ਲੁਧਿਆਣਾ: ਮਾਮਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਹਿਮਾਚਲ ਦੇ ਜ਼ਿਲ੍ਹਾ ਊਨਾ (District Una of Himachal) ਤੋਂ ਪੁਲਿਸ ਅਰੈਸਟ ਵਾਰੰਟ ਲੈ ਕੇ ਇੱਕ ਸ਼ਖ਼ਸ ਘਰ ਦੇ ਵਿੱਚ ਪਹੁੰਚੀ ਤਾਂ ਪਤਾ ਚੱਲਿਆ ਕਿ ਉਹ ਗਲਤ ਪਤੇ ਉੱਤੇ ਆ ਗਏ ਹਨ, ਦਰਅਸਲ ਪੁਲਿਸ ਨੂੰ ਹਿਮਾਚਲ ਦੀ ਰਹਿਣ ਵਾਲੀ ਮਹਿਲਾ ਦੇ ਪਰਿਵਾਰ ਨੇ ਸ਼ਿਕਾਇਤ ਦਿੱਤੀ ਸੀ ਕਿ ਕੋਈ ਵਿਅਕਤੀ ਮਹਿਲਾ ਨੂੰ ਵਰਗਲਾ ਕੇ ਲੈ ਗਿਆ ਹੈ। ਜਦੋਂ ਹਿਮਾਚਲ ਪੁਲਿਸ ਉਸ ਨੂੰ ਲੱਭਦੀ ਉਸ ਦੇ ਲੁਧਿਆਣਾ ਸਥਿਤ ਘਰ ਪੁੱਜੀ ਤਾਂ ਗੱਲ ਸਾਹਮਣੇ ਆਈ ਕਿ ਸ਼ਖ਼ਸ ਦਾ ਇਹ ਪਤਾ ਹੀ ਗਲਤ ਹੈ। ਮੁਲਜ਼ਮ ਨੇ ਜਾਅਲੀ ਪਤੇ ਉੱਤੇ ਨੰਬਰ ਲਿਆ ਹੋਇਆ ਸੀ। ਜਿਸ ਤੋਂ ਬਾਅਦ ਉਕਤ ਮਕਾਨ ਦੇ ਮਾਲਕ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਜੋ ਪਤਾ ਉਹਨਾਂ ਕੋਲ ਆਇਆ ਹੈ ਇਸ ਨਾਮ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਰਹਿੰਦਾ।
ਗਲਤ ਨਿਕਲਿਆ ਪਤਾ: ਲਾਪਤਾ ਮਹਿਲਾ (missing woman) ਦੇ ਪੀੜਤ ਪਤੀ ਨੇ ਸ਼ਿਕਾਇਤ ਕੀਤੀ ਸੀ, ਕਿ ਉਹ ਪੀਰ ਨਿਗਾਹਾ ਹਿਮਾਚਲ ਦੇ ਵਿੱਚ ਆਪਣੀ ਫੁੱਲਾਂ ਦੀ ਦੁਕਾਨ ਲਗਾਉਂਦਾ ਹੈ ਅਤੇ ਕੁਝ ਸਮਾਂ ਬਿਮਾਰ ਹੋਣ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਦੁਕਾਨ ਉੱਤੇ ਬਿਠਾਉਣਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਹੀ ਕਿਸੇ ਵਿਅਕਤੀ ਦੇ ਨਾਲ ਉਸ ਦੀ ਗੱਲਬਾਤ ਹੋ ਗਈ। ਜਿਸ ਤੋਂ ਬਾਅਦ ਉਹ ਉਸ ਦੇ ਨਾਲ ਭੱਜ ਗਈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨਾਲ ਜਿਸ ਫੋਨ ਉੱਤੇ ਮਹਿਲਾ ਗੱਲ ਕਰਦੀ ਸੀ ਉਸ ਫੋਨ ਨੰਬਰ ਨੂੰ ਟਰੇਸ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇਹ ਐਡਰਸ ਲੁਧਿਆਣਾ ਦਾ ਹੈ। ਜਿਸ ਤੋਂ ਬਾਅਦ ਇੱਥੇ ਆ ਕੇ ਦੇਖਿਆ ਤਾਂ ਇਹ ਐਡਰੈਸ ਗਲਤ (The address of the accused is wrong) ਨਿਕਲਿਆ ਹੈ।
- UAPA Act : ਉੱਤਰੀ ਭਾਰਤ ਵਿੱਚ ਲਗਾਤਾਰ ਯੂਏਪੀਏ ਕੇਸਾਂ 'ਚ ਵਾਧਾ, ਪੰਜਾਬ 'ਚ ਬੀਤੇ ਇੱਕ ਸਾਲ ਦੇ ਅੰਕੜੇ ਹੈਰਾਨੀਜਨਕ, ਇਹ ਮਾਮਲੇ ਜਾਇਜ਼ ਜਾਂ ਨਾਜਾਇਜ਼ ?
- ਜਿਸ ਕਿਰਦਾਰ 'ਤੇ ਬਣੀ ਫਿਲਮ ‘ਸੈਮ ਬਹਾਦਰ’, ਉਸ ਦੀ ਜਾਨ ਬਚਾਉਣ ਵਾਲੇ ਮਿਹਰ ਸਿੰਘ ਦੀ ਬਹਾਦਰੀ ਦੇ ਕਿੱਸੇ 90 ਸਾਲ ਦੀ ਧੀ ਨੇ ਕੀਤੇ ਸਾਂਝੇ
- ਪੰਜਾਬ 'ਚ 70 ਫੀਸਦੀ ਖੇਤੀ ਟਿਊਬਵੈੱਲਾਂ 'ਤੇ ਨਿਰਭਰ, ਤਿੰਨ ਦਹਾਕਿਆਂ ਦੌਰਾਨ ਪੰਜਾਬ 'ਚ 15 ਲੱਖ ਤੱਕ ਪੁੱਜੇ ਟਿਊਬਵੈੱਲ ਕੁਨੈਕਸ਼ਨ, ਮਾਹਿਰਾਂ ਨੇ ਜਤਾਈ ਚਿੰਤਾ
ਪੁਲਿਸ ਕਰ ਰਹੀ ਜਾਂਚ: ਉੱਧਰ ਹਿਮਾਚਲ ਤੋਂ ਆਈ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਸ ਮੋਬਾਈਲ ਨੰਬਰ ਉੱਤੇ ਮਹਿਲਾ ਦੀ ਗੱਲਬਾਤ ਹੁੰਦੀ ਸੀ, ਉਸ ਤੋਂ ਇਸ ਐਡਰਸ ਨੂੰ ਕਢਾਇਆ ਗਿਆ ਸੀ ਅਤੇ ਜਦੋਂ ਮੌਕੇ ਤੇ ਆ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਮਕਾਨ ਮਾਲਕਾਂ ਨੇ ਦੱਸਿਆ ਇਸ ਨਾਮ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਰਹਿੰਦਾ। ਪੁਲਿਸ ਮੁਤਾਬਿਕ ਉਹ ਮੁਲਜ਼ਮ ਦਾ ਨੰਬਰ ਕਢਵਾ ਕੇ ਉਸ ਨੂੰ ਇੱਥੇ ਲੱਭਣ ਆਏ ਸੀ ਪਰ ਇਹ ਨੰਬਰ ਉਸ ਨੇ ਗਲਤ ਐਡਰਸ ਉੱਤੇ ਦਿੱਤਾ ਹੋਇਆ ਹੈ, ਜਿਸ ਦੀ ਪੁਲਿਸ ਹੁਣ ਜਾਂਚ ਕਰੇਗੀ ਅਤੇ ਮੁਲਜ਼ਮ ਦੀ ਲੋਕੇਸ਼ਨ ਬਾਰੇ ਪਤਾ ਕਰੇਗੀ।