ਲੁਧਿਆਣਾ: ਜ਼ਿਲ੍ਹੇ ਦੇ ਬੱਸ ਸਟੈਂਡ ਨੇੜੇ ਦੇ ਫਲਾਈਓਵਰ 'ਚ ਰਾਹ ਜਾਂਦੀ ਕਾਰ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਕਾਰ 'ਚ ਸਵਾਰ ਬੁਜ਼ਰਗ ਪਤੀ ਪਤਨੀ ਸਨ। ਜੋ ਜਲੰਧਰ ਤੋਂ ਲੁਧਿਆਣਾ ਨੂੰ ਆ ਰਹੇ ਸਨ।
ਦੱਸ ਦੇਈਏ ਕਿ ਸਵਾਰ ਕਾਰ ਚਲਾਕ ਬੁਜਰਗ ਪਤੀ ਪਤਨੀ ਨੂੰ ਇਸ ਦੀ ਕੋਈ ਭਨਕ ਤੱਕ ਨਹੀਂ ਸੀ ਜਦੋਂ ਲੋਕਾਂ ਨੇ ਰਾਹ ਜਾਂਦੀ ਕਾਰ 'ਚ ਅੱਗ ਲਗੀ ਦੇਖੀ ਤਾਂ ਉਨ੍ਹਾਂ ਨੇ ਕਾਰ ਨੂੰ ਰੋਕਿਆ ਤੇ ਉਨ੍ਹਾਂ ਬੁਜ਼ਰਗ ਪਤੀ ਪਤਨੀ ਬਾਹਰ ਕੱਢਿਆ। ਇਸ ਤੋਂ ਬਾਅਦ ਅੱਗ ਲੱਗੀ ਕਾਰ ਤੋਂ ਕੁੱਝ ਦੂਰੀ 'ਤੇ ਖੜੇ ਇੱਕ ਪਾਣੀ ਦੀ ਸਪਲਾਈ ਵਾਲੇ ਟਰੱਕ ਨੇ ਮੌਕੇ 'ਤੇ ਅੱਗ ਨੂੰ ਕਾਬੂ ਕੀਤਾ।
ਇਸ 'ਤੇ ਸਵਾਰ ਬੁਜ਼ਰਗ ਔਰਤ ਨੇ ਕਿਹਾ ਕਿ ਉਹ ਲੁਧਿਆਣਾ ਦੇ ਮਾਡਲ ਟਾਉਨ ਦੇ ਹੀ ਰਹਿਣ ਵਾਲੇ ਹਨ। ਉਹ ਜਲੰਧਰ ਤੋਂ ਵਿਆਹ ਦੇਖ ਕੇ ਵਾਪਸ ਘਰ ਆ ਰਹੇ ਸਨ ਕਿ ਅਚਾਨਕ ਕਾਰ ਚੋਂ ਧੂੰਆਂ ਨਿਕਲਣ ਲੱਗ ਗਿਆ।
ਇਹ ਵੀ ਪੜ੍ਹੋ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀ,10ਵੀਂ ਅਤੇ 12 ਦੀ ਡੇਟਸ਼ੀਟ ਜਾਰੀ
ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਾਰ ਰੋਕੀ ਤਾਂ ਲੋਕਾਂ ਨੇ ਸਾਨੂੰ ਬਾਹਰ ਆਉਣ ਲਈ ਕਿਹਾ ਜਿਹਦਾ ਹੀ ਉਹ ਬਾਹਰ ਆਏ ਉਹ ਕਾਰ ਦਾ ਧੂੰਆ ਅੱਗ 'ਚ ਤਬਦੀਲ ਹੋ ਗਿਆ। ਇਸ ਦੌਰਾਨ ਗੱਡੀ ਦੇ ਇੰਜਨ ਨੂੰ ਅੱਗ ਲੱਗ ਗਈ। ਪਰ ਸੁੱਖ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਥੋੜੀ ਦੇਰ ਤੱਕ ਅੱਗ ਨੂੰ ਕਾਬੂ ਨਹੀਂ ਕਰਦੇ ਤਾਂ ਕਾਰ ਨੇ ਫੱਟ ਜਾਣਾ ਸੀ।
ਜ਼ਿਕਰਯੋਗ ਹੈ ਕਿ ਕਾਰ 'ਚ ਅੱਗ ਸ਼ੋਟ ਸਰਕਿਟ ਹੋਣ ਨਾਲ ਲੱਗੀ ਹੈ।