ਲੁਧਿਆਣਾ:ਗੁਰੂਸਰ ਸੁਧਾਰ ਦੇ ਖਾਲਸਾ ਕਾਲਜ ਵਿਚ ਸੂਬਾ ਸਰਕਾਰ ਦੇ ਆਦੇਸ਼ਾਂ ਅਨੁਸਾਰ ਪੁਲਿਸ ਭਰਤੀ (Police Recruitment) ਟਰੇਨਿੰਗ ਕੈਪ ਸ਼ੁਰੂ ਹੋ ਗਿਆ ਹੈ।ਕੈਂਪ (Camp) ਦੀ ਆਰੰਭਤਾ ਐਸਪੀ ਓਪਰੇਸ਼ਨ ਗੁਰਮੀਤ ਕੌਰ ਨੇ ਕੀਤੀ।
ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਪੁਲਿਸ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੀਆਂ ਯਾਦਾਂ ਸਾਝੀਆਂ ਕਰਦੇ ਹੋਏ ਕਿਹਾ ਕਿ ਉਹ ਵੀ ਸੁਧਾਰ ਕਾਲਜ ਦੀ ਹੀ ਵਿਦਿਆਰਥਣ ਹੈ ਅਤੇ ਸੁਧਾਰ ਕਾਲਜ ਦੀਆਂ ਸ਼ਾਨਦਾਰ ਗਰਾਊਡਾਂ ਵਿੱਚ ਫੁਟਬਾਲ ਖੇਡ ਕੇ ਹੀ ਪੁਲਿਸ ਵਿਭਾਗ ਦੇ ਉੱਚ ਅਹੁਦੇ 'ਤੇ ਪਹੁੰਚੀ ਹੈ। ਇਸ ਟਰ੍ਰੇਨਿੰਗ ਕੈਂਪ ਵਿਚ 150 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਡਾ.ਬਲਜਿੰਦਰ ਸਿੰਘ ਅਤੇ ਅਥਲੈਟਿਕ ਕੋਚ ਸ. ਗੁਰਮੀਤ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਸਰੀਰਿਕ ਸਿਖਲਾਈ ਦਿੱਤੀ।ਕਾਲਜ ਪ੍ਰਿੰਸੀਪਲ ਸ. ਜਸਵੰਤ ਸਿੰਘ ਗੋਰਾਇਆਂ ਅਤੇ ਖੇਡ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ.ਤੇਜਿੰਦਰ ਸਿੰਘ ਵੱਲੋਂ ਪੁਲਿਸ ਵਿਭਾਗ ਦਾ ਇਸ ਟਰ੍ਰੇਨਿੰਗ ਕੈਂਪ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਇਹ ਵੀ ਪੜੋ:ਵਿਦਿਆਰਥੀਆਂ ਦੀ ਪੜ੍ਹਾਈ ਦੀ ਯੋਜਨਾਬੰਦੀ ਵਾਸਤੇ ਮਾਪੇ-ਅਧਿਆਪਕ ਮੀਟਿੰਗਾਂ 1 ਜੁਲਾਈ ਤੋਂ