ਲੁਧਿਆਣਾ: ਲੁਧਿਆਣਾ 'ਚ ਪੰਜਵਾਂ ਸ਼ਾਰਟ ਫ਼ਿਲਮ ਫੈਸਟੀਵਲ ਦੀ ਸ਼ੁਰੂਆਤ ਹੋ ਗਈ ਹੈ। ਇਸ ਵਾਰ ਫੈਸਟੀਵਲ ਦੇ ਵਿੱਚ ਕੁੱਲ166 ਸ਼ਾਰਟ ਫ਼ਿਲਮਾਂ ਨਾਮਜ਼ਦ ਹੋਈਆ ਹਨ, ਜਿਨ੍ਹਾਂ ਵਿੱਚੋਂ 21 ਸ਼ਾਰਟ ਫ਼ਿਲਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਖੇਤਰ 'ਚ ਵੱਡਾ ਮੁੱਲਾ ਯੋਗਦਾਨ ਪਾਉਣ ਲਈ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਨੂੰ ਬਲਰਾਜ ਸਾਹਨੀ ਐਵਾਰਡ ਨਾਲ ਨਿਵਾਜਿਆ ਗਿਆ।
ਹੋਰ ਪੜ੍ਹੋ: ਫ਼ਿਲਮ 'ਸੂਈ ਧਾਗਾ' 6 ਦਸੰਬਰ ਨੂੰ ਨਹੀਂ ਹੋਵੇਗੀ ਚੀਨ ਵਿੱਚ ਰਿਲੀਜ਼
ਨਾਲ ਹੀ ਉਨ੍ਹਾਂ ਕਿਹਾ ਕਿ, ਹਾਲਾਂਕਿ ਫ਼ਿਲਮ ਲਾਈਨ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਪਰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨ ਪੀੜ੍ਹੀ ਮੈਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ।
ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ਾਰਟ ਫ਼ਿਲਮਾਂ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਦੀ ਬਣਾਈਆਂ ਜਾਂਦੀਆਂ ਹਨ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਦਾ ਇਸ ਵੱਲ ਕਾਫ਼ੀ ਰੁਝਾਨ ਵੱਧ ਰਿਹਾ ਹੈ ਅਤੇ ਇਸ ਵਾਰ ਵੀ ਜੋ ਫ਼ਿਲਮਾਂ ਨਾਮਜ਼ਦ ਕੀਤੀਆਂ ਗਈਆਂ ਨੇ ਉਨ੍ਹਾਂ 'ਚ ਨੌਜਵਾਨਾਂ ਦੀ ਵੱਡੀ ਲਿਸਟ ਹੈ।
ਹੋਰ ਪੜ੍ਹੋ: Pati Patni Aur Woh: ਪਹਿਲੇ ਹੀ ਦਿਨ ਪਾਈਆਂ ਬਾਕਸ ਆਫਿਸ 'ਤੇ ਧੂੰਮਾਂ
ਇਸ ਫੈਸਟੀਵਲ ਦੇ ਮੁੱਖ ਪ੍ਰਬੰਧਕ ਪ੍ਰਦੀਪ ਸਿੰਘ ਨੇ ਦੱਸਿਆ ਕਿ, ਇਸ ਸਾਲ ਫ਼ਿਲਮਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। 166 ਫ਼ਿਲਮਾਂ ਇਸ ਫੈਸਟੀਵਲ ਵਿੱਚ ਆਈਆਂ, ਜਿਨ੍ਹਾਂ ਚੋਂ 21 ਫ਼ਿਲਮਾਂ ਨਾਮਜ਼ਦ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਬਣਾਉਣ ਵਾਲਿਆਂ ਨੂੰ ਖ਼ਾਸ ਤੌਰ ਉੱਤੇ ਸਨਮਾਨਿਤ ਕੀਤਾ ਗਿਆ ਹੈ।