ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿਖੇ ਪੁਲਿਸ ਦੇ ਏਸੀਪੀ ਸੋਮਨਾਥ ਵੱਲੋਂ ਅੱਜ ਪਾਲ ਗਨ ਹਾਊਸ ਵਿੱਚ ਚੈਕਿੰਗ (ACP Somnath checking in Pal Gun House today) ਕੀਤੀ ਗਈ ਇਸ ਦੌਰਾਨ ਬੀਤੇ ਸਮੇਂ ਦੇ ਵਿੱਚ ਗਨ ਹਾਊਸ ਵੱਲੋਂ ਵੇਚੇ ਗਏ ਹਥਿਆਰਾਂ ਦੇ ਦਸਤਾਵੇਜ਼ ਏਸੀਪੀ ਵੱਲੋਂ ਚੈੱਕ ਕੀਤੇ ਗਏ। ਨਾਲ਼ ਹੀ ਆਪਣੀ ਰਿਪੋਰਟ ਦੇ ਨਾਲ ਵੀ ਮਿਲਾਏ ਗਏ ।
632 ਲਾਈਸੈਂਸ ਰੀਵਿਊ: ਇਸ ਦੌਰਾਨ ਜਦੋਂ ਏਸੀਪੀ ਸੋਮਨਾਥ ਨੂੰ ਪੁੱਛਿਆ ਗਿਆ ਕਿ ਹੁਣ ਤੱਕ ਕਿੰਨੇ ਲਾਇਸੰਸ ਰਿਵੀਊ ਕੀਤੇ ਜਾ ਚੁੱਕੇ ਹਨ ਤਾਂ ਉਨ੍ਹਾਂ ਕਿਹਾ ਕਿ 16000 ਕੁੱਲ ਲਾਈਸੰਸ ਹਨ ਜਿਨ੍ਹਾਂ ਵਿੱਚੋਂ ਹੁਣ ਤੱਕ ਮਹਿਜ਼ 632 ਲਾਈਸੈਂਸ ਰੀਵਿਊ (632 License Review) ਕਰ ਸਕੇ ਨੇ ਨਾਲ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਲਾਇਸੰਸ ਧਾਰਕਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਇਹਨਾਂ ਦੇ ਲਾਇਸੰਸ ਰੱਦ ਹੋ ਰਹੇ ਨੇ ਉਨ੍ਹਾਂ ਕਿਹਾ ਕਿ ਬਿਨਾਂ ਲਾਇਸੰਸ ਧਾਰਕਾਂ ਉੱਤੇ 302 ਦਾ ਪਰਚਾ ਹੈ ਜਾਂ ਫਿਰ ਕੋਈ ਹੋਰ ਗੰਭੀਰ ਪਰਚਾ ਹੈ ਉਹਨਾਂ ਦੇ ਲਾਇਸੰਸ ਅਸੀਂ ਰੱਦ ਕਰ ਰਹੇ ਹਾਂ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਤੋਂ ਹਟਾ ਲਵੋਂ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੀ ਸਮੱਗਰੀ, ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ !
ਲਾਇਸੰਸ ਦੀ ਘੋਖ: ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਲਾਇਸੰਸ ਦੀ ਘੋਖ ਕਰ ਰਹੇ ਹਾਂ, ਹਾਲਾਂਕਿ ਜਦੋਂ ਉਨ੍ਹਾਂ ਨੂੰ ਐਨ ਆਰ ਆਈ ਸਬੰਧੀ ਸੁਆਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਜਦੋਂ ਬਾਹਰ ਜਾਂਦੇ ਹਨ ਤਾਂ ਆਪਣਾ ਅਸਲਾ ਜਮ੍ਹਾਂ ਕਰਵਾ ਕੇ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਜਾਨ ਦਾ ਖਤਰਾ ਹੈ ਤਾਂ ਉਹਨਾਂ ਦੇ ਲਾਇਸੰਸ ਰੱਦ ( danger to life then license not cancelled) ਨਹੀਂ ਕੀਤੇ ਜਾ ਰਹੇ। ਸੋਮਨਾਥ ਨੇ ਅੱਗੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਇਸ ਉੱਤੇ ਕੰਮ ਕਰ ਰਹੀਆਂ ਹਨ।