ETV Bharat / state

ਮਾਛੀਵਾੜਾ ਵਿੱਚ ਹੜ੍ਹ ਦਾ ਕਹਿਰ, ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ - ਲੁਧਿਆਣਾ

ਬੀਤੇ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਪੈ ਰਹੇ ਭਾਰੀ ਮੀਂਹ ਨੇ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉੱਥੇ ਲੁਧਿਆਣਾ ਦੇ ਮਾਛੀਵਾੜਾ ਇਲਾਕੇ ਵਿੱਚ ਕਈ ਪਿੰਡ ਅਤੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਤੱਕ ਕੋਈ ਵੀ ਮਦਦ ਨਹੀਂ ਪਹੁੰਚੀ ਹੈ।

ਮਾਛੀਵਾੜਾ ਵਿੱਚ ਹੜ੍ਹ ਦਾ ਕਹਿਰ, ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬਿਆ
author img

By

Published : Aug 19, 2019, 11:36 PM IST

ਲੁਧਿਆਣਾ: ਪੰਜਾਬ ਵਿੱਚ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਾਛੀਵਾੜਾ ਇਲਾਕੇ ਨਾਲ ਲੱਗਦੇ ਕਈ ਪਿੰਡ ਪੂਰੀ ਤਰ੍ਹਾਂ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀਆਂ ਹਨ।

ਮਾਛੀਵਾੜਾ ਵਿੱਚ ਹੜ੍ਹ ਦਾ ਕਹਿਰ, ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬਿਆ

ਖੰਨਾ ਤੋਂ ਰਾਹੋਂ ਜਾ ਰਿਹਾ ਰੋਡ ਜਿਸ ਨੂੰ ਮਾਛੀਵਾੜਾ ਦੇ ਨਜ਼ਦੀਕ ਤੋੜ ਕੇ ਪਾਣੀ ਨੂੰ ਅੱਗੇ ਕੱਢਿਆ ਗਿਆ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਤੋੜਨ ਦਾ ਕਾਰਨ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਦੇ ਬਹਾਅ ਦਾ ਵੱਧ ਜਾਣਾ ਸੀ। ਇਸ ਰੋਡ ਤੋਂ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੀ ਹੈ। ਪਰ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਉੱਪਰ ਇੱਕ ਛੋਟਾ ਪੁਲ ਬਣਾਇਆ ਹੈ ਤਾਂ ਕਿ ਮੋਟਰਸਾਈਕਲ ਆਰਾਮ ਨਾਲ ਲੰਘ ਸਕੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਹੈ। ਜਿਸ ਇਲਾਕੇ ਵਿੱਚ ਕੁਝ ਪਾਣੀ ਦੇ ਬਹਾਅ ਵਾਸਤੇ ਨਾਲੇ ਕੱਢੇ ਗਏ ਸਨ ਪਰ ਉਹ ਵੀ ਬੰਦ ਕਰ ਦਿੱਤੇ ਗਏ ਹਨ। ਇਸ ਇਲਾਕੇ ਵਿੱਚ ਪਹਿਲਾਂ ਵੀ ਇਹ ਹਾਲ ਹੋਇਆ ਸੀ ਪਰ ਸਰਕਾਰ ਨੇ ਉਸ ਤੋਂ ਵੀ ਕੋਈ ਸਬਕ ਨਹੀਂ ਲਿਆ। ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਅਤੇ ਸਬੰਧਤ ਅਧਿਕਾਰੀਆਂ ਦੇ ਨੰਬਰ ਵੀ ਜਾਰੀ ਕੀਤੇ ਗਏ ਹਨ ਪਰ ਉਹ ਜਾਰੀ ਕੀਤੇ ਗਏ ਨੰਬਰ ਸਿਰਫ਼ ਖਾਨਾ ਪੂਰਤੀ ਹੀ ਕਰ ਰਹੇ ਹਨ। ਜੋ ਕੰਮ ਸਰਕਾਰ ਦਾ ਸੀ ਉਹ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਹਨ।

Intro:ਪੰਜਾਬ ਵਿੱਚ ਹੜ੍ਹਾਂ ਨੇ ਜਿੱਥੇ ਇੱਕ ਪਾਸੇ ਜਨ ਜੀਵਨ ਦੇ ਨੂੰ ਬਰੇਕਾਂ ਲਾ ਰੱਖੀਆਂ ਹਨ ਉਧਰ ਦੂਜੇ ਪਾਸੇ ਲੋਕਾਂ ਦਾ ਜੀਣਾ ਵੀ ਮੁਹਾਲ ਕਰ ਰੱਖਿਆ ਹੈ ।ਮਾਛੀਵਾੜਾ ਸ਼ਹਿਰ ਪੂਰੀ ਤਰ੍ਹਾਂ ਹੜ੍ਹ ਨਾਲ ਪ੍ਰਭਾਵਿਤ ਹੋਇਆ।
ਖੰਨਾ ਤੋਂ ਨਵਾਂਸ਼ਹਿਰ ਜਾ ਰਹੇ ਰੋਡ ਉੱਪਰ ਮਾਛੀਵਾੜਾ ਦੇ ਨਜ਼ਦੀਕ ਰੋਡ ਨੂੰ ਵਿਚਾਲਿਉਂ ਤੋੜ ਕੇ ਪਾਣੀ ਨੂੰ ਕੱਢਣ ਦਾ ਪ੍ਰਬੰਧ ਕੀਤਾ ਗਿਆ ਹੈ ।

Body:ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ। ਮਾਛੀਵਾੜਾ ਇਲਾਕਾ ਪੂਰੀ ਤਰ੍ਹਾਂ ਹੜ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਿਆ ਹੈ। ਕਈ ਪਿੰਡ ਪੂਰੀ ਤਰ੍ਹਾਂ ਪਾਣੀ ਨਾਲ ਪ੍ਰਭਾਵਿਤ ਹੋ ਚੁੱਕੇ ਹਨ ।ਇਥੋਂ ਤੱਕ ਕਿ ਲੋਕਾਂ ਦੀਆਂ ਫ਼ਸਲਾਂ ਪੂਰੀ ਤੌਰ ਤੇ ਖ਼ਰਾਬ ਹੋ ਚੁੱਕੀਆਂ ਹਨ ।
ਖੰਨਾ ਤੋਂ ਰਾਹੋਂ ਜਾ ਰਿਹਾ ਰੋਡ ਜਿਸ ਨੂੰ ਮਾਛੀਵਾੜਾ ਦੇ ਨਜ਼ਦੀਕ ਤੋੜ ਕੇ ਪਾਣੀ ਨੂੰ ਅੱਗੇ ਕੱਢਿਆ ਗਿਆ ਹੈ। ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਇਹ ਸੜਕ ਨੂੰ ਤੋੜਨ ਦਾ ਕਾਰਨ ਦੂਸਰੇ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਦੇ ਬਹਾਅ ਦਾ ਵਧ ਜਾਣਾ ਸੀ ।ਇਸ ਰੋਡ ਤੋਂ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੀ ਹੈ ।ਪਰ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਉੱਪਰ ਇੱਕ ਛੋਟਾ ਜਿਹਾ ਪੁਲ ਬਣਾਇਆ ਗਿਆ ਹੈ ਤਾਂ ਕਿ ਮੋਟਰਸਾਈਕਲ ਆਰਾਮ ਨਾਲ ਲੰਘ ਸਕਣ ।ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿੱਚ ਕੁਝ ਪਾਣੀ ਦੇ ਬਹਾਅ ਵਾਸਤੇ ਨਾਲੇ ਕੱਢੇ ਗਏ ਸਨ ਪਰ ਉਹ ਵੀ ਬੰਦ ਕਰ ਦਿੱਤੇ ਗਏ ਹਨ। ਇਸ ਇਲਾਕੇ ਵਿਚ ਪਹਿਲਾਂ ਵੀ ਕਈ ਸਾਲ ਇਹੋ ਹਾਲ ਹੋਇਆ ਸੀ ਪਰ ਸਰਕਾਰ ਨੇ ਉਸ ਤੋਂ ਵੀ ਕੋਈ ਸਬਕ ਨਹੀਂ ਲਿਆ । ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਅਤੇ ਸਬੰਧਤ ਅਧਿਕਾਰੀਆਂ ਦੇ ਨੰਬਰ ਵੀ ਜਾਰੀ ਕੀਤੇ ਗਏ ਹਨ ਪਰ ਉਹ ਜਾਰੀ ਕੀਤੇ ਗਏ ਨੰਬਰ ਸਿਰਫ਼ ਖਾਨਾ ਪੂਰਤੀ ਹੀ ਕਰ ਰਹੇ ਸਨ। ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਜੋ ਕੰਮ ਸਰਕਾਰ ਦਾ ਸੀ ਉਹ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਸਨ ।ਸਰਕਾਰੀ ਅਧਿਕਾਰੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਸਨ।

Conclusion:ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਪੂਰੀ ਤਰ੍ਹਾਂ ਖੁੱਲ੍ਹ ਚੁੱਕੀ ਹੈ ।ਪੰਜਾਬ ਵਿੱਚ ਬਾਰਿਸ਼ ਦੇ ਪਾਣੀ ਨੇ ਜਿੱਥੇ ਇੱਕ ਪਾਸੇ ਲੋਕਾਂ ਦਾ ਜੀਵਨ ਦਿੱਕਤ ਵਿੱਚ ਪਾ ਰੱਖਿਆ ਹੈ ਉਧਰ ਦੂਜੇ ਪਾਸੇ ਫ਼ਸਲਾਂ ਵੀ।ਪੂਰੀ ਤੌਰ ਤੇ ਖਰਾਬ ਹੋ ਚੁੱਕੀਆਂ ਹਨ ।ਸਰਕਾਰ ਵੱਲੋਂ ਜਾਰੀ ਕੀਤੇ ਗਏ ਨੰਬਰ ਸਿਰਫ਼ ਖਾਨਾ ਪੂਰਤੀ ਹੀ ਕਰ ਰਹੇ ਸਨ। ਇੱਕ ਵਾਰ ਪਹਿਲਾਂ ਵੀ ਇਸ ਇਲਾਕੇ ਵਿੱਚ ਪਾਣੀ ਨੇ ਬੁਰੀ ਤਰ੍ਹਾਂ ਮਾਰ ਕੀਤੀ ਸੀ ਪਰ ਸਰਕਾਰ ਨੇ ਉਸ ਤੋਂ ਵੀ ਕੋਈ ਸਬਕ ਨਹੀਂ ਲਿਆ। ਇੱਕ ਵਾਰ ਫੇਰ ਉਸੇ ਇਲਾਕੇ ਵਿੱਚ ਪਾਣੀ ਨੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕੀਤਾ ।
ETV Bharat Logo

Copyright © 2024 Ushodaya Enterprises Pvt. Ltd., All Rights Reserved.