ETV Bharat / state

ਪੋਲਟਰੀ ਫਾਰਮ ਕਿਸਾਨਾਂ ਲਈ ਅਹਿਮ ਖ਼ਬਰ; ਜਾਣੋ, ਕਿਵੇਂ ਕਰਨਾ ਫਾਰਮ ਤੇ ਪੰਛੀਆਂ ਦਾ ਰੱਖ-ਰਖਾਅ

Care Of Poultry Farm In Winters: ਸਰਦੀਆਂ ਵਿੱਚ ਪੋਲਟਰੀ ਫਾਰਮ ਕਿਸਾਨਾਂ ਨੂੰ ਚੂਚਿਆਂ ਤੋਂ ਲੈ ਕੇ ਮੁਰਗੀ-ਮੁਰਗਿਆਂ ਦੇ ਪਾਲਣ-ਪੋਸ਼ਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਇਸ ਲਈ ਤਾਪਮਾਨ ਤੋਂ ਲੈ ਕੇ ਖੁਰਾਕ ਤੱਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਨ੍ਹਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਵੇਖੋ ਇਹ ਸਪੈਸ਼ਲ ਰਿਪੋਰਟ।

Care Of Poultry Farm In Winters
Care Of Poultry Farm In Winters
author img

By ETV Bharat Punjabi Team

Published : Jan 5, 2024, 12:38 PM IST

ਜਾਣੋ, ਕਿਵੇਂ ਕਰਨਾ ਫਾਰਮ ਤੇ ਪੰਛੀਆਂ ਦਾ ਰੱਖ-ਰਖਾਅ

ਲੁਧਿਆਣਾ: ਪੂਰੇ ਦੇਸ਼ 'ਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਸਰਦੀਆਂ 'ਚ ਪੋਲਟਰੀ ਫਾਰਮ ਅੰਦਰ ਪੰਛੀਆਂ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਖਾਸ ਕਰਕੇ ਸਰਦੀਆਂ ਵਿੱਚ ਬਰਡ ਫਲੂ, ਵੇਕ੍ਰੋਨਿਕ ਰੇਸਪਰੇਟਰੀ ਬਿਮਾਰੀ, ਇੰਫੇਕਟਸ ਬੋਂਗਾਇਟਸ ਆਦਿ ਵਰਗੀਆਂ ਬਿਮਾਰੀਆਂ ਮੁਰਗੇ-ਮੁਰਗੀਆਂ ਨੂੰ ਲੱਗ ਸਕਦੀਆਂ ਹਨ। ਖਾਸ ਕਰਕੇ ਛੋਟੇ ਚੂਚੇ, ਜੋ ਕਿ 0 ਤੋਂ ਲੈਕੇ 7 ਹਫ਼ਤੇ ਤੱਕ ਦੀ ਉਮਰ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਲਗਭਗ 90 ਡਿਗਰੀ ਦੇ ਕਰੀਬ ਤਾਪਮਾਨ ਵਿੱਚ ਰੱਖਣਾ ਪੈਂਦਾ ਹੈ, ਨਹੀਂ ਤਾਂ ਉਨ੍ਹਾਂ ਦੀ ਮੌਤ ਤੱਕ ਵੀ ਹੋ ਜਾਂਦੀ ਹੈ।

ਚੂਚਿਆਂ ਤੋਂ ਲੈ ਕੇ ਵਿਅਸਕ ਪੰਛੀਆਂ ਨੂੰ ਖਾਸ ਧਿਆਨ ਦੀ ਲੋੜ: ਇਸੇ ਤਰ੍ਹਾਂ ਸੱਤ ਹਫ਼ਤਿਆਂ ਤੋਂ ਲੈ ਕੇ 18 ਹਫ਼ਤਿਆਂ ਤੱਕ ਦੇ ਜੋ ਕਿ ਵਾਧੇ ਦੇ ਵਿੱਚ ਬਰਡਜ਼ ਚੱਲ ਰਹੇ ਹੁੰਦੇ ਹਨ, ਉਨ੍ਹਾਂ ਦੀ ਵੀ ਇਮਿਊਨਿਟੀ ਘੱਟਣ ਕਰਕੇ ਸਰਦੀਆਂ ਵਿੱਚ ਜਦੋਂ ਤਾਪਮਾਨ ਜ਼ਿਆਦਾ ਹੇਠਾਂ ਚਲਾ ਜਾਂਦਾ ਹੈ, ਤਾਂ ਉਹ ਵੀ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਵਿਕਾਸ ਰੁੱਕ ਜਾਂਦਾ ਹੈ ਜਿਸ ਨਾਲ ਪੋਲਟਰੀ ਫਾਰਮ ਵਾਲਿਆਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ, ਕਿਉਂਕਿ ਉਨ੍ਹਾਂ ਦਾ ਵਜ਼ਨ ਉੰਨਾ ਨਹੀਂ ਹੋ ਪਾਉਂਦਾ, ਜਿੰਨਾ ਉਨ੍ਹਾਂ ਨੂੰ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਪੰਛੀ ਪੂਰੀ ਤਰ੍ਹਾਂ ਵਿਅਸਕ (Poultry Farm) ਹੁੰਦੇ ਹਨ, ਉਹ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੇ ਹਨ। ਖਾਸ ਕਰਕੇ ਉਨ੍ਹਾਂ ਵਿੱਚ ਪ੍ਰਜਨਨ ਕਰਨ ਦੀ ਤਾਕਤ ਘੱਟਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਅੰਡਿਆਂ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਸਰਦੀਆਂ ਵਿੱਚ ਵਿਸ਼ੇਸ਼ ਤੌਰ ਉੱਤੇ ਪੋਲਟਰੀ ਫਾਰਮ ਕਿਸਾਨਾਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਪੈਂਦੀ ਹੈ।

Care Of Poultry Farm In Winters
ਫਾਰਮ ਤੇ ਪੰਛੀਆਂ ਦਾ ਰੱਖ-ਰਖਾਅ

ਪੋਲਟਰੀ ਫਾਰਮ ਦਾ ਡਿਜ਼ਾਇਨ: ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਦੇ ਪਸ਼ੂ ਪ੍ਰਬੰਧਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਨੇ ਇਹ ਦੱਸਿਆ ਕਿ ਜਦੋਂ ਵੀ ਟੈਂਪਰੇਚਰ ਚਾਰ ਡਿਗਰੀ ਦੇ ਨੇੜੇ ਚਲਾ ਜਾਂਦਾ ਹੈ, ਤਾਂ ਬਰਡਜ਼ ਨੂੰ ਬਿਮਾਰੀਆਂ ਲੱਗਣ ਦਾ ਖ਼ਤਰਾ ਜਿਆਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਪੋਲਟਰੀ ਫਾਰਮ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਹਵਾ ਜਿਆਦਾ ਚੱਲਣ ਨਾਲ ਕਈ ਵਾਰ ਲੋਕ ਉਸ ਨੂੰ ਚਾਰ ਸਫੇਰਿਓ ਬੰਦ ਕਰ ਦਿੰਦੇ ਹਨ, ਜਿਸ ਕਰਕੇ ਅੰਦਰ ਗਿੱਲਾਪਣ ਹੋ ਜਾਂਦਾ ਹੈ। ਬਰਡਜ਼ ਵਿੱਚ ਜਿਆਦਾ ਨਮੀ ਹੋਣ ਕਰਕੇ ਬਿਮਾਰੀਆਂ ਅਤੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਹੋਰ ਜਿਆਦਾ ਵੱਧ ਜਾਂਦਾ ਹੈ।

ਦਲਜੀਤ ਕੌਰ ਨੇ ਕਿਹਾ ਕਿ ਪੋਲਟਰੀ ਫਾਰਮ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਹਨ ਕਿ ਹਵਾ ਥੋੜੀ ਜਿਹੀ ਜ਼ਰੂਰ ਕਰੋਸ ਹੁੰਦੀ ਰਹੇ। ਵੱਧ ਤੋਂ ਵੱਧ ਪੋਲਟਰੀ ਫਾਰਮ ਸੁੱਕਾ ਰਹੇ। ਇਸ ਤੋਂ ਇਲਾਵਾ ਉਸ ਦੀ ਬਣਤਰ ਪੂਰਬ ਤੋਂ ਪੱਛਮ ਵੱਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪੰਛੀਆਂ ਲਈ ਵਿਸ਼ੇਸ਼ ਪ੍ਰਬੰਧ ਹੋਣੇ ਚਾਹੀਦੇ ਹਨ। ਸਭ ਤੋਂ ਜ਼ਿਆਦਾ ਛੋਟੇ ਚੂਚਿਆਂ ਦਾ ਸਰਦੀਆਂ ਵਿੱਚ ਮਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੂੰ 90 ਡਿਗਰੀ ਤੱਕ ਦਾ ਤਾਪਮਾਨ ਮੁਹਈਆ ਕਰਵਾਉਣ ਲਈ ਵਿਸ਼ੇਸ਼ ਮਸ਼ੀਨਾਂ ਲਗਾਉਣੀਆਂ ਪੈਂਦੀਆਂ ਹਨ।

Care Of Poultry Farm In Winters
ਫਾਰਮ ਤੇ ਪੰਛੀਆਂ ਦਾ ਰੱਖ-ਰਖਾਅ

ਖੁਰਾਕ ਦਾ ਵਿਸ਼ੇਸ਼ ਧਿਆਨ: ਪੋਲਟਰੀ ਫਾਰਮ ਵਿੱਚ ਸਰਦੀਆਂ ਦੇ ਅੰਦਰ ਮੁਰਗਿਆਂ ਦੇ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਪੈਂਦੀ ਹੈ, ਕਿਉਂਕਿ ਸਰਦੀਆਂ ਵਿੱਚ ਪੰਛੀ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਆਪਣੀ ਐਨਰਜੀ ਜਿਆਦਾ ਵੇਸਟ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਪੰਛੀਆਂ ਦੇ, ਤਾਂ ਫੰਗ ਪੂਰੇ ਹੁੰਦੇ ਹਨ, ਉਨ੍ਹਾਂ ਨੂੰ ਠੰਡ ਘੱਟ ਲੱਗਦੀ ਹੈ, ਪਰ ਛੋਟੇ ਪੰਛੀਆਂ ਨੂੰ ਜ਼ਿਆਦਾ ਠੰਡ ਲੱਗਦੀ ਹੈ। ਇਸ ਕਰਕੇ ਉਨ੍ਹਾਂ ਨੂੰ ਠੰਡ ਤੋਂ ਬਚਾਉਣ ਦੀ ਲੋੜ ਪੈਂਦੀ।

Care Of Poultry Farm In Winters
ਪੋਲਟਰੀ ਫਾਰਮ ਕਿਸਾਨਾਂ ਲਈ ਅਹਿਮ ਖ਼ਬਰ

ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਪੋਲਟਰੀ ਫਾਰਮ ਦੇ ਸੈਕਸ਼ਨ ਦੇ ਅੰਦਰ ਮੁਰਗੀਆਂ ਦੀ ਸਮਰੱਥਾ ਪੰਜ ਤੋਂ 10 ਫੀਸਦੀ ਵਧਾਈ ਜਾ ਸਕਦੀ ਹੈ ਜਿਸ ਨਾਲ ਉਨ੍ਹਾਂ ਨੂੰ ਇਕੱਠੇ ਰਹਿਣ ਉੱਤੇ ਨਿੱਘ ਮਿਲਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀ ਖੁਰਾਕ ਵਿੱਚ ਵਾਧਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੀਣ ਲਈ ਉਨ੍ਹਾਂ ਨੂੰ ਕੋਸਾ ਪਾਣੀ ਮੁਹਈਆ ਕਰਵਾਉਣਾ ਚਾਹੀਦਾ ਹੈ। ਪੰਛੀਆਂ ਲਈ ਖੁਰਾਕ ਵਿੱਚ ਵਿਸ਼ੇਸ਼ ਤੌਰ ਉੱਤੇ ਚੰਗੇ ਤੱਤ ਸ਼ਾਮਿਲ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾ ਨੂੰ ਜੇਕਰ ਆਮ ਤੌਰ ਉੱਤੇ 2500 ਤੋਂ 3000 ਕੈਲਰੀ ਦੇ ਰਹੇ ਹਨ, ਤਾਂ ਸਰਦੀਆਂ ਵਿੱਚ ਇਸ ਨੂੰ ਵਧਾ ਕੇ 3100 ਤੋਂ 3400 ਕੈਲਰੀ ਤੱਕ ਕਰਨ ਦੀ ਲੋੜ ਹੈ।

ਪਰਾਲੀ ਦੀ ਵਰਤੋਂ: ਵੈਸੇ ਤਾਂ ਪੋਲਟਰੀ ਫਾਰਮ ਵਿੱਚ ਪੰਛੀਆਂ ਦੇ ਰੱਖ ਰਖਾਅ ਲਈ ਕਿਸਾਨਾਂ ਕੋਲ ਜੇਕਰ ਪਰਾਲੀ ਉਪਲਬਧ ਹੈ, ਤਾਂ ਉਹ ਇਸ ਦੀ ਵਰਤੋਂ ਕਰ ਸਕਦੇ ਹਨ। ਉਸ ਨੂੰ ਕੁਤਰ ਕੇ ਉਹ ਪੰਛੀਆਂ ਦੇ ਹੇਠਾਂ ਵਿਛਾ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਨਿੱਘ ਪ੍ਰਦਾਨ ਹੋਵੇਗਾ, ਪਰ ਇਸ ਦੇ ਨਾਲ ਹੀ, ਇੱਕ ਹੋਰ ਵੀ ਖ਼ਤਰਾ ਬਣਿਆ ਰਹਿੰਦਾ ਹੈ। ਮਾਹਿਰ ਡਾਕਟਰ ਨੇ ਕਿਹਾ ਹੈ ਕਿ ਇਸ ਦੇ ਨਾਲ ਪਰਾਲੀ ਜਲਦੀ ਗਿੱਲੀ ਹੋ ਜਾਵੇਗੀ ਅਤੇ ਗਿੱਲੀ ਪਰਾਲੀ ਤੋਂ ਪੰਛੀਆਂ ਦੇ ਵਿੱਚ ਇਨਫੈਕਸ਼ਨ ਫੈਲਣ ਦਾ ਖ਼ਤਰਾ ਬਹੁਤ ਜਿਆਦਾ ਬਣ ਜਾਂਦਾ ਹੈ ਇੱਕ ਤੋਂ ਦੂਜੇ ਬਰਡਜ਼ ਵਿੱਚ ਬਿਮਾਰੀ ਬਹੁਤ ਜਲਦੀ ਜਾਂਦੀ ਹੈ। ਪਰਾਲੀ ਨੂੰ ਹਰ-ਹਰ 2-3 ਦਿਨ ਬਾਅਦ ਬਦਲਦੇ ਰਹਿਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.