ETV Bharat / state

Terrible fire in Ludhiana mill : ਸਪਿਨਿੰਗ ਮਿਲ 'ਚ ਲੱਗੀ ਭਿਆਨਕ ਅੱਗ, 150 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਕਾਬੂ - Ludhiana Spinning Mill

ਲੁਧਿਆਣਾ ਦੀ ਸਪਿਨਿੰਗ ਮਿੱਲ ਵਿਚ ਭਿਆਨਕ ਅੱਗ ਲੱਗ ਗਈ ਸੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ 150 ਗੱਡੀਆਂ ਮੌਕੇ ਤੇ ਪਹੁੰਚੀਆਂ, ਜਿੰਨ੍ਹਾਂ ਗੱਡੀਆਂ ਨੇ 8 ਘੰਟੇ ਦੀ ਸਖ਼ਤ ਮਿਹਨਤ ਨਾਲ ਅੱਗ ਉਤੇ ਕਾਬੂ ਪਾ ਲਿਆ।

Fierce fire broke out in Ludhiana Spinning Mill
Terrible fire in Ludhiana mill : ਸਪਿਨਿੰਗ ਮਿਲ 'ਚ ਲੱਗੀ ਭਿਆਨਕ ਅੱਗ, 100 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ
author img

By

Published : Feb 3, 2023, 1:11 PM IST

Updated : Feb 3, 2023, 3:17 PM IST

Terrible fire in Ludhiana mill : ਸਪਿਨਿੰਗ ਮਿਲ 'ਚ ਲੱਗੀ ਭਿਆਨਕ ਅੱਗ, 100 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ

ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਜੰਡਿਆਲੀ ਬੁੱਢੇਵਾਲ ਰੋਡ 'ਤੇ ਸਥਿਤ ਸਪਿਨਿੰਗ ਮਿੱਲ 'ਚ ਅੱਜ ਤੜਕੇ 4.30 ਵਜੇ ਅਚਾਨਕ ਅੱਗ ਲੱਗ ਗਈ ਸੀ। ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਅੱਗ ਬੁਝਾਉਣ ਲਈ ਹੁਣ ਤੱਕ ਕਰੀਬ 150 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਸਨ, ਜਿੰਨ੍ਹਾਂ ਨੇ 8 ਘੰਟੇ ਵਿੱਚ ਅੱਗ 'ਤੇ ਕਾਬੂ ਪਾ ਲਿਆ ਹੈ। ਗਨਿਮਤ ਰਹੀ ਕਿ ਇਸ ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਤੜਕਸਾਰ ਰਾਹਗੀਰ ਨੇ ਦਿੱਤੀ ਸੀ ਜਾਣਕਾਰੀ : ਜਾਣਕਾਰੀ ਅਨੁਸਾਰ ਤੜਕਸਾਰ ਮਿੱਲ ਵਿੱਚ ਅੱਗ ਦੀਆਂ ਲਪਟਾਂ ਦੇਖ ਕੇ ਇੱਕ ਰਾਹਗੀਰ ਨੇ ਮਿੱਲ ਦੇ ਮਾਲਕ ਨੂੰ ਫੋਨ ਕੀਤਾ ਸੀ। ਇਹ ਸਪਿਨਿੰਗ ਮਿੱਲ ਪਾਰਸ਼ਵਨਾਥ ਦੇ ਨਾਂ ਦੀ ਦੱਸੀ ਜਾ ਰਹੀ ਹੈ। ਇਲਾਕਾ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਕਾਰਨ ਆਸਪਾਸ ਦੀਆਂ ਬਾਕੀ ਫੈਕਟਰੀਆਂ ਅਤੇ ਮਿੱਲਾਂ ਵਿੱਚ ਡਰ ਦਾ ਮਾਹੌਲ ਹੈ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਇਨ੍ਹਾਂ ਨੂੰ ਕਈ ਕਿਲੋਮੀਟਰ ਦੂਰ ਤੱਕ ਦੇਖਿਆ ਜਾ ਸਕਦਾ ਸੀ। ਜ਼ਿਲ੍ਹਾ ਫਾਇਰ ਅਫ਼ਸਰ ਆਤਿਸ਼ ਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। 150 ਦੇ ਕਰੀਬ 150 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਸਨ। ਗੱਡੀਆਂ ਨੂੰ ਅੱਗ ਉਤੇ ਕਾਬੂ ਪਾਉਣ ਵਿੱਚ 8 ਘੰਟੇ ਲੱਗੇ।

ਇਹ ਵੀ ਪੜ੍ਹੋ : Clash in Amritsar : ਰਾਮਬਾਗ ਦੇ ਚਰਚ ਵਿੱਚ ਅਣਪਛਾਤੇ ਨੌਜਵਾਨ ਵਲੋਂ ਭੰਨ੍ਹ-ਤੋੜ ਦੀ ਕੋਸ਼ਿਸ਼, ਵੀਡੀਓ ਵਾਇਰਲ

ਆਲੇ-ਦੁਆਲੇ ਦੀਆਂ ਫੈਕਟਰੀਆਂ ਵਿਚ ਦਹਿਸ਼ਤ : ਅੱਗ ਦਾ ਤਾਂਡਵ ਦੇਖ ਲੋਕਾਂ ਵਿਚ ਹਫੜਾ-ਦਫੜੀ ਮੱਚ ਗਈ ਅਤੇ ਨਾਲ ਲੱਗਦੀ ਫੈਕਟਰੀ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 150 ਗੱਡੀਆਂ ਲੱਗੀਆਂ ਹੋਈਆਂ ਸਨ। ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਸ਼ੁਕਰ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Last Updated : Feb 3, 2023, 3:17 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.