ETV Bharat / state

ਪ੍ਰਿੰਸੀਪਲ ਨੇ ਫ਼ੀਸ ਲਿਆਉਣ ਲਈ ਵਿਦਿਆਰਥੀ ਦੀ ਬਾਂਹ 'ਤੇ ਲਗਾਈ ਮੋਹਰ - Fee Balance Stamp on Arm

ਲੁਧਿਆਣਾ ਦੇ ਮੁੰਡੀਆਂ ਵਿੱਚ ਪੈਂਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਨ ਵਾਲੇ ਇੱਕ ਵਿਦਿਆਰਥੀ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੀ ਫੀਸ ਨਾ ਦੇਣ ਕਾਰਨ ਇਸ ਬੱਚੇ ਦੀ ਬਾਂਹ ਉੱਤੇ ਸਕੂਲ ਦੀ ਅਧਿਆਪਿਕਾਂ ਨੇ ਇੱਕ ਮੋਹਰ ਲਗਾ ਦਿੱਤੀ।

Fee Balance Stamp on Arm
author img

By

Published : May 27, 2019, 8:31 PM IST

ਲੁਧਿਆਣਾ: ਪੂਰਾ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਬੰਧਤ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਿਕਾ ਵਿਰੁੱਧ ਕਾਰਵਾਈ ਦੀ ਗੱਲ ਕਹੀ ਹੈ। ਲੁਧਿਆਣਾ ਦੇ ਮੁੰਡੀਆਂ ਦੇ ਐਸ.ਡੀ.ਐਨ ਸਕੂਲ ਵਿਚ ਪੀੜਤ ਵਿਦਿਆਰਥੀ ਪੜ੍ਹ ਰਿਹਾ ਹੈ। ਸਕੂਲ ਦੇ ਅਧਿਆਪਕਾਂ ਵੱਲੋਂ ਸਿਰਫ ਇਸ ਗੱਲ 'ਤੇ ਉਸ ਦੀ ਬਾਂਹ ਉੱਤੇ ਮੋਹਰ ਲਾ ਦਿੱਤੀ ਗਈ ਕਿਉਂਕਿ ਉਸ ਨੇ ਸਕੂਲ ਦੀ ਫ਼ੀਸ ਜਮ੍ਹਾਂ ਨਹੀਂ ਕਰਵਾਈ ਸੀ।
ਉਧਰ ਬੱਚੇ ਦੇ ਪਿਤਾ ਜੋ ਕਿ ਆਟੋ ਚਾਲਕ ਹਨ, ਉਨ੍ਹਾਂ ਦੱਸਿਆ ਕਿ ਬੱਚੇ ਦੇ ਹੱਥ ਉੱਤੇ ਮੋਹਰ ਲੱਗੀ ਵੇਖ ਜਦੋਂ ਉਹ ਸਕੂਲ ਗਏ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਹੀ ਇਹ ਮੋਹਰ ਲਗਾਈ ਹੈ ਤਾਂ ਜੋ ਉਸ ਦੇ ਬੱਚੇ ਸਕੂਲ ਦੀ ਫੀਸ ਦੇ ਸਕਣ।

ਵੇਖੋ ਵੀਡੀਓ।
ਉਧਰ ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬੱਚਾ ਅਤੇ ਉਸ ਦੀ ਭੈਣ ਇੱਕੋ ਹੀ ਸਕੂਲ ਵਿੱਚ ਪੜ੍ਹਦੇ ਹਨ ਅਤੇ ਉਨ੍ਹਾਂ ਦੀ ਫੀਸ ਕਾਫੀ ਲੰਮੇ ਸਮੇਂ ਤੋਂ ਬਕਾਇਆ ਪਈ ਹੈ। ਵਾਰ-ਵਾਰ ਪਰਿਵਾਰ ਨੂੰ ਸੁਨੇਹਾ ਲਾਉਣ ਦੇ ਬਾਵਜੂਦ ਵੀ ਫੀਸ ਨਹੀਂ ਦਿੱਤੀ ਗਈ ਜਿਸ ਕਰਕੇ ਮਜਬੂਰਨ ਉਨ੍ਹਾਂ ਨੂੰ ਇਹ ਕੰਮ ਕਰਨਾ ਪਿਆ।ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਫ਼ਸਰ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਇਸ ਦੀ ਸ਼ਿਕਾਇਤ ਮਿਲ ਆਈ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਉੱਤੇ ਸਖ਼ਤ ਕਾਰਵਾਈ ਹੋਵੇਗੀ।

Intro:Body:

Ludhiana

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.