ਲੁਧਿਆਣਾ: ਲੁਧਿਆਣਾ ਦੇ ਢੋਲੇਵਾਲ ਚੌਂਕ ਸਥਿਤ ਭਗਵਾਨ ਨਗਰ ਇਲਾਕੇ ਦੇ ਅੰਦਰ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਮੁਲਜ਼ਮ ਵੱਲੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਕਰਿਆਨੇ ਦੀ ਦੁਕਾਨ ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਤਾਂ ਛੱਤ ਤੇ ਚੜ੍ਹ ਕੇ ਆਪਣੀ ਜਾਨ ਬਚਾ ਲਈ ਪਰ ਕਰਿਆਨੇ ਦੀ ਦੁਕਾਨ ਤੇ ਸਾਮਾਨ ਛੱਡਣ ਆਇਆ ਇਕ ਸ਼ਖਸ ਜ਼ਰੂਰ ਜ਼ਖਮੀ ਹੋ ਗਿਆ।

ਜਿਸ ਦੀ ਲੱਤ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਸੀਸੀਟੀਵੀ ਤਸਵੀਰਾਂ ਦੀ ਭਾਲ ਕਰ ਰਹੀ ਹੈ। ਉਧਰ ਕਰਿਆਨੇ ਦੀ ਦੁਕਾਨ ਦੇ ਮਾਲਕ ਅਤੇ ਉਸ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪਹਿਲਾਂ ਵੀ ਸ਼ਿਕਾਇਤ ਦੋ ਮਹੀਨੇ ਪਹਿਲਾਂ ਦਰਜ ਕਰਵਾਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਲੁਧਿਆਣਾ ਰੂਰਲ ਦੇ ਜੁਆਇੰਟ ਕਮਿਸ਼ਨਰ ਹਰਚਰਨ ਬਰਾੜ ਨੇ ਕਿਹਾ ਕਿ ਜੇਕਰ ਉਹ ਹੁਣ ਵੀ ਇਸ ਇਲਾਕੇ 'ਚ ਡਿਊਟੀ ਤੇ ਹੋਵੇਗਾ ਤਾਂ ਉਸ ਨੂੰ ਸੰਸਪੈਂਡ ਕੀਤਾ ਜਾਵੇਗਾ।

ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਵੀ ਪੁਲਿਸ ਨੂੰ ਅਸੀਂ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ ਕਿ ਸਾਡੀ ਜਾਨ ਨੂੰ ਖਤਰਾ ਹੈ ਅਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੇ ਚਲਦੇ ਅੱਜ ਇਹ ਵਾਕਾ ਵਾਪਰ ਗਿਆ। ਉਨ੍ਹਾਂ ਕਿਹਾ ਜੇਕਰ ਸਮਾਂ ਰਹਿੰਦਿਆਂ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਦਿਨ ਨਾ ਵੇਖਣਾ ਪੈਂਦਾ।
ਉਨ੍ਹਾਂ ਕਿਹਾ ਕਿ ਉਹ ਸ਼ਖਸ ਮੈਨੂੰ ਹੀ ਮਾਰਨ ਆਇਆ ਸੀ ਪਰ ਜਦੋਂ ਉਸ ਨੇ ਫਾਇਰਿੰਗ ਕੀਤੀ ਤਾਂ ਮੈਂ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਉਨ੍ਹਾਂ ਦੀ ਦੁਕਾਨ ਤੇ ਸਾਮਾਨ ਛੱਡਣ ਆਇਆ ਇੱਕ ਵਰਕਰ ਜ਼ਰੂਰ ਜ਼ਖਮੀ ਹੋ ਗਿਆ। ਉੱਧਰ ਦੁਕਾਨਦਾਰ ਦੀ ਮਾਂ ਨੇ ਦੱਸਿਆ ਕਿ ਉਹ ਮੇਰੇ ਬੇਟੇ ਨੂੰ ਹੀ ਮਾਰਨ ਆਏ ਸਨ ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਢਿੱਲੀ ਹੈ।

ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਹਰਚਰਨ ਬਰਾਡ਼ ਨੇ ਕਿਹਾ ਕਿ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਸੀ ਲੜਕਾ ਇਲਾਕੇ ਵਿਚ ਕੋਈ ਗਲਤ ਹਰਕਤਾਂ ਕਰਦਾ ਸੀ। ਜਿਸ 'ਚ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਰੋਕਿਆ ਅਤੇ ਉਸ ਦੀ ਰੰਜਿਸ਼ ਵਿਚ ਇਹ ਉਸ ਤੇ ਹਮਲਾ ਹੋਇਆ ਹੈ।
ਉਨ੍ਹਾਂ ਕਿਹਾ ਇਸ ਵਿੱਚ ਪਰਿਵਾਰ ਨੇ ਪੁਲਿਸ ਦੀ ਅਣਗਹਿਲੀ ਵੀ ਦੱਸੀ ਹੈ ਜੋ ਕਿ ਉਨ੍ਹਾਂ ਨੇ ਪਹਿਲਾਂ 2 ਮਹੀਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਜੇਕਰ ਜਿਸ ਪੁਲਿਸ ਮੁਲਾਜ਼ਮ ਦੀ ਗਲਤੀ ਹੋਵੇਗੀ ਉਸ ਨੂੰ ਸਸਪੈਂਡ ਕੀਤਾ ਜਾਵੇਗਾ। ਰਵਚਰਨ ਬਰਾੜ ਨੇ ਕਿਹਾ ਹੈ ਕਿ ਮਾਮਲੇ ਦੀ ਅਸੀਮ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਅਤੇ ਜਲਦ ਹੀ ਫਾਇਰਿੰਗ ਕਰਨ ਵਾਲਾ ਪੁਲਿਸ ਦੇ ਕਾਬੂ 'ਚ ਹੋਵੇਗਾ।
ਇਹ ਵੀ ਪੜ੍ਹੋ: 'ਪੰਜਾਬ 'ਚ ਬੰਦ ਹੋਣਗੇ ਹਥਿਆਰਾਂ ਵਾਲੇ ਗੀਤ'