ਲੁਧਿਆਣਾ: ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੀਤੇ ਦਿਨੀਂ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਅੰਦਰ ਇੱਕ 32 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਜਿਸ ਕਾਰਨ ਹਸਪਤਾਲ ਤੇ ਕਾਰਵਾਈ ਕਰਦਿਆਂ ਬੀਤੇ ਦਿਨ ਹੀ ਸੀਲ ਕਰ ਦਿੱਤਾ ਗਿਆ ਹੈ।
ਜਿਸ ਨੂੰ ਲੈ ਕੇ ਅੱਜ ਆਈ. ਐਮ. ਏ ਯਾਨੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਇਕ ਵਫ਼ਦ ਸੀਨੀਅਰ ਡਾਕਟਰਾਂ ਦੀ ਅਗਵਾਈ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲਣ ਪਹੁੰਚੇ ਪਰ ਇਹ ਕੇਸ ਕਮਿਸ਼ਨਰ ਨੇ ਪਹਿਲਾਂ ਹੀ ਡੀਜੀਪੀ ਲਾਅ ਐਂਡ ਆਰਡਰ ਹਰਸਿਮਰਤਪਾਲ ਸਿੰਘ ਢੀਂਡਸਾ ਨੂੰ ਦੇ ਦਿੱਤਾ ਹੈ।
ਜਿਸ ਕਰਕੇ ਵਫ਼ਦ ਵੱਲੋਂ ਡੀਜੀਪੀ ਨਾਲ ਮੁਲਾਕਾਤ ਕੀਤੀ ਗਈ। ਇਕ ਘੰਟਾ ਮੁਲਾਕਾਤ ਕਰਨ ਤੋਂ ਬਾਅਦ ਡਾਕਟਰਾਂ ਨੇ ਕਾਨੂੰਨ ਦੀ ਪ੍ਰਕਿਰਿਆ ਤੇ ਸੰਤੁਸ਼ਟੀ ਜਤਾਈ।
ਸਾਡੀ ਟੀਮ ਵੱਲੋਂ ਜਦੋਂ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਮਿਲਣ ਆਏ ਸੀ ਕਿਉਂਕਿ ਹਸਪਤਾਲ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਆਪਣਾ ਕੰਮ ਬਿਲਕੁਲ ਸਹੀ ਕਰ ਰਹੀ ਹੈ। ਉਨ੍ਹਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ, ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਇਸ ਕਰਕੇ ਹੀ ਉਹ ਅੱਜ ਲੁਧਿਆਣਾ ਦੇ ਡੀਜੀਪੀ ਨੂੰ ਮਿਲਣ ਪਹੁੰਚੇ ਹਨ ਅਤੇ ਡੀਜੀਪੀ ਦੇ ਨਾਲ ਲਗਪਗ ਇਕ ਘੰਟਾ ਹੋਈ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਚਾਰਜ ਨੂੰ ਲੈ ਕੇ ਸੰਤੁਸ਼ਟੀ ਹੋਈ ਹੈ ਅਤੇ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਮਨਹਾਸ ਨਾ ਦੇ ਇੱਕ ਨਿੱਜੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਅੰਦਰ 32 ਸਾਲ ਦੇ ਨੌਜਵਾਨ ਦੀ ਭੇਤਭਰੇ ਹਲਾਤਾਂ 'ਚ ਮੌਤ ਹੋ ਗਈ ਸੀ। ਉਸ ਨੂੰ ਸ਼ਰਾਬ ਛੁਡਵਾਉਣ ਲਈ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾਇਆ ਗਿਆ ਸੀ ਪਰ ਪਰਿਵਾਰ ਦੇ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਹਸਪਤਾਲ ਦੇ ਵਿਚ ਕੰਮ ਕਰਨ ਵਾਲੇ ਸਫਾਈ ਸੇਵਕ ਸ਼ਰਾਬ ਮੁਹੱਈਆ ਕਰਵਾ ਰਹੇ ਸਨ। ਜਿਸ ਕਰਕੇ ਹੀ ਉਸ ਦੀ ਮੌਤ ਗਈ, ਇਸ ਪੂਰੀ ਘਟਨਾ ਤੋਂ ਬਾਅਦ ਹਸਪਤਾਲ ਨੂੰ ਬੀਤੇ ਦਿਨ ਸੀਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Video: ਖੇਡਦੇ ਹੋਏ ਖੁੱਲ੍ਹੇ ਸੀਵਰੇਜ 'ਚ ਡਿੱਗਿਆ 5 ਸਾਲ ਦਾ ਬੱਚਾ, ਇਸ ਤਰ੍ਹਾਂ ਆਖਰੀ ਸਮੇਂ ਬਚਾਈ ਗਈ ਜਾਨ