ETV Bharat / state

ਕੋਰੋਨਾ ਵਾਇਰਸ ਨੇ ਕੁੜੀਆਂ ਦੀ ਪੜ੍ਹਾਈ 'ਤੇ ਡੋਲ੍ਹੀ ਸਿਆਹੀ - ਕੋਰੋਨਾ ਦੀ ਬੱਚੀਆਂ ਦੀ ਪੜ੍ਹਾਈ ਉੱਤੇ ਅਸਰ

ਦੇਸ਼ ਵਿੱਚ ਗ਼ਰੀਬ ਤਬਕੇ ਵੱਲੋਂ ਧੀਆਂ ਦੀ ਪੜ੍ਹਾਈ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ, ਉੱਥੇ ਹੀ ਕੋਰੋਨਾ ਨੇ ਵੀ ਧੀਆਂ ਦੀ ਪੜ੍ਹਾਈ ਨੂੰ ਹੋਰ ਸੱਟ ਮਾਰੀ ਹੈ। ਵੇਖੋ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ।

ਕੋਰੋਨਾ ਵਾਇਰਸ ਨੇ ਕੁੜੀਆਂ ਦੀ ਪੜ੍ਹਾਈ 'ਤੇ ਡੋਲ੍ਹੀ ਸਿਆਹੀ

author img

By

Published : Aug 23, 2020, 7:02 AM IST

Updated : Aug 23, 2020, 8:00 AM IST

ਲੁਧਿਆਣਾ: ਪੜ੍ਹੀ ਲਿਖੀ ਨਾਰੀ ਦੇਸ਼ ਦਾ ਚੰਗਾ ਭਵਿੱਖ ਹੁੰਦੀ ਹੈ। ਭਾਰਤ ਵਿੱਚ ਅਕਸਰ ਹੀ ਗ਼ਰੀਬ ਮਾਪਿਆਂ ਵੱਲੋਂ ਧੀਆਂ ਦੀ ਪੜ੍ਹਾਈ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ, ਉੱਥੇ ਹੀ ਕੋਰੋਨਾ ਵਾਇਰਸ ਨੇ ਇਸ ਉੱਤੇ ਹੋਰ ਸੱਟ ਮਾਰੀ ਹੈ।

ਕੋਰੋਨਾ ਵਾਇਰਸ ਕਰ ਕੇ ਸਾਰਿਆਂ ਦੇ ਕੰਮ ਠੱਪ ਹੋ ਗਏ ਹਨ। ਲੁਧਿਆਣਾ ਦੇ ਇੱਕ ਚਾਹ ਦੀ ਦੁਕਾਨ ਕਰਨ ਵਾਲੇ ਚੰਦਰਪਾਲ ਨੇ ਦੱਸਿਆ ਕਿ ਉਸ ਦੀ ਭੈਣ 5ਵੀਂ ਜਮਾਤ ਵਿੱਚ ਪੜ੍ਹਦੀ ਹੈ, ਪਰ ਉਸ ਨੇ ਆਪਣੀ ਭੈਣ ਨੂੰ ਸਕੂਲੋਂ ਹਟਾ ਲਿਆ ਹੈ।

ਨਹੀਂ ਹੈ ਕਮਾਈ ਦਾ ਕੋਈ ਹੋਰ ਸਾਧਨ

ਚੰਦਰਪਾਲ ਨੇ ਦੱਸਿਆ ਕਿ ਉਹ ਖ਼ੁਦ ਹੀ ਘਰ ਵਿੱਚ ਕਮਾਉਣ ਵਾਲਾ ਹੈ। ਕੋਰੋਨਾ ਕਰ ਕੇ ਉਸ ਦਾ ਕੰਮ ਨਹੀਂ ਚੱਲ ਰਿਹਾ ਹੈ ਅਤੇ ਪਾਰਟ-ਟਾਈਮ ਨੌਕਰੀ ਕਰ ਕੇ ਘਰ ਦਾ ਖ਼ਰਚ ਚਲਾ ਰਿਹਾ ਹੈ। ਪੈਸਿਆਂ ਦੀ ਆ ਰਹੀ ਕਿੱਲ੍ਹਤ ਕਰ ਕੇ ਉਸ ਨੂੰ ਆਪਣੀ ਭੈਣ ਨੂੰ ਸਕੂਲੋਂ ਹਟਾਉਣਾ ਪਿਆ ਹੈ।

ਕੋਰੋਨਾ ਵਾਇਰਸ ਨੇ ਕੁੜੀਆਂ ਦੀ ਪੜ੍ਹਾਈ 'ਤੇ ਡੋਲ੍ਹੀ ਸਿਆਹੀ

ਫ਼ੀਸਾਂ ਤੋਂ ਮਾਪੇ ਆਏ ਤੰਗ

ਇਸ ਤਰ੍ਹਾਂ ਦੋ ਹੋਰ ਮਾਪਿਆਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਨੇ ਉਨ੍ਹਾਂ ਦਾ ਕੰਮ ਬੰਦ ਕਰ ਦਿੱਤਾ ਹੈ ਅਤੇ ਉਹ ਨੌਕਰੀ ਕਰ ਕੇ ਘਰ ਦਾ ਖ਼ਰਚ ਚਲਾ ਰਹੇ ਹਨ। ਨੌਬਤ ਇੱਥੋਂ ਤੱਕ ਆ ਗਈ ਹੈ ਕਿ ਉਨ੍ਹਾਂ ਨੂੰ ਆਪਣੀ ਮਸ਼ੀਨਰੀ ਵੇਚਣੀ ਪੈ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਸਰਕਾਰ ਨੇ ਫ਼ੀਸਾਂ ਤਾਂ ਮੁਆਫ਼ ਕਰ ਦਿੱਤੀਆਂ ਹਨ, ਪਰ ਬੱਚਿਆਂ ਦੇ ਹੋਰ ਵੀ ਖ਼ਰਚ ਹੁੰਦੇ ਹਨ। ਉਹ ਕਿਵੇਂ ਪੂਰੇ ਹੋਣਗੇ। ਇਸ ਲਈ ਉਹ ਇਸ ਸਾਲ ਆਪਣੀਆਂ ਧੀਆਂ ਨੂੰ ਨਹੀਂ ਪੜ੍ਹਾ ਸਕਣਗੇ।

ਸਿੱਖਿਆ ਵਿਭਾਗ ਦੇ ਦਾਖ਼ਲਾ ਵਾਧੇ ਦੇ ਦਾਅਵੇ

ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ਵਿੱਚ ਵਾਧਾ ਜ਼ਰੂਰ ਹੋਇਆ ਹੈ, ਪਰ ਕੋਰੋਨਾ ਕਰ ਕੇ ਲੇਬਰ ਆਪਣੇ ਘਰਾਂ ਨੂੰ ਮੁੜ ਗਈ ਹੈ ਤੇ ਬੱਚੇ ਵੀ ਆਪਣੇ ਨਾਲ ਹੀ ਲੈ ਗਏ ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਅਧੂਰੀ ਰਹਿ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਇਨ ਕਲਾਸਾਂ ਜ਼ਰੀਏ ਵਿਦਿਆਰਥਣਾਂ ਨਾਲ ਜੁੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਿਭਾਗ ਉਨ੍ਹਾਂ ਦੀ ਇਸ ਸਾਲ ਦੀ ਪੜ੍ਹਾਈ ਵਿੱਚ ਕੋਈ ਵੀ ਵਿਘਣ ਨਹੀਂ ਪੈਣ ਦੇਵੇਗਾ।

Last Updated : Aug 23, 2020, 8:00 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.