ਖੰਨਾ : ਖੰਨਾ ਦੇ ਅਮਲੋਹ ਰੋਡ 'ਤੇ ਸਬਜ਼ੀ ਮੰਡੀ ਦੇ ਪਿੱਛਲੇ ਪਾਸੇ ਅੱਧੀ ਰਾਤ ਨੂੰ ਗੈਂਗਵਾਰ ਹੋਈ। ਇੱਥੇ ਕਾਰ 'ਚ ਬੈਠੇ 4 ਨੌਜਵਾਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲੇ ਕੀਤੇ ਗਏ। ਪੂਰੀ ਕਾਰ ਭੰਨ ਦਿੱਤੀ ਗਈ। ਹਮਲੇ ਵਿੱਚ ਤਿੰਨ ਨੌਜਵਾਨ ਜ਼ਖ਼ਮੀ ਹੋਏ ਜਦਕਿ ਇੱਕ ਮੌਕੇ ਤੋਂ ਭੱਜ ਕੇ ਬਚਿਆ। ਤਿੰਨਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਹਮਲੇ ਦਾ ਕਾਰਨ ਦੋਵਾਂ ਧਿਰਾਂ ਦੀ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ।
ਮੋਟਰਸਾਈਕਲ ਉਤੇ ਆਏ ਦੋ ਹਮਲਾਵਰਾਂ ਨੇ ਕੀਤੀ ਫਾਇਰਿੰਗ : ਜਾਣਕਾਰੀ ਅਨੁਸਾਰ ਪਿੰਡ ਇਕੋਲਾਹੀ ਦਾ ਆਸ਼ੂ ਲਾਂਸਰ ਕਾਰ ਵਿੱਚ ਆਪਣੇ ਦੋਸਤ ਸੰਨੀ ਕੋਲ ਸਬਜ਼ੀ ਮੰਡੀ ਦੇ ਪਿੱਛਲੇ ਪਾਸੇ ਗਿਆ ਸੀ। ਸਾਜਨ ਅਤੇ ਇੱਕ ਹੋਰ ਨੌਜਵਾਨ ਵੀ ਉੱਥੇ ਸਨ। ਚਾਰੇ ਕਾਰ ਵਿੱਚ ਤੇਲ ਪਵਾਉਣ ਲਈ ਜਾ ਰਹੇ ਸਨ ਕਿ ਦੋ ਮੋਟਰਸਾਈਕਲ ਸਵਾਰ ਹਮਲਾਵਰ ਆ ਗਏ, ਜਿਨ੍ਹਾਂ ਨੇ ਆਉਂਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਆਸ਼ੂ ਅਤੇ ਸਾਜਨ ਨੂੰ ਗੋਲੀਆਂ ਲੱਗੀਆਂ। ਜਦਕਿ ਸੰਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ ਗਿਆ।
- ਪਠਾਨਕੋਟ ਏਅਰਫੋਰਸ ਸਟੇਸ਼ਨ 'ਤੇ ਤਾਇਨਾਤ ਮਹਿਲਾ ਸਕੁਐਡਰਨ ਲੀਡਰ ਅਰਸ਼ਿਤਾ ਜੈਸਵਾਲ ਦੀ ਮੌਤ, ਮੈਸ ਵਾਲੇ ਲੜਕੇ ਨੇ ਚੋਰੀ ਦੀ ਨੀਅਤ ਨਾਲ ਕੀਤਾ ਸੀ ਹਮਲਾ
- ਖੰਨਾ 'ਚ ਹਾਈਵੇਅ 'ਤੇ ਤੜਫ਼ਦੇ ਨੌਜਵਾਨ ਦੀ ਨਵਜੋਤ ਸਿੱਧੂ ਨੇ ਬਚਾਈ ਜਾਨ, ਆਪਣੀ ਜਿਪਸੀ 'ਚ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ
- ਸੀਐਮ ਮਾਨ ਦੀ ਸਿਵਲ ਸਕੱਤਰੇਕ ਵਿੱਚ ਮੀਟਿੰਗ, ਸਰਕਾਰੀ ਸਕੂਲਾਂ ਵਿੱਚ ਮੁਫ਼ਤ ਬੱਸ ਸੇਵਾ ਬਾਰੇ ਚਰਚਾ
ਦੋਵਾਂ ਧਿਰਾਂ ਵਿੱਚਕਾਰ ਪੁਰਾਣੀ ਰੰਜ਼ਿਸ਼ : ਹਮਲਾਵਰ ਗੱਡੀ ਦੀ ਭੰਨਤੋੜ ਕਰ ਕੇ ਉਥੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸਾਜਨ ਨੇ ਕੁਝ ਨੌਜਵਾਨਾਂ ਦੇ ਨਾਂ ਲਏ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਅਤੇ ਜ਼ਖਮੀ ਵੱਖ-ਵੱਖ ਗਰੁੱਪਾਂ ਨਾਲ ਸਬੰਧਤ ਹਨ। ਉਹ ਪਹਿਲਾਂ ਵੀ ਕਈ ਵਾਰ ਲੜ ਚੁੱਕੇ ਹਨ ਅਤੇ ਹੁਣ ਵੀ ਕੇਸ ਚੱਲ ਰਹੇ ਹਨ। ਖ਼ਬਰ ਹੈ ਕਿ ਕੁਝ ਦਿਨ ਪਹਿਲਾਂ ਵੀ ਹਮਲਾਵਰਾਂ ਵੱਲੋਂ ਆਸ਼ੂ ਦੇ ਇੱਕ ਸਾਥੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ।
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕਾ ਸੀਲ ਕਰ ਦਿੱਤਾ ਸੀ ਤਾਂਕਿ ਹਮਲਾਵਰ ਬਾਹਰ ਨਾ ਭੱਜ ਸਕਣ। ਖੰਨਾ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮਾਮਲਾ ਧੜੇਬੰਦੀ ਦਾ ਹੈ, ਪੁਰਾਣੀ ਦੁਸ਼ਮਣੀ ਹੈ। ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਗੋਲੀਆਂ ਬਾਰੇ ਪੁਸ਼ਟੀ ਡਾਕਟਰੀ ਰਿਪੋਰਟ ਮਗਰੋਂ ਹੋਵੇਗੀ।