ਲੁਧਿਆਣਾ: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ (Governor of Punjab Bavanari Lal Purohit) ਅੱਜ ਲੁਧਿਆਣਾ ਦੇ ਵਿੱਚ ਕਰਵਾਏ ਗਏ ਇਕ ਸਮਾਗਮ ਅੰਦਰ ਸ਼ਿਰਕਤ ਕਰਨ ਲਈ ਪਹੁੰਚੇ ਇਸ ਦੌਰਾਨ ਉਨ੍ਹਾਂ ਜਿੱਥੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਥੇ ਹੀ ਨਹਿਰੂ ਸਕਾਲਰਸ਼ਿਪ ਦੀਆਂ ਸ਼੍ਰੇਣੀਆਂ ਦੇ ਤਹਿਤ 1500 ਸਕਾਲਰਸ਼ਿਪ ਲਈ ਲਗਭਗ 90 ਲੱਖ ਰੁਪਏ ਮਨਜੂਰ ਵੀ ਕੀਤੇ।
ਸ਼ਖ਼ਸੀਅਤਾਂ ਦਾ ਸਨਮਾਨ: ਇਸ ਦੌਰਾਨ ਕਈ ਸ਼ਖਸੀਅਤਾਂ ਨੂੰ ਸਤਪਾਲ ਮਿੱਤਲ ਪਲੈਟੀਨਮ ਅਵਾਰਡ 2022 (Satpal Mittal Platinum Award 2022) ਦੇ ਨਾਲ ਵੀ ਨਵਾਜ਼ਿਆ ਗਿਆ। ਅਵਾਰਡ ਹਾਸਿਲ ਕਰਨ ਵਾਲਿਆਂ ਦੇ ਵਿਚ ਹੈਲਪਜ਼ ਇੰਡੀਆ ਨੂੰ ਸਨਮਾਨਤ ਕੀਤਾ ਗਿਆ ਇਸ ਤੋਂ ਇਲਾਵਾ 30 ਸਾਲ ਵਿੱਚ 40 ਮਿਲੀਅਨ ਰੁਖ਼ ਲਾਉਣ ਵਾਲੇ ਜਾਦਵ ਪਾਇੰਗ ਨੂੰ, ਗੋਲਡ ਐਵਾਰਡ 2022 ਸਾਸਾਕਾਵਾ ਇੰਡੀਆ ਫਾਉਂਡੇਸ਼ਨ ਨੂੰ ਦਿੱਤਾ ਗਿਆ।
ਅੱਗੇ ਵਧਣ ਦਾ ਸੰਦੇਸ਼: ਇਸ ਦੌਰਾਨ ਪੰਜਾਬ ਦੇ ਗਵਰਨਰ ਨੇ ਸਾਰੇ ਹੀ ਐਵਰਡੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਹਨਾਂ ਵਿਦਿਆਰਥੀਆਂ ਨੂੰ ਵੀ ਸਨਮਾਨਿਤ (The Governor congratulated all the awardees) ਕੀਤਾ ਅਤੇ ਉਹਨਾਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਸਾਨੂੰ ਇੱਕ ਸਾਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਜਿੰਨੀ ਸਾਡੀ ਜ਼ਿੰਦਗੀ ਸਾਦੀ ਹੋਵੇਗੀ ਓਨੀ ਸਾਡੀਆਂ ਜਰੂਰਤਾਂ ਵੀ ਘਟਣਗੀਆਂ ਅਤੇ ਇਸ ਨਾਲ ਭ੍ਰਿਸ਼ਟਾਚਾਰ ਵੀ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜਕਲ ਵਿਦਿਆਰਥੀਆਂ ਉੱਤੇ ਬਹੁਤ ਜ਼ਿਆਦਾ ਦਬਾਅ ਹੈ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਵੱਧ ਤੋਂ ਵੱਧ ਨੰਬਰ ਲਿਆਉਣ ਲਈ ਦਬਾ ਪਾਉਂਦੇ ਹਨ ਜੋ ਕਿ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ SGPC ਚੋਣਾਂ ਦਾ ਵਿਰੋਧ, ਚੋਣਾਂ ਨੂੰ ਸੰਗਤ ਨਾਲ਼ ਦੱਸਿਆ ਧੋਖਾ
'ਦ ਫਰੇਸਟ' ਮੈਨ ਨੇ ਕੀਤੀ ਸ਼ਿਰਕਤ: ਇਸ ਦੌਰਾਨ 550 ਹੈਕਟੇਅਰ ਬੰਜਰ ਜ਼ਮੀਨ (550 hectares of barren land) ਨੂੰ ਹਰਿਆ ਭਰਿਆ ਬਣਾਉਣ ਵਾਲੇ ਅਤੇ 'ਦ ਫਰੇਸਟ ਮੈਨ' (The Forest Man) ਦੇ ਨਾਂ ਤੋਂ ਮਸ਼ਹੂਰ ਜਾਦਵ ਪਾਏਂਗ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਸਾਨੂੰ ਸ਼ੁਰੂ ਤੋਂ ਹੀ ਕਿਹਾ ਜਾਂਦਾ ਹੈ ਕੇ ਰੁੱਖ ਲਗਾਏ ਜਾਣ।
ਰੁੱਖ ਲਗਾਉਣਾ ਜ਼ਰੂਰੀ: ਉਨ੍ਹਾਂ ਕਿਹਾ ਪਰ ਸਿਰਫ ਰੁੱਖ ਲਗਾਉਣ ਨਾਲ ਹੀ ਮੰਤਵ ਪੂਰਾ ਨਹੀਂ ਹੁੰਦਾ ਸਾਨੂੰ ਉਨ੍ਹਾਂ ਨੂੰ ਵੱਡਾ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਮਾਜ ਵਿੱਚ ਯੋਗਦਾਨ ਲਈ ਭਾਰਤ ਵਿੱਚੋਂ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹਰਿਆਲੀ ਵਿੱਚ ਜਿਨ੍ਹਾਂ ਕੀ ਯੋਗਦਾਨ ਉਨ੍ਹਾਂ ਨੇ ਪਾਇਆ ਹੈ ਸ਼ਾਇਦ ਕਿਸੇ ਨੇ ਨਹੀਂ ਪਾਇਆ।