ਲੁਧਿਆਣਾ: ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਜਾ ਰਿਹਾ ਹੈ। ਅੱਜ ਮੁੜ ਲੁਧਿਆਣਾ ਦੇ ਮਾਛੀਵਾੜਾ ਰੋਡ ਤੇ ਸਥਿਤ ਪਿੰਡ ਪੰਜੇਟਾ ਚ ਪੁਲਿਸ ਅਤੇ ਲੁਟੇਰੇ ਵਿਚਾਲੇ ਹੋਏ ਮੁਕਾਬਲੇ ਵਿੱਚ ਗੈਂਗਸਟਰ ਸੁਖਦੇਵ ਉਰਫ ਵਿੱਕੀ ਦਾ ਐਨਕਾਊਂਟਰ ਕੀਤਾ ਗਿਆ।ਸੁਖਦੇਵ ਆਪਣੇ ਸਾਥੀਆਂ ਨਾਲ ਮਿਲ ਕੇ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਗੈਂਗਸਟਰ ਸੁਖਦੇਵ 22 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ।ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਲੁਧਿਆਣਾ ਇਲਾਕੇ 'ਚ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਆਖਰਕਾਰ ਵੱਡੀ ਸਫ਼ਲਤਾ ਹਾਸਿਲ ਕਰਦੇ ਹੋਏ ਪੁਲਿਸ ਮੁਕਾਬਲੇ 'ਚ ਗੈਂਗਸਟਰ ਵਿੱਕੀ ਮਾਰਿਆ ਗਿਆ।
ਪੁਲਿਸ ਰਡਾਰ 'ਤੇ ਸੀ ਗੈਂਗ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਦੱਸਿਆ ਕਿ ਹਾਲ ਹੀ 'ਚ ਲੁਧਿਆਣਾ 'ਚ ਇਕ ਮਨੀ ਐਕਸਚੇਂਜਰ ਤੋਂ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਇਨ੍ਹਾਂ ਲੁਟੇਰਿਆਂ ਨੇ ਅੰਜਾਮ ਦਿੱਤਾ ਸੀ। ਇਨ੍ਹਾਂ ਹੀ ਨਹੀਂ ਇਹ ਵਪਾਰੀਆਂ ਨੂੰ ਧਮਕੀਆਂ ਵੀ ਦਿੰਦੇ ਸਨ। ਮੁਲਜ਼ਮ ਦੀ ਆਪਣੀ ਗੈਂਗ ਸੀ ਜਿਨ੍ਹਾਂ ਵੱਲੋਂ ਲੁੱਟਾਂ ਖੋਹਾਂ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਉਹ ਸਿੱਧਾ ਗੋਲੀ ਮਾਰ ਕੇ ਹੀ ਇਹ ਵਾਰਦਾਤਾਂ ਕਰਦੇ ਸਨ। ਬੀਤੇ ਦਿਨੀ ਜਮਾਲਪੁਰ ਵਿਖੇ ਵੀ ਇਹਨਾਂ ਵੱਲੋਂ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੈਟਰੋਲ ਪੰਪ 'ਤੇ ਵੀ ਇੱਕ ਲੁੱਟ ਕੀਤੀ ਗਈ ਸੀ ਜਿਸ ਵਿੱਚ ਗੋਲੀ ਚਲਾਈ ਗਈ ਸੀ। ਇਨ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪੁਲਿਸ ਦੀ ਰਡਾਰ 'ਤੇ ਸਨ। ਜਦਕਿ 3 ਗੈਂਗ ਦੇ ਮੈਂਬਰਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਸੀ ਅਤੇ ਗੈਂਗ ਦੇ ਮੁੱਖ ਸਰਗਨਾ ਸੁਖਦੇਵ ਸਿੰਘ ਉਰਫ ਵਿੱਕੀ ਦੀ ਸੀ.ਆਈ.ਏ.-3 ਦੀ ਟੀਮ ਲਗਾਤਾਰ ਭਾਲ ਕਰ ਰਹੀ ਸੀ।ਆਖਿਰਕਾਰ ਉਸ ਨੂੰ ਮਾਛੀਵਾੜਾ ਨੇੜੇ ਪਿੰਡ ਪੰਜੇਟਾ ਕੋਲ ਸੀ.ਆਈ.ਏ. ਦੀ ਟੀਮ ਨੇ ਘੇਰ ਕੇ ਆਤਮ ਸਮਰਪਣ ਕਰਨ ਲਈ ਕਿਹਾ ਪਰ ਇਸ ਦੇ ਉਲਟ ਬਦਮਾਸ਼ ਨੇ ਪੁਲਿਸ 'ਤੇ ਹੀ ਫਾਇਰਿੰਗ ਕਰ ਦਿੱਤੀ ।ਜਿਸ ਵਿੱਚ ਇੱਕ ਏਐਸਆਈ ਜ਼ਖਮੀ ਵੀ ਹੋ ਗਿਆ। ਜਵਾਬੀ ਕਾਰਵਾਈ ਕਰਦੇ ਹੋਇਆ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਅਤੇ ਮੁਲਜ਼ਮ ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ।
ਪੂਰਾ ਇਲਾਕਾ ਸੀਲ: ਲੁਧਿਆਣਾ ਸੀ.ਆਈ.ਏ 3 ਦੇ ਇੰਚਾਰਜ ਬੇਅੰਤ ਜੁਨੇਜਾ ਵੀ ਇਸ ਗੋਲੀਬਾਰੀ ਦੇ ਵਿੱਚ ਵਾਲ ਵਾਲ ਬਚੇ ਹਨ ਕਿਉਂਕਿ ਉਹਨਾਂ ਨੇ ਬੁਲੇਟ ਪਰੂਫ ਜੈਕਟ ਪਾਈ ਹੋਈ ਸੀ ਪਰ ਦੂਜੇ ਪਾਸੇ ਇੱਕ ਏਐਸਆਈ ਜ਼ਰੂਰ ਜ਼ਖਮੀ ਹੋਇਆ ਹੈ ।ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਉੱਥੇ ਹੀ ਮੌਕੇ 'ਤੇ ਐਂਬੂਲੈਂਸ ਨੂੰ ਮੰਗਵਾ ਕੇ ਬਦਮਾਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਹੋਰ ਡੁੰਘਾਈ ਦੇ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਇਆ ਹੈ। ਜਿਸ ਨਾਲ ਉਸਨੇ ਪੁਲਿਸ 'ਤੇੇ ਫਾਇਰਿੰਗ ਕੀਤੀ ਸੀ । ਐਨਕਾਊਂਟ ਤੋਂ ਬਾਅਦ ਇਲਾਕੇ ਨੂੰ ਪੁਲਿਸ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ॥
18 ਤੋਂ 20 ਰਾਊਂਡ ਫਾਇਰਿੰਗ: ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਦੱਸਿਆ ਕਿ ਦੋਵਾਂ ਪਾਸਿਓ 18 ਤੋਂ 20 ਰਾਊਂਡ ਫਾਇਰਿੰਗ ਹੋਈ ਹੈ। ਉਹਨਾਂ ਦੱਸਿਆ ਕਿ ਇੱਕ ਏਐਸਆਈ ਦਲਜੀਤ ਸਿੰਘ ਇਸ ਵਿੱਚ ਜਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਬੇਅੰਤ ਜੁਨੇਜਾ ਨੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਸਦੇ ਵੀ ਗੋਲੀ ਛਾਤੀ ਚ ਆ ਕੇ ਲੱਗੀ ਪਰ ਉਹਨਾਂ ਦਾ ਬਚਾਅ ਹੋ ਗਿਆ ।ਉਹਨਾਂ ਕਿਹਾ ਕਿ ਇਹਨਾਂ ਵੱਲੋਂ ਹੁਸ਼ਿਆਰਪੁਰ ਖੰਨਾ ਲੁਧਿਆਣਾ ਅਤੇ ਹੋਰ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ।ਪੁਲਿਸ ਵੱਲੋਂ ਲਗਾਤਾਰ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਆਖਰਕਾਰ ਅੱਜ ਸੁਖਦੇਵ ਉਰਫ਼ ਵਿੱਕੀ ਦਾ ਅੰਤ ਹੋ ਗਿਆ।
- Gogamedi murder case: ਹਥਿਆਰ ਸਪਲਾਈ ਕਰਨ ਵਾਲੀ ਪੂਜਾ ਸੈਣੀ ਗ੍ਰਿਫ਼ਤਾਰ, ਸ਼ੂਟਰ ਦੇ ਰਹਿਣ ਦਾ ਕੀਤਾ ਸੀ ਪ੍ਰਬੰਧ, ਪਤੀ ਨੇ ਪਹੁੰਚਾਏ ਸਨ ਹਥਿਆਰ
- ਜ਼ੀਰਕਪੁਰ 'ਚ ਗੈਂਗਸਟਰ ਦਾ ਐਨਕਾਊਂਟਰ; ਪੁਲਿਸ ਹਿਰਾਸਤ 'ਚੋਂ ਹੋਣ ਲੱਗਾ ਸੀ ਫ਼ਰਾਰ, ਪੁਲਿਸ ਨੇ ਮਾਰੀਆਂ ਗੋਲੀਆਂ
- ਚਰਚਾ 'ਚ ਲੁਧਿਆਣਾ ਪੁਲਿਸ: ਪੇਸ਼ੀ ਤੋਂ ਪਰਤੇ ਕੈਦੀ ਨਸ਼ੇ 'ਚ ਧੁੱਤ, ਸਿਵਲ ਹਸਪਤਾਲ 'ਚ ਮੈਡੀਕਲ ਦੌਰਾਨ ਕੀਤਾ ਹੰਗਾਮਾ, ਕਹਿੰਦੇ- 15 ਹਜ਼ਾਰ ਦੇ ਕੇ ਪੀਤੀ ਸ਼ਰਾਬ
14 ਦਿਨ ਪਹਿਲਾਂ ਹੀ ਹੋਇਆ ਸੀ ਐਨਕਾਂਊਂਟਰ: 14 ਦਿਨ ਪਹਿਲਾਂ ਵੀ ਲੁਧਿਆਣਾ 'ਚ ਕਾਰੋਬਾਰੀ ਸੰਭਵ ਜੈਨ ਦੇ ਅਗਵਾ ਮਾਮਲੇ 'ਚ ਭਗੌੜੇ ਦੋ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਸੀ। ਜਿਸ ਵਿੱਚ ਦੋਵੇਂ ਗੈਂਗਸਟਰ ਮਾਰੇ ਗਏ। ਇਸ ਤੋਂ ਇਲਾਵਾ ਮੁਕਾਬਲੇ ਵਿੱਚ ਏਐਸਆਈ ਵੀ ਜ਼ਖ਼ਮੀ ਹੋ ਗਿਆ ਹੈ। ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਉਰਫ ਸੰਜੂ ਅਤੇ ਸ਼ੁਭਮ ਗੋਪੀ ਵਜੋਂ ਹੋਈ ਸੀ। ਦੋਵੇਂ ਬਾਮਨ ਗੈਂਗ ਦੇ ਗੈਂਗਸਟਰ ਸਨ।ਇਹ ਮੁਕਾਬਲਾ ਲੁਧਿਆਣਾ ਦੇ ਦੋਰਾਹਾ ਨੇੜੇ ਹੋਇਆ ਸੀ। ਪੁਲਿਸ ਅਤੇ ਗੈਂਗਸਟਰਾਂ ਵਿਚਾਲੇ 8 ਮਿੰਟ ਤੱਕ ਗੋਲੀਬਾਰੀ ਹੋਈ। ਦੋਵੇਂ ਗੈਂਗਸਟਰ ਐਕਟਿਵਾ 'ਤੇ ਆ ਰਹੇ ਸਨ। ਪੁਿਲਸ ਤੋਂ ਬਚਣ ਲਈ ਗੈਂਗਸਟਰ ਗਲਤ ਰਸਤੇ ਗਏ ਪਰ ਪੁਲਿਸ ਬਦਮਾਸ਼ਾਂ ਤੱਕ ਪਹੁੰਚ ਗਈ। ਪੁਲਿਸ ਨੂੰ ਸ਼ੱਕ ਸੀ ਕਿ ਬਦਮਾਸ਼ ਉਨ੍ਹਾਂ 'ਤੇ ਗੋਲੀਬਾਰੀ ਕਰਨਗੇ, ਜਿਸ ਦੇ ਜਵਾਬ 'ਚ ਪੁਲਿਸ ਨੇ ਗੋਲੀਆਂ ਚਲਾ ਕੇ ਦੋਵੇਂ ਬਦਮਾਸ਼ਾਂ ਨੂੰ ਮਾਰ ਦਿੱਤਾ।