ETV Bharat / state

ਬਿਹਾਰ ਜਾਣ ਵਾਲੇ ਸੈਂਕੜੇ ਪਰਵਾਸੀ ਮਜ਼ਦੂਰ ਲੁਧਿਆਣਾ ਰੇਲਵੇ ਸਟੇਸ਼ਨ ਬਾਹਰ ਹੋਏ ਇਕੱਠੇ - ਲੁਧਿਆਣਾ ਰੇਲਵੇ ਸਟੇਸ਼ਨ

ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਘੰਟਾ ਘਰ ਚੌਕ ਨੇੜੇ ਸੈਂਕੜੇ ਬਿਹਾਰ ਜਾਣ ਵਾਲੇ ਪਰਵਾਸੀ ਮਜ਼ਦੂਰ ਇਕੱਠੇ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਇੱਕ ਥਾਂ ਉੱਤੇ ਇਕੱਠਿਆਂ ਹੀ ਬਿਠਾ ਦਿੱਤਾ। ਇਸ ਦੌਰਾਨ ਸਮਾਜਿਕ ਦੂਰੀ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ।

ਫ਼ੋਟੋ
ਫ਼ੋਟੋ
author img

By

Published : May 22, 2020, 10:38 AM IST

ਲੁਧਿਆਣਾ: ਇੱਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ 100ਵੀਂ ਟ੍ਰੇਨ ਰਵਾਨਾ ਕਰਕੇ ਵਾਹ-ਵਾਹੀ ਖੱਟੀ ਜਾ ਰਹੀ ਸੀ ਉਥੇ ਹੀ ਦੂਜੇ ਪਾਸੇ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਹੀ ਘੰਟਾ ਘਰ ਚੌਕ ਨੇੜੇ ਸੈਂਕੜੇ ਬਿਹਾਰ ਜਾਣ ਵਾਲੇ ਪਰਵਾਸੀ ਮਜ਼ਦੂਰ ਇਕੱਠੇ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਇੱਕ ਥਾਂ ਉੱਤੇ ਇਕੱਠਿਆਂ ਹੀ ਬਿਠਾ ਦਿੱਤਾ।

ਵੇਖੋ ਵੀਡੀਓ

ਇਸ ਦੌਰਾਨ ਨਾ ਤਾਂ ਸਮਾਜਿਕ ਦੂਰੀ ਦਾ ਕੋਈ ਧਿਆਨ ਰੱਖਿਆ ਗਿਆ ਅਤੇ ਨਾ ਹੀ ਉਨ੍ਹਾਂ ਲਈ ਖਾਣ ਪੀਣ ਦਾ ਕੋਈ ਪ੍ਰਬੰਧ ਕਰਵਾਇਆ ਗਿਆ ਜਿਸ ਤੋਂ ਪਰੇਸ਼ਾਨ ਹੋ ਕੇ ਪਰਵਾਸੀ ਮਜ਼ਦੂਰ ਕਾਫੀ ਗੁੱਸੇ ਵਿੱਚ ਵਿਖਾਈ ਦਿੱਤੇ।

ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਵੱਖ-ਵੱਖ ਲੁਧਿਆਣਾ ਦੇ ਇਲਾਕਿਆਂ ਤੋਂ ਆਏ ਹਨ ਅਤੇ ਬਿਹਾਰ ਜਾਣਾ ਚਾਹੁੰਦੇ ਹਨ ਪਰ ਸਟੇਸ਼ਨ ਉੱਤੇ ਕੋਈ ਮੌਜੂਦ ਨਹੀਂ ਸੀ ਅਤੇ ਪੁਲਿਸ ਵੱਲੋਂ ਸਾਨੂੰ ਇੱਕ ਥਾਂ ਉੱਤੇ ਇਕੱਠਿਆਂ ਕਰਕੇ ਬਿਠਾ ਦਿੱਤਾ ਗਿਆ।

ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੇ ਸਵੇਰ ਤੋਂ ਕੁਝ ਵੀ ਖਾਧਾ ਪੀਤਾ ਨਹੀਂ ਇਸੇ ਥਾਂ 'ਤੇ ਬੈਠੇ ਹੋਏ ਹਨ। ਇੱਥੋਂ ਤੱਕ ਕਿ ਮਜ਼ਦੂਰਾਂ ਨੇ ਕਿਹਾ ਕਿ ਪਖਾਨੇ ਜਾਣ ਲਈ ਵੀ ਕੋਈ ਥਾਂ ਨਹੀਂ ਹੈ ਤੇ ਪੂਰੀ ਤਰ੍ਹਾਂ ਬੇਬਸ ਹਨ। ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੀ ਕੋਈ ਮਦਦ ਹੋ ਸਕਦੀ ਹੈ ਤਾਂ ਜ਼ਰੂਰ ਕਰਨ।

ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਇੱਥੇ ਇਕੱਠੇ ਕਰਨ ਵਾਲੇ ਅਤੇ ਮੌਕੇ ਉੱਤੇ ਮੌਜੂਦ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਮਜ਼ਦੂਰ ਬਿਹਾਰ ਜਾਣਾ ਚਾਹੁੰਦੇ ਹਨ। 600 ਤੋਂ ਵੱਧ ਮਜ਼ਦੂਰਾਂ ਨੂੰ ਤਾਂ ਗੁਰੂ ਨਾਨਕ ਸਟੇਡੀਅਮ ਭੇਜ ਦਿੱਤਾ ਗਿਆ ਹੈ ਪਰ ਇਹ ਮੁੜ ਤੋਂ ਇੱਥੇ ਆ ਗਏ ਹਨ ਜਿਸ ਕਰਕੇ ਇਨ੍ਹਾਂ ਦਾ ਕੋਈ ਹੱਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਵਾਰ-ਵਾਰ ਸਮਝਾਉਣ ਦੇ ਬਾਵਜੂਦ ਇਹ ਨਹੀਂ ਸੁਣ ਰਹੇ। ਇੱਕ ਥਾਂ ਉੱਤੇ ਮੁੜ ਤੋਂ ਇਕੱਠੇ ਹੋ ਜਾਂਦੇ ਹਨ ਅਤੇ ਪੁਲਿਸ ਨੂੰ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.