ਲੁਧਿਆਣਾ: ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਅੱਜ ਮੁੜ ਤੋਂ ਕੁਲਦੀਪ ਸਿੰਘ ਵੈਦ ਵਿਜੀਲੈਂਸ ਵਿਭਾਗ ਅੱਗੇ ਪੇਸ਼ ਹੋਏ। ਉਨ੍ਹਾਂ ਵਲੋਂ ਵਿਜੀਲੈਂਸ ਵਿਭਾਗ ਨੂੰ ਜਾਇਦਾਦ ਨਾਲ ਸਬੰਧਤ ਵੱਖ-ਵੱਖ ਡਾਕੂਮੈਂਟ ਦਿੱਤੇ ਗਏ ਹਨ,ਪਰ ਵਿਜੀਲੈਂਸ ਵਿਭਾਗ ਦੇ ਐਸ ਪੀ ਨੇ ਕਿਹਾ ਕਿ ਇੱਕ ਜਾਇਦਾਦ ਨਾਲ ਸਬੰਧਤ ਡਾਕੂਮੈਂਟ ਨਹੀਂ ਦਿੱਤੇ ਗਏ, ਜਿਸ ਦੇ ਚੱਲਦਿਆਂ 5 ਤਰੀਕ ਨੂੰ ਮੁੜ ਤੋਂ ਵੈਦ ਨੂੰ ਬੁਲਾਇਆ ਗਿਆ ਹੈ। ਅੱਜ ਕੁਲਦੀਪ ਵੈਦ ਨੇ ਆਪਣੀ ਜਾਇਦਾਦ ਨਾਲ ਸਬੰਧਿਤ ਦਸਤਾਵੇਜ਼ ਵਿਜੀਲੈਂਸ ਅੱਗੇ ਪੇਸ਼ ਕੀਤੇ ਨੇ ਪਰ ਹਾਲੇ ਵੀ ਇੱਕ ਰਜਿਸਟਰੀ ਦੇਣੀ ਬਾਕੀ ਹੈ, ਜਿਸ ਲਈ ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸੀ ਐਮ ਐਲ ਏ ਨੂੰ 5 ਜੂਨ ਦਾ ਸਮਾਂ ਦਿੱਤਾ ਗਿਆ ਹੈ।
ਆਮਦਨ ਤੋਂ ਜਾਇਦਾਦ ਦਾ ਮਾਮਲਾ: ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸ ਦੇ ਐਮ ਐਲ ਏ ਕੁਲਦੀਪ ਵੈਦ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚਲਾਇਆ ਜਾ ਰਿਹਾ ਹੈ। ਕੁਲਦੀਪ ਵੈਦ ਸਾਬਕਾ ਮੋਗਾ ਦੇ ਡੀ ਸੀ ਅਤੇ ਵੇਅਰਹਾਊਸ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ। ਵੈਦ ਦੀ ਜਾਇਦਾਦ ਨੂੰ ਲੈਕੇ ਸਵਾਲ ਖੜੇ ਹੋ ਰਹੇ ਨੇ। ਇਸ ਸਬੰਧੀ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਟੀਮ ਨੇ ਆਕੇ ਜਾਇਦਾਦ ਦਾ ਵੇਰਵਾ ਵੀ ਇਕੱਠਾ ਕੀਤਾ ਸੀ। ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਸਾਬਕਾ ਐਮ ਐਲ ਏ ਤੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਸੀ ਅਤੇ ਹੁਣ ਆਪਣੀ ਜਾਇਦਾਦ ਸੰਬੰਧੀ ਦਸਤਾਵੇਜ਼ ਵਿਜੀਲੈਂਸ ਅੱਗੇ ਐਮ ਐਲ ਏ ਕੁਲਦੀਪ ਵੈਦ ਪੇਸ਼ ਕਰ ਰਹੇ ਹਨ।
- Petrol Motorcycle Ban in Chandigarh: ਚੰਡੀਗੜ੍ਹ 'ਚ ਪੈਟਰੋਲ ਮੋਟਰਸਾਇਲ ਲੈਣ ਦੀ ਕਰ ਰਹੇ ਹੋ ਪਲਾਨਿੰਗ, ਪਹਿਲਾਂ ਆਹ ਖ਼ਬਰ ਜ਼ਰੂਰ ਪੜ੍ਹ ਲਓ...
- ਲੁਧਿਆਣਾ ਪੁਲਿਸ ਨੇ ਜਿੱਦੀ ਗਰੁੱਪ ਦੇ 5 ਬਦਮਾਸ਼ਾਂ ਨੂੰ ਲੱਖਾਂ ਦੀ ਡਰੱਗ ਮਨੀ ਤੇ ਹਥਿਆਰਾਂ ਸਮੇਤ ਕੀਤਾ ਕਾਬੂ
- ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਬਕਾ ਸੀਐੱਮ ਚਰਨਜੀਤ ਚੰਨੀ ਨੂੰ ਦਿੱਤਾ ਅਲਟੀਮੇਟਮ, ਜਾਣੋ ਪੂਰਾ ਮਾਮਲਾ..
ਲਟਕੀ ਗ੍ਰਿਫ਼ਤਾਰੀ ਦੀ ਤਲਵਾਰ: ਵਿਜੀਲੈਂਸ ਵੱਲੋਂ ਵੈਦ ਦੀ ਸਾਰੀ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਹੈ ਜਿਸ ਸਬੰਧੀ ਦਸਤਾਵੇਜ਼ ਦੇ ਰਹੇ ਹਨ ਪਰ ਵਿਜੀਲੈਂਸ ਦੇ ਐਸ ਐਸ ਪੀ ਮੁਤਾਬਕ ਹਾਲੇ ਵੀ ਇੱਕ ਰਜਿਸਟਰੀ ਦੇਣੀ ਬਾਕੀ ਹੈ। ਜਿਸ ਸਬੰਧੀ ਪੰਜ ਜੂਨ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ ਹੈ। ਹਾਂਲਾਕਿ ਇਸ ਸਬੰਧੀ ਵੀ ਲਗਾਤਾਰ ਖਬਰਾਂ ਚੱਲ ਰਹੀਆਂ ਹਨ ਕਿ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋ ਸਕਦੀ ਹੈ ਪਰ ਫਿਲਹਾਲ ਵਿਜੀਲੈਂਸ ਦੇ ਐਸਐਸਪੀ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਸਾਬਕਾ ਐਮ ਐਲ ਏ ਕੁਲਦੀਪ ਵੈਦ ਵਿਜੀਲੈਂਸ ਨੂੰ ਜਾਂਚ ਦੇ ਵਿੱਚ ਸਹਿਯੋਗ ਦੇ ਰਹੇ ਹਨ। ਅੱਜ ਵਿਜੀਲੈਸ ਨੂੰ ਜਾਇਦਾਦ ਸਬੰਧੀ ਦਸਤਾਵੇਜ਼ ਦੇਣ ਮੌਕੇ ਕੁਲਦੀਪ ਵੈਦ ਨੇ ਕਿਹਾ ਕਿ ਉਹ ਇੱਕ-ਇੱਕ ਕਰਕੇ ਡਾਕੂਮੈਂਟ ਜਮਾਂ ਕਰਵਾ ਰਹੇ ਹਨ। ਵੈਦ ਮਤਾਬਿਕ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਹੁਣ ਮੁੜ ਤੋਂ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ 5 ਜੂਨ ਨੂੰ ਬੁਲਾਇਆ ਗਿਆ ਹੈ।