ਲੁਧਿਆਣਾ : ਇਥੋਂ ਦੇ ਇੱਕ ਕਬਾੜ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਗੁਦਾਮ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਹੈ। ਫ਼ਿਲਹਾਲ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਪਰ ਗੁਦਾਮ ਵਿੱਚ ਪਇਆ ਸਾਰਾ ਸਮਾਨ ਲਗਭਗ ਅੱਗ ਦੀ ਲਪੇਟ ਵਿੱਚ ਆ ਗਿਆ, ਇਥੋਂ ਤੱਕ ਕਿ ਗੁਦਾਮ ਦੇ ਬਾਹਰ ਖੜਾ ਟਰੱਕ ਟਾਟਾ 407 ਵੀ ਸੜ ਕੇ ਸੁਆਹ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਰਾਤ 10.30 ਵਜੇ ਦਾ ਹੈ।