ਲੁਧਿਆਣਾ: ਅਕਸਰ ਹੀ ਗਰੀਬ ਪਰਿਵਾਰ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ, ਪਰ ਕਈ ਵਾਰ ਕੁਦਰਤ ਦੀ ਮਾਰ ਇਹਨਾਂ ਗਰੀਬ ਪਰਿਵਾਰਾਂ ਨੂੰ ਢਾਹ ਵੀ ਲਾ ਦਿੰਦੀ ਹੈ। ਅਜਿਹਾ ਮਾਮਲਾ ਖੰਨਾ ਦੇ ਨੇੜਲੇ ਪਿੰਡ ਅਲੂਣਾ ਪੱਲਾ ਤੋਂ ਆਇਆ, ਜਿੱਥੇ ਇੱਕ ਗਰੀਬ ਪਰਿਵਾਰ ਦੇ ਘਰ ਲੜਕੀ ਦੇ ਵਿਆਹ ਲਈ ਇਕੱਠੇ ਕੀਤੇ ਦਾਜ ਦੇ ਸਮਾਨ ਨੂੰ ਅੱਗ ਲੱਗ ਗਈ, ਜਿਸ ਨਾਲ ਦਾਜ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਦਮਕਲ ਵਿਭਾਗ ਅੱਗ ਲੱਗਣ ਦੀ ਜਾਣਕਾਰੀ ਮਿਲਣ 'ਤੇ ਤੁਰੰਤ ਪਹੁੰਚਿਆ: ਇਸ ਦੌਰਾਨ ਹੀ ਦਮਕਲ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ੁੱਕਰਵਾਰ ਨੂੰ ਸਵੇਰੇ ਉਨ੍ਹਾਂ ਨੂੰ ਫਾਇਰ ਸਟੇਸ਼ਨ ’ਤੇ ਫੋਨ ਆਇਆ ਸੀ ਕਿ ਅਲੂਣਾ ਪੱਲਾ ’ਚ ਇਕ ਘਰ ਨੂੰ ਅੱਗ ਲੱਗੀ ਹੈ ਅਤੇ ਉਹ ਤੁਰੰਤ ਖੰਨਾ ਤੋਂ ਮੌਕੇ ’ਤੇ ਪੁੱਜੇ। ਉਸ ਨੇ ਕਿਹਾ ਕਿ ਜਿਸ ਘਰ ਨੂੰ ਅੱਗ ਲਈ ਸੀ, ਉਸ ਦੇ ਹਾਲਾਤ ਬਹੁਤ ਭਿਆਨਕ ਸਨ ਤੇ ਪੂਰੇ ਘਰ ਨੂੰ ਅੱਗ ਲੱਗੀ ਹੋਈ ਸੀ, ਜਿਸ ਉੱਤੇ ਕਾਬੂ ਪਾਇਆ ਗਿਆ। ਜਿਸ ਤੋਂ ਇਲਾਵਾ ਅੱਗ ਨੂੰ ਨੇੜਲੇ ਘਰਾਂ ਤੱਕ ਫੈਲਣ ਤੋਂ ਰੋਕਿਆ ਗਿਆ। ਉਸ ਨੇ ਕਿਹਾ ਕਿ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
ਲੜਕੀ ਦੇ ਵਿਆਹ ਦਾ ਸਾਰਾ ਸਮਾਨ ਸੜ ਕੇ ਸੁਆਹ : ਦਮਕਲ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਸਤਨਾਮ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ। ਪੀੜਤ ਸਤਨਾਮ ਵੱਲੋਂ ਆਪਣੀ ਲੜਕੀ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਵਿਆਹ ਦੇ ਖਰਚੇ ਲਈ ਪੈਸੇ ਜੋੜ ਕੇ ਰੱਖੇ ਸੀ ਅਤੇ ਦਾਜ ਦਾ ਸਮਾਨ ਰੱਖਿਆ ਗਿਆ ਸੀ, ਜੋ ਸਭ ਸਮਾਨ ਅੱਗ ਨੇ ਸਾੜ ਦਿੱਤਾ।
- Army Soldier Deepak Singh Martyred: ਸਰਹੱਦ 'ਤੇ ਗੰਗੋਲੀਹਾਟ ਦਾ ਜਵਾਨ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ, 3 ਮਹੀਨੇ ਪਹਿਲਾਂ ਹੋਈ ਸੀ ਪਤਨੀ ਦੀ ਮੌਤ
- IDF killed major Hamas terrorists: ਇਜ਼ਰਾਈਲ ਰੱਖਿਆ ਬਲਾਂ ਨੇ ਮਾਰ ਦਿੱਤੇ ਹਮਾਸ ਦੇ ਤਿੰਨ ਵੱਡੇ ਅੱਤਵਾਦੀ
- Murder in Aligarh: ਪ੍ਰੇਮਿਕਾ ਦਾ ਵਿਆਹ ਤੈਅ ਹੋਣ 'ਤੇ ਗੁੱਸੇ 'ਚ ਆ ਗਿਆ ਪ੍ਰੇਮੀ, ਕਤਲ ਕਰਕੇ ਲਾਸ਼ ਲਗਾਈ ਠਿਕਾਣੇ
ਪਰਿਵਾਰ ਦੀ ਮਦਦ ਕਰਨ ਦੀ ਮੰਗ: ਦਮਕਲ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਮਜ਼ਦੂਰੀ ਕਰਦਾ ਹੈ। ਉਸਨੇ ਆਪਣੀ ਧੀ ਦੇ ਵਿਆਹ ਲਈ ਇੱਕ ਇੱਕ ਚੀਜ਼ ਖਰੀਦ ਕੇ ਜੋੜ ਕੇ ਸਮਾਨ ਇੱਕ ਕਮਰੇ ਵਿੱਚ ਰੱਖੀ ਹੋਈ ਸੀ। ਇਸ ਕਮਰੇ ਵਿੱਚ ਬਿਜਲੀ ਦੀਆਂ ਤਾਰਾਂ ਬਾਹਰ ਸਨ, ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਸਾਰਾ ਸਾਮਾਨ ਸੜ ਗਿਆ। ਉੱਥੇ ਹੀ ਦੂਜੇ ਪਾਸੇ ਪਿੰਡਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਪਰਿਵਾਰ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂਕਿ ਇਹ ਪਰਿਵਾਰ ਆਪਣੀ ਧੀ ਦਾ ਵਿਆਹ ਕਰ ਸਕੇ।