ਲੁਧਿਆਣਾ: ਲੁਧਿਆਣਾ ਦੇ ਇਕਬਾਲ ਨਗਰ ਦੀ ਗਲੀ ਨੰਬਰ 7 'ਚ ਰਾਤ ਕਰੀਬ 11 ਵਜੇ ਤੋਂ ਬਾਅਦ ਦੋ ਧਿਰਾਂ 'ਚ ਜਮ ਕੇ ਇੱਟਾਂ ਰੋੜਿਆਂ ਨਾਲ ਲੜਾਈ ਹੋਈ। ਇਸ ਲੜਾਈ 'ਚ ਨੌਜਵਾਨ ਹਥਿਆਰ ਲਹਿਰਾਉਂਦੇ ਵੀ ਦਿਖਾਈ ਦਿੱਤੇ। ਲੜਾਈ ਦੌਰਾਨ ਦੋਵੇਂ ਧਿਰਾਂ ਵਲੋਂ ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ। ਇਸ ਦੇ ਨਾਲ ਹੀ ਲੜਾਂਈ ਦੌਰਾਨ ਚੱਲੀਆਂ ਇੱਟਾਂ ਟਰਾਂਸਫਾਰਮਰ ਨਾਲ ਵੀ ਲੱਗੀ, ਜਿਸ ਨਾਲ ਸ਼ਾਰਟ ਸਰਕਟ ਵੀ ਹੋਇਆ ਅਤੇ ਕੋਈ ਵੱਡਾ ਹਾਦਸਾ ਹੋਣੋ ਟੱਲ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਦਾ ਕਹਿਣਾ ਕਿ ਦੋ ਧਿਰਾਂ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬੀਤੀ ਰਾਤ ਲੜਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਲੜਾਈ ਦੌਰਾਨ ਕਈ ਗੱਡੀਆਂ ਦਾ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲੜਾਈ ਦੀ ਘਟਨਾ ਸੀਸੀਟੀਵੀ 'ਚ ਕੈਦ ਵੀ ਹੋਈ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਗਈ ਸੀ, ਪਰ ਪੁਲਿਸ ਵਲੋਂ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਕਤ ਲੜਾਈ ਨੂੰ ਲੈਕੇ ਉਨ੍ਹਾਂ ਵਲੋਂ ਦੋਵੇਂ ਧਿਰਾਂ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਲੋਂ ਕਰਫਿਊ ਦੀ ਉਲੰਘਣਾ ਵੀ ਕੀਤੀ ਗਈ ਹੈ, ਜਿਸ ਨੂੰ ਲੈਕੇ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਨਜਾਇਜ਼ ਸਬੰਧਾਂ ’ਚ ਰੋੜਾ ਬਣ ਰਹੇ ਪੁੱਤ ਦਾ ਮਾਂ ਨੇ ਕਰਵਾਇਆ ਕਤਲ