ETV Bharat / state

5 ਰੁਪਏ 'ਚ ਪੇਟ ਭਰ ਖਾਣਾ: NRI ਪਿਓ ਪੁੱਤ ਦੀ ਪਹਿਲ, ਧੀ ਭੇਜਦੀ ਅਮਰੀਕਾ ਤੋਂ ਡਾਲਰ - ਲੋਕਾਂ ਦਾ ਚੰਗਾ ਹੁੰਗਾਰਾ

ਲੁਧਿਆਣਾ 'ਚ ਐੱਨਆਰਆਈ (NRI) ਪਿਓ ਪੁੱਤ ਖਵਾ ਲੋਕਾਂ ਨੂੰ 5 ਰੁਪਏ 'ਚ ਪੇਟ ਭਰ ਕੇ ਖਾਣਾ ਦੇ ਰਹੇ ਹਨ। ਦੁਪਹਿਰ 12 ਵਜੇ ਤੋਂ 4 ਵਜੇ ਤੱਕ 200 ਤੋਂ ਵੱਧ ਲੋਕ ਖਾਣਾ ਖਾਂਦੇ ਹਨ।

5 ਰੁਪਏ 'ਚ ਪੇਟ ਭਰ ਖਾਣਾ: NRI ਪਿਓ ਪੁੱਤ ਦੀ ਪਹਿਲ, ਧੀ ਭੇਜਦੀ ਅਮਰੀਕਾ ਤੋਂ ਡਾਲਰ

author img

By

Published : May 4, 2022, 7:18 PM IST

ਲੁਧਿਆਣਾ: ਢੋਲੇਵਾਲ ਸਥਿਤ ਚੌਂਕ 'ਚ ਨਿੱਕੀ ਹਵੇਲੀ ਦੇ ਐਨਆਰਆਈ (NRI) ਪਿਓ ਪੁੱਤ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਹਰਨੇਕ ਸਿੰਘ ਆਪਣੇ ਪਿਤਾ ਦੀ ਯਾਦ 'ਚ ਲੰਗਰ ਚਲਾਉਂਦੇ ਹਨ।

ਉਨ੍ਹਾਂ ਨੇ ਇਸ ਦੀ ਕੀਮਤ ਪੰਜ ਰੁਪਏ ਇਸ ਕਰਕੇ ਰੱਖੀ ਹੈ ਤਾਂ ਜੋ ਖਾਣ ਵਾਲੇ ਨੂੰ ਇਹ ਨਾ ਲੱਗੇ ਕਿ ਉਹ ਮੁਫ਼ਤ ਵਿੱਚ ਖਾਣਾ ਖਾ ਰਿਹਾ ਹੈ। ਹਰਨੇਕ ਸਿੰਘ ਨੇ ਆਪਣੇ ਪਿਤਾ ਦੀ ਯਾਦ 'ਚ ਇਸ ਦੀ ਸ਼ੁਰੁਆਤ ਕੀਤੀ ਹੈ ਤਾਂ ਜੋ ਗ਼ਰੀਬ ਲੋਕ ਪੇਟ ਭਰ ਕੇ ਖਾਣਾ ਖਾ ਸਕਣ।

ਉਨ੍ਹਾਂ ਦੇ ਬੇਟੇ ਵੀ ਉਨ੍ਹਾਂ ਨਾਲ ਹੱਥ ਵਟਾਉਂਦੇ ਹਨ, ਜੋ ਹਾਲ ਹੀ ਦੇ 'ਚ ਕੈਨੇਡਾ ਤੋਂ ਆਏ ਹਨ ਹਰਨੇਕ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਮਰੀਕਾ ਦੇ 'ਚ ਡਾਕਟਰ ਹੈ ਦੂਜਾ ਬੇਟਾ ਯੂਰਪ ਦੇ ਕਿਸੇ ਦੇਸ਼ ਵਿੱਚ ਪੀਆਰ ਹੈ ਅਤੇ ਉਨ੍ਹਾਂ ਦਾ ਛੋਟਾ ਬੇਟਾ ਹਾਲ ਹੀ 'ਚ ਕੈਨੇਡਾ ਤੋਂ ਆਇਆ ਹੈ ਜੋ ਉਨ੍ਹਾਂ ਦੇ ਨਾਲ ਇਸ ਕੰਮ 'ਚ ਹੱਥ ਵਟਾਉਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਬੜੇ ਚਾਅ ਨਾਲ ਇਹ ਖਾਣਾ ਖਾਂਦੇ ਹਨ।

5 ਰੁਪਏ 'ਚ ਪੇਟ ਭਰ ਖਾਣਾ: NRI ਪਿਓ ਪੁੱਤ ਦੀ ਪਹਿਲ, ਧੀ ਭੇਜਦੀ ਅਮਰੀਕਾ ਤੋਂ ਡਾਲਰ

12 ਤੋਂ 4 ਰੋਜ਼ਾਨਾ ਚਲਦਾ ਹੈ ਲੰਗਰ: ਢੋਲੇਵਾਲ ਚੌਂਕ ਦੇ 'ਚ ਹਰ ਰੋਜ਼ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੋਜ਼ਾਨਾ ਇਹ ਲੰਗਰ ਚਲਾਇਆ ਜਾਂਦਾ ਹੈ ਜਿਸ ਲਈ ਮਹਿਜ਼ ਪੰਜ ਰੁਪਏ ਲਏ ਜਾਂਦੇ ਹਨ ਹਰਨੇਕ ਸਿੰਘ ਨੇ ਦੱਸਿਆ ਕਿ 200-250 ਲੋਕ ਰੋਜ਼ਾਨਾ ਉਨ੍ਹਾਂ ਕੋਲ ਖਾਣਾ ਖਾਣ ਆਉਂਦੇ ਹਨ।

ਉਨ੍ਹਾਂ ਦੱਸਿਆ ਕਿ ਖਾਣੇ 'ਚ ਇਕ ਦਿਨ ਰੋਟੀ ਬਣਾਈ ਜਾਂਦੀ ਹੈ ਜਦੋਂ ਕਿ ਦੂਜੇ ਦਿਨ ਚਾਵਲ ਬਣਾਏ ਜਾਂਦੇ ਹਨ। ਖਾਣਾ ਪੂਰੀ ਸਾਫ਼ ਸਫ਼ਾਈ ਦੇ ਨਾਲ ਬਣਾਇਆ ਜਾਂਦਾ ਹੈ ਤਾਂ ਜੋ ਖਾਣ ਵਾਲੇ ਇਸਨੂੰ ਖ਼ੁਸ਼ ਹੋ ਕੇ ਖਾ ਕੇ ਸਕਣ।

ਲੇਬਰ ਲਈ ਵਰਦਾਨ : ਦਰਅਸਲ ਢੋਲੇਵਾਲ ਇਲਾਕੇ 'ਚ ਵੱਡੀ ਇੰਡਸਟਰੀ ਹੈ ਜਿਸ 'ਚ ਸੈਂਕੜਿਆਂ ਦੀ ਤਦਾਦ ਅੰਦਰ ਲੇਬਰ ਤਬਕਾ ਕੰਮ ਕਰਦਾ ਹੈ ਅਤੇ ਇਹ 5 ਰੁਪਏ ਵਾਲਾ ਖਾਣਾ ਉਨ੍ਹਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਜ਼ਿਆਦਾਤਰ ਲੇਬਰ ਦਾ ਕੰਮ ਕਰਨ ਵਾਲੇ ਆਟੋ ਰਿਕਸ਼ਾ ਆਦਿ ਚਲਾਉਣ ਵਾਲੇ ਹੀ ਉਨ੍ਹਾਂ ਤੋਂ ਰੋਟੀ ਖਾਂਦੇ ਹਨ।

ਜ਼ਿਆਦਾਤਰ ਲੇਬਰ ਨਾਲ ਸਬੰਧਤ ਲੋਕ ਇਸ ਤੋਂ ਕਾਫੀ ਖੁਸ਼ ਵੀ ਹਨ ਇਸ ਕੰਮ 'ਚ ਉਨ੍ਹਾਂ ਦਾ ਐਨਆਰਆਈ (NIR) ਬੇਟਾ ਵੀ ਹੱਥ ਵਟਾਉਂਦਾ ਹੈ। ਦੋਵੇਂ ਪਿਉ ਪੁੱਤ ਖੁਦ ਲੋਕਾਂ ਨੂੰ ਖਾਣਾ ਸਰਵ ਕਰਦੇ ਹਨ ਅਤੇ ਫਿਰ ਉਨ੍ਹਾਂ ਦਾ ਖਾਣੇ ਨੂੰ ਲੈਕੇ ਫੀਡਬੈਕ ਵੀ ਲੈਂਦੇ ਹਨ।

ਲੋਕਾਂ ਦਾ ਚੰਗਾ ਹੁੰਗਾਰਾ : ਉਨ੍ਹਾਂ ਵੱਲੋਂ ਲੰਗਰ ਦੀ ਸ਼ਰੂਆਤ ਕੀਤੀ ਗਈ ਸੀ ਪਰ ਲੋਕਾਂ ਦਾ ਰੀਸਪੋਂਸ ਵੇਖ ਕੇ ਪੱਕੀ ਹੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਰੋਜਾਨਾ 200 ਤੋਂ ਵੱਧ ਲੋਕ ਖਾਣਾ ਖਾਂਦੇ ਹਨ ਅਤੇ ਮਹਿਜ਼ 5 ਰੁਪਏ 'ਚ ਉਨ੍ਹਾਂ ਨੂੰ ਪੇਟ ਭਰ ਕੇ ਖਾਣਾ ਮਿਲ ਜਾਂਦਾ ਹੈ ਲੋਕਾਂ ਨੇ ਹਰਨੇਕ ਸਿੰਘ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਲੋਕਾਂ ਨੇ ਕਿਹਾ ਕਿ ਇਹ ਇਨਸਾਨੀਅਤ ਦਾ ਇਕ ਚੰਗਾ ਕੰਮ ਹੈ।

ਇਹ ਵੀ ਪੜ੍ਹੋ:- ਕੁੜਤੇ ਪਜ਼ਾਮੇ ਦੀ ਖਰੀਦ ਨੂੰ ਲੈਕੇ ਦੁਕਾਨ ਦੇ ਮਾਲਕ 'ਤੇ ਚੱਲਾਈਆਂ ਗੋਲੀਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.