ ਦੀ ਕੁੱਲ ਕੀਮਤ 4 ਲੱਖ ਰੁਪਏ ਦੇ ਕਰੀਬ ਮੰਨੀ ਜਾ ਰਹੀ ਹੈ।
ਇਸ ਚੋਰੀ ਦੀ ਵਾਰਦਾਤ ਦਾ ਦੁਕਾਨ ਦੇ ਮਾਲਿਕ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਉਸ ਨੇ ਗਹਿਣੇ ਗਿਨੇ। ਦੁਕਾਨਦਾਰ ਨੇ ਬਾਅਦ ਵਿਚ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਿਸ ਤੋਂ ਬਾਅਦ ਉਸ ਨੂੰ ਇਸ ਚੋਰੀ ਬਾਰੇ ਜਾਣਕਾਰੀ ਮਿਲੀ।
ਇਸ ਪੂਰੇ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ 4 ਦੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:- ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ