ETV Bharat / state

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ: ਵਿਰੋਧੀਆਂ ਨੂੰ ਮਾਤ ਦੇਣ ਲਈ ਮੈਦਾਨ ’ਚ ਉੱਤਰੇ ਸੇਵਾਮੁਕਤ ਡੀਐਸਪੀ ਸੇਖੋਂ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈਣ ਵਿੱਚ ਥੋੜ੍ਹਾ ਹੀ ਸਮਾਂ ਬਾਕੀ ਰਹਿ ਗਿਆ ਹੈ, ਜਿਸਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋ ਰਹੀ ਹੈ। ਇਸੇ ਤਰ੍ਹਾਂ ਹੀ ਲੁਧਿਆਣਾ ਦੇ ਘੁਮਾਰ ਮੰਡੀ ਰਿਟਾਇਰਡ ਪੁਲਿਸ ਡੀ.ਐਸ.ਪੀ ਬਲਵਿੰਦਰ ਸਿੰਘ ਸੇਖੋਂ ਦੇ ਵੱਲੋਂ ਔਨਖੇ ਢੰਗ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ।

ਸਾਬਕਾ  ਡੀ.ਐਸ.ਪੀ ਬਲਵਿੰਦਰ ਸਿੰਘ ਸੇਖੋਂ ਨੇ ਕੀਤਾ ਵੱਖਰੇ ਢੰਗ ਨਾਲ ਪ੍ਰਚਾਰ

author img

By

Published : Feb 10, 2022, 10:24 AM IST

ਲੁਧਿਆਣਾ: ਪੰਜਾਬ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈਣ ਵਿੱਚ ਥੋੜ੍ਹਾ ਹੀ ਸਮਾਂ ਬਾਕੀ ਰਹਿ ਗਿਆ ਹੈ, ਜਿਸਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋ ਰਹੀ ਹੈ। ਇਸੇ ਤਰ੍ਹਾਂ ਹੀ ਲੁਧਿਆਣਾ ਦੇ ਘੁਮਾਰ ਮੰਡੀ ਰਿਟਾਇਰਡ ਪੁਲਿਸ ਡੀ.ਐਸ.ਪੀ ਬਲਵਿੰਦਰ ਸਿੰਘ ਸੇਖੋਂ ਦੇ ਵੱਲੋਂ ਔਨਖੇ ਢੰਗ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ।

ਸੇਵਾਮੁਕਤ ਡੀਐਸਪੀ ਜਿਥੇ ਲੁਧਿਆਣਾ ਪੱਛਮੀ ਹਲਕੇ ਵਿਚ ਭਾਰਤ ਭੂਸ਼ਣ ਆਸ਼ੂ ਦੇ ਖ਼ਿਲਾਫ਼ ਚੋਣ ਲੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਬਲਵਿੰਦਰ ਸੇਖੋਂ ਅੰਮ੍ਰਿਤਸਰ ਈਸਟ ਤੋਂ ਵੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਚੋਣ ਮੈਦਾਨ ਵਿੱਚ ਉੱਤਰੇ ਹੋਏ ਹਨ।

ਸੇਵਾਮੁਕਤ ਡੀਐਸਪੀ ਸੇਖੋਂ ਦਾ ਮੁੱਖ ਮੰਤਵ ਨਵਜੋਤ ਸਿੰਘ ਸਿੱਧੂ ਨੂੰ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਹਰਾਉਣਾ ਹੈ, ਕਿਉਂਕਿ ਉਨ੍ਹਾਂ ਨੇ ਬੈਂਸ ਦੀ ਮਦਦ ਕੀਤੀ ਸੀ ਇਸੇ ਨੂੰ ਲੈ ਕੇ ਅੱਜ ਉਨ੍ਹਾਂ ਵੱਲੋਂ ਪ੍ਰਚਾਰ ਵੀ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਚੋਣਾਂ ਵਿੱਚ ਖੜ੍ਹਾ ਹੋਣਾ ਮੇਰਾ ਕੋਈ ਸ਼ੌਂਕ ਨਹੀਂ ਹੈ ਅਤੇ ਨਾ ਹੀ ਵੋਟਾਂ ਮੰਗਣਾ ਚਾਹੁੰਦਾ ਹਾਂ ਮੈਂ ਤਾਂ ਸਿਰਫ਼ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹਾਂ ਕੀ ਕਦੋਂ ਤੱਕ ਤੁਸੀਂ ਇਕ ਬਲਾਤਕਾਰੀ ਵਿਧਾਇਕ ਨੂੰ ਵੋਟਾਂ ਪਾ ਕੇ ਜਿਤਾਉਂਦੇ ਰਹੋਗੇ। ਕਦੋਂ ਤੱਕ ਇੱਕ ਕਾਂਗਰਸ ਦੇ ਭ੍ਰਿਸ਼ਟਚਾਰੀ ਮੰਤਰੀ ਨੂੰ ਜਿਤਾਉਂਦੇ ਰਹੋਗੇ।

ਸਾਬਕਾ ਡੀ.ਐਸ.ਪੀ ਬਲਵਿੰਦਰ ਸਿੰਘ ਸੇਖੋਂ ਨੇ ਕੀਤਾ ਵੱਖਰੇ ਢੰਗ ਨਾਲ ਪ੍ਰਚਾਰ

ਮੀਡੀਆ ਨੂੰ ਸੰਬੋਧਨ ਕਰਦਿਆਂ ਸੇਖੋਂ ਨੇ ਲੁਧਿਆਣਾ ਪੁਲਿਸ ਕਮਿਸ਼ਨਰ 'ਤੇ ਵੀ ਨਿਸ਼ਾਨੇ ਸਾਧਦੇ ਕਿਹਾ ਲੁਧਿਆਣਾ ਪੁਲਿਸ ਆਪ ਹੀ ਗੁੰਡਿਆਂ ਵਿਧਾਇਕਾਂ ਨੂੰ ਪਨਾਹ ਦਿੰਦੇ ਹਨ, ਜਿਸ ਕਾਰਨ ਇਹ ਲੋਕ ਹੋਰ ਗੁੰਡਾਗਰਦੀ ਕਰਦੇ ਹਨ।

ਉਹਨਾਂ ਨੇ ਕਿਹਾ ਕਿ ਮੇਰੀ ਤਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕੀ ਵੋਟ ਜਿਸ ਨੂੰ ਮਰਜ਼ੀ ਪਰ ਬਲਾਤਕਾਰੀ ਵਿਧਾਇਕ ਅਤੇ ਕਾਂਗਰਸ ਦੇ ਭ੍ਰਿਸ਼ਟਚਾਰੀ ਫੂਡ ਸਪਲਾਈ ਮੰਤਰੀ ਨੂੰ ਵੋਟ ਨਾ ਪਾਉ ਅਤੇ ਲੁਧਿਆਣਾ ਸ਼ਹਿਰ ਨੂੰ ਇਨ੍ਹਾਂ ਗੁੰਡਿਆਂ ਤੋਂ ਮੁਕਤ ਕਰਵਾਉ।

ਇਹ ਵੀ ਪੜ੍ਹੋ: ਕੱਟੜ ਕਾਂਗਰਸੀ ਲੀਡਰਾਂ ਨੇ AAP ਦੇ ਹੱਕ ’ਚ ਕੀਤਾ ਪ੍ਰਚਾਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.