ਲੁਧਿਆਣਾ: ਜ਼ਿਲ੍ਹੇ ਦੇ ਦੁਗਰੀ ਇਲਾਕੇ ਦੇ ਫੇਸ 2 ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਕ ਵੀਡੀਓ ਸਾਹਮਣੇ ਆਈ ਹੈ। ਦੱਸ ਦਈਏ ਕਿ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਸ਼ਖਸ਼ ਜਿਸਦਾ ਨਾਮ ਰਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ, ਉਹ (Firing on Stray dog) ਅਵਾਰਾ ਕੁੱਤੇ ਉੱਤੇ ਗੋਲੀ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਇਲਾਕਾ ਵਾਸੀਆਂ ਵੱਲੋਂ ਉਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਦਫ਼ਤਰ ਦਿੱਤੀ ਗਈ ਹੈ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ: ਵਾਇਰਲ ਹੋ ਰਹੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸ਼ਖ਼ਸ ਆਪਣੀ ਗੱਡੀ ਵਿੱਚ ਆ ਕੇ ਅਵਾਰਾ ਕੁੱਤੇ ਉੱਤੇ ਆਪਣੀ ਗੰਨ ਕੱਢ ਕੇ ਫਾਇਰਿੰਗ ਕਰਦਾ ਹੈ। ਹਾਲਾਂਕਿ, ਉਸ ਦੀ ਬੰਦੂਕ ਅਸਲੀ ਸੀ ਜਾਂ ਨਕਲੀ ਇਸ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ, ਇਲਾਕਾ ਵਾਸੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ। ਉਹ ਕਈ ਵਾਰ ਅਜਿਹੀਆਂ (Stray dog Video Viral from Area Dugri in Ludhiana) ਹਰਕਤਾਂ ਕਰ ਚੁੱਕਾ ਹੈ। ਇਥੋਂ ਤੱਕ ਕੇ ਖਾਲੀ ਪਲਾਟ ਵਿੱਚ ਬਣਾਏ ਗਏ ਅਵਾਰਾ ਕੁੱਤਿਆਂ ਦੇ ਸ਼ੈਲਟਰਾਂ ਨੂੰ ਵੀ ਉਸ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਦਫ਼ਤਰ ਦਿੱਤੀ ਜਾ ਰਹੀ ਹੈ।
ਠੰਡ ਵਿੱਚ ਬੇਜ਼ੁਬਾਨਾਂ ਉੱਤੇ ਤਸ਼ੱਦਦ ਕਰਨਾ ਸਹੀ ਨਹੀਂ : ਮਹਿਲਾ ਸ਼ਿਕਾਇਤਕਰਤਾ ਨੀਰਜ ਚੰਦੇਲਾ ਨੇ ਦੱਸਿਆ ਕਿ ਉਹ ਦੁਗਰੀ ਇਲਾਕੇ ਦੀ ਰਹਿਣ ਵਾਲੀ ਹੈ। ਇਕ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਰਮਨਦੀਪ ਨਾਂ ਦਾ ਸ਼ਖਸ ਹੈ, ਜੋ ਅਵਾਰਾ ਕੁੱਤਿਆਂ ਉੱਤੇ ਤਸ਼ੱਦਦ ਕਰ ਰਿਹਾ ਹੈ। ਉਹ ਕੁੱਤੇ ਉੱਤੇ ਗੋਲੀਆਂ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਸੀਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੇਜ਼ੁਬਾਨ ਅਤੇ ਇਸ ਤਰ੍ਹਾਂ ਤਸ਼ੱਦਦ ਕਰਨਾ ਸਹੀ ਨਹੀਂ ਹੈ।
ਸਖ਼ਸ਼ ਪਹਿਲਾਂ ਵੀ ਕਰ ਚੁੱਕਾ ਅਵਾਰਾ ਕੁੱਤਿਆਂ ਨੂੰ ਤੰਗ: ਮਹਿਲਾ ਸ਼ਿਕਾਇਤਕਰਤਾ ਨੀਰਜ ਚੰਦੇਲਾ ਨੇ ਇਹ ਵੀ ਦੱਸਿਆ ਕਿ ਇਹ ਇਕ ਵਾਰ ਨਹੀਂ ਸਗੋਂ ਕਈ ਵਾਰ ਹੋ ਚੁੱਕਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਰਮਨਦੀਪ ਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਬੇਜੁਬਾਨਾਂ ਉੱਤੇ ਅਤਿਆਚਾਰ ਕਰਨਾ ਸਹੀ ਨਹੀਂ ਹੈ।
ਉਥੇ ਹੀ ਦੂਜੇ ਪਾਸੇ ਏਸੀਪੀ ਵੈਭਵ ਸਹਿਗਲ ਨੇ ਕਿਹਾ ਹੈ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਸ ਨਾਲ ਉਹ ਫਾਇਰਿੰਗ ਕਰ ਰਿਹਾ ਹੈ ਉਹ ਸ਼ਾਇਦ ਸ਼ੱਰੇ ਚਲਾਉਣ ਵਾਲੀ ਗੰਨ ਹੈ। ਬਾਕੀ ਅਸੀਂ ਫਿਰ ਵੀ ਇਸ ਨੂੰ ਪੂਰੀ ਤਰ੍ਹਾਂ ਵੈਰੀਫਾਈ ਕਰ ਰਹੇ ਹਾਂ। ਉਸ ਤੋਂ ਬਾਅਦ ਵੀ ਅਸੀਂ ਧਾਰਾਵਾਂ ਲਗਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਗਯਾ 'ਚ ਕੋਰੋਨਾ ਧਮਾਕਾ, ਚਾਰ ਵਿਦੇਸ਼ੀ ਮਿਲੇ ਪਾਜ਼ੀਟਿਵ, 29 ਦਸੰਬਰ ਤੋਂ ਦਲਾਈ ਲਾਮਾ ਦਾ ਸਮਾਗਮ