ETV Bharat / state

ਸੀਐੱਮ ਮਾਨ ਦੀ ਰਿਹਾਇਸ਼ ਬਾਹਰ ਚੱਲ ਰਿਹਾ ਕਿਸਾਨਾਂ ਦਾ ਧਰਨਾ, ਧਰਨੇ 'ਚ ਜੋਸ਼ ਭਰਨ ਪਹੁੰਚੇਗੀ ਹੇਜ਼ਲ

ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ (Residence of Chief Minister Bhagwant Mann) ਦੇ ਬਾਹਰ ਚੱਲ ਰਹੇ ਧਰਨੇ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਥੀਏਟਰ ਆਰਟਿਸਟ ਹੇਜ਼ਲ (Theater artist Hazel) ਵੀ ਪਹੁੰਚ ਰਹੀ ਹੈ। ਹੇਜ਼ਲ ਉਹੀ ਨਿੱਕੀ ਬੱਚੀ ਹੈ ਜਿਸ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨੀ ਅੰਦੋਲਨ ਵਿੱਚ ਆਪਣੀਆਂ ਕਵਿਤਾਵਾਂ ਨਾਲ ਜੋਸ਼ ਭਰਿਆ ਸੀ।

Farmers dharna going on outside CM Manns residence, Hazel will come to join the dharna
ਸੀਐੱਮ ਮਾਨ ਦੀ ਰਿਹਾਇਸ਼ ਬਾਹਰ ਚੱਲ ਰਿਹਾ ਕਿਸਾਨਾਂ ਦਾ ਧਰਨਾ,ਧਰਨੇ ਵਿੱਚ ਜੋਸ਼ ਭਰਨ ਪਹੁੰਚੇਗੀ ਹੇਜ਼ਲ
author img

By

Published : Oct 14, 2022, 3:19 PM IST

ਲੁਧਿਆਣਾ: ਦਿੱਲੀ ਦੇ ਸਿੰਗੂ ਅਤੇ ਟਿੱਕਰੀ ਬਾਰਡਰ (Singu and Tikri border) ਉੱਤੇ ਕਿਸਾਨ ਮੋਰਚੇ ਅੰਦਰ ਆਪਣੀਆਂ ਕਵਿਤਾਵਾਂ ਦੇ ਨਾਲ ਜੋਸ਼ ਭਰਨ (Enthusiasm with poems) ਵਾਲੀ ਅਤੇ ਕੇਂਦਰ ਸਰਕਾਰ (Central Govt) ਨੂੰ ਗੋਡੇ ਟਿਕਾਉਣ ਵਾਲੀ ਹੇਜ਼ਲ ਹੁਣ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਚਲ ਰਹੇ ਕਿਸਾਨਾਂ ਦੇ ਪੱਕੇ ਮੋਰਚੇ ਦਾ ਹਿੱਸਾ ਬਣਨ ਜਾ ਰਹੀ ਹੈ।

ਸੀਐੱਮ ਮਾਨ ਦੀ ਰਿਹਾਇਸ਼ ਬਾਹਰ ਚੱਲ ਰਿਹਾ ਕਿਸਾਨਾਂ ਦਾ ਧਰਨਾ,ਧਰਨੇ ਵਿੱਚ ਜੋਸ਼ ਭਰਨ ਪਹੁੰਚੇਗੀ ਹੇਜ਼ਲ

ਥੀਏਟਰ ਆਰਟਿਸਟ ਹੇਜ਼ਲ (Theater artist Hazel) ਨੇ ਸੀਐੱਮ ਰਿਹਾਇਸ਼ ਬਾਹਰ ਲੱਗੇ ਕਿਸਾਨਾਂ ਦੇ ਧਰਨੇ ਵਿੱਚ ਜਾਣ ਲਈ ਤਿਆਰੀਆਂ ਕਰ ਲਈਆਂ ਹਨ ਅਤੇ ਸੰਗਰੂਰ ਤੋਂ ਉਸ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਬਕਾਇਦਾ ਫੋਨ ਕਰਕੇ ਬੁਲਾਇਆ ਗਿਆ ਹੈ। ਹੇਜ਼ਲ ਹੁਣ ਸੰਗਰੂਰ ਕਿਸਾਨ ਮੋਰਚੇ ਦੀ ਸਟੇਜ (Kisan Front Stage) ਤੋਂ ਆਪਣੀ ਆਵਾਜ਼ ਬੁਲੰਦ ਕਰੇਗੀ ਅਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਅਪੀਲ ਕਰੇਗੀ।

Farmers dharna going on outside CM Manns residence, Hazel will come to join the dharna
ਸੀਐੱਮ ਮਾਨ ਦੀ ਰਿਹਾਇਸ਼ ਬਾਹਰ ਚੱਲ ਰਿਹਾ ਕਿਸਾਨਾਂ ਦਾ ਧਰਨਾ,ਧਰਨੇ ਵਿੱਚ ਜੋਸ਼ ਭਰਨ ਪਹੁੰਚੇਗੀ ਹੇਜ਼ਲ

ਹੇਜ਼ਲ ਲੁਧਿਆਣਾ ਦੇ ਵਿੱਚ ਰਹਿੰਦੀ ਹੈ ਅਤੇ ਉਹ ਫਿਲਹਾਲ ਪੜ੍ਹਾਈ ਕਰ ਰਹੀ ਹੈ ਛੋਟੀ ਜਿਹੀ ਉਮਰ ਦੇ ਵਿੱਚ ਉਸ ਦਾ ਜੋਸ਼ ਵੇਖਦਿਆਂ ਹੀ ਬਣਦਾ ਹੈ ਉਹ ਕਿਸਾਨੀ ਨਾਲ ਜੁੜੀਆਂ ਕਿਤਾਬਾਂ ਪੜ੍ਹਦੀ ਹੈ, ਨਾਲ ਹੀ ਕਿਸਾਨਾਂ ਨੂੰ ਜੋ ਸਮੱਸਿਆਵਾਂ ਦਰਪੇਸ਼ ਹੈ ਉਸ ਤੋਂ ਵੀ ਉਹ ਭਲੀ ਭਾਂਤੀ ਜਾਣੂ ਹੈ, ਹੇਜ਼ਲ ਵੱਲੋਂ ਆਪਣਾ ਬੈਗ ਤਿਆਰ ਕਰ ਲਿਆ ਗਿਆ ਹੈ ਅਤੇ ਕਿਸਾਨੀ ਝੰਡੇ ਵੀ ਬੁਲੰਦ ਕਰ ਲਏ ਗਏ ਹਨ। ਉਸ ਦਾ ਪਰਿਵਾਰ ਵੀ ਉਸ ਦੇ ਇਸ ਸੰਘਰਸ਼ ਵਿਚ ਉਸ ਦਾ ਸਾਥ ਦਿੰਦਾ ਹੈ।

ਹੇਜ਼ਲ ਆਪਣੀਆਂ ਕਵਿਤਾਵਾਂ ਕਰਕੇ ਜਾਣੀ ਜਾਂਦੀ ਹੈ ਓਹ ਥੀਏਟਰ ਵੀ ਨਾਲ ਨਾਲ ਕਰਦੀ ਹੈ ਉਸ ਨੂੰ ਐਕਟਿੰਗ ਦਾ ਵੀ ਸ਼ੌਂਕ ਹੈ, ਪਰ ਕਿਸਾਨਾਂ ਲਈ ਉਸ ਦੇ ਮਨ ਵਿੱਚ ਇੱਜ਼ਤ ਹੈ ਅਤੇ ਉਹ ਕਿਸਾਨੀ ਨਾਲ ਜੁੜੀਆਂ ਕਿਤਾਬਾਂ ਵੀ ਪੜ੍ਹਦੀ ਹੈ ਉਸ ਨੂੰ ਸਾਰੀ ਜਥੇਬੰਦੀਆਂ ਦੇ ਲੀਡਰ (Leaders of Organizations) ਉਸ ਦੀ ਬੁਲੰਦ ਅਵਾਜ਼ ਅਤੇ ਹੌਂਸਲੇ ਕਰਕੇ ਜਾਣਦੇ ਨੇ। ਹੇਜ਼ਲ ਨੇ ਦਿੱਲੀ ਕਿਸਾਨ ਅੰਦੋਲਨ ਦੀ ਸ਼ੁਰੂਆਤ ਵਿੱਚ ਇਹ ਨਾਅਰਾ ਦਿੱਤਾ ਸੀ ਕੇ ਜਿਸ ਕੋਲ ਜ਼ਮੀਨ ਨਹੀਂ ਹੈ ਓਹ ਆਪਣੀ ਜ਼ਮੀਰ ਲਈ ਕਿਸਾਨਾਂ ਦਾ ਸਾਥ ਦੇਵੇ ਭਾਵੇਂ ਹੇਜ਼ਲ ਦਾ ਪਰਿਵਾਰ ਆਮ ਪਰਿਵਾਰ ਹੈ ਸ਼ਹਰ ਵਿੱਚ ਰਹਿੰਦਾ ਹੈ ਉਨ੍ਹਾ ਕੋਲ ਕੋਈ ਜ਼ਮੀਨ ਨਹੀਂ ਹੈ ਫਿਰ ਵੀ ਹੇਜ਼ਲ ਕਿਸਾਨੀ ਨਾਲ ਜੁੜੀ ਹੋਈ ਹੈ।

ਹੇਜ਼ਲ ਨੇ ਦੱਸਿਆ ਕਿ ਉਹ ਕਿਸੇ ਇੱਕ ਜਥੇਬੰਦੀ ਨਾਲ ਨਹੀਂ ਜੁੜੀ ਹੋਈ ਹੈ ਸਗੋਂ ਉਸ ਦਾ ਸਾਰੀਆਂ ਹੀ ਕਿਸਾਨ ਜਥੇਬੰਦੀਆਂ (Farmers organizations) ਦੇ ਨਾਲ ਪਿਆਰ ਹੈ ਅਤੇ ਜਦੋਂ ਵੀ ਕਿਸਾਨ ਜਥੇਬੰਦੀਆਂ ਨੂੰ ਲੋੜ ਪੈਂਦੀ ਹੈ ਉਹ ਉਸ ਨੂੰ ਸੱਦ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਜਥੇਬੰਦੀਆ ਦਾ ਟਾਕਰਾ ਕੇਂਦਰ ਸਰਕਾਰ ਦੇ ਨਾਲ ਸੀ ਅਤੇ ਹੁਣ ਪੰਜਾਬ ਸਰਕਾਰ ਦੇ ਨਾਲ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ ਕਿਉੰਕਿ ਕਿਸਾਨ ਸਾਡੇ ਦੇਸ਼ ਲਈ ਅੰਨ ਪੈਦਾ ਕਰਦਾ ਹੈ ਅਤੇ ਉਸ ਦਾ ਸੜਕਾਂ ਉੱਤੇ ਪ੍ਰਦਰਸ਼ਨ ਕਰਨਾ ਸਹੀ ਨਹੀਂ ਹੈ ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਿਸਾਨ ਅੰਦੋਲਨ ਦੇ ਖਿਲਾਫ ਨੇ ਅਤੇ ਕਿਸਾਨਾਂ ਵੱਲੋਂ ਸੜਕਾਂ ਰੋਕਣ ਅਤੇ ਟਰੇਨਾਂ ਜਾਮ ਕਰਨ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਇਹ ਹੱਕ ਸਿਰਫ ਉਹਨਾਂ ਦੇ ਹੀ ਨਹੀਂ ਸਗੋਂ ਸਾਡੇ ਵੀ ਨੇ ਇਸ ਕਰਕੇ ਸਾਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਰਾਮ ਰਹੀਮ ਨੂੰ ਪੈਰੋਲ ਮਿਲਣ ਉੱਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਤਾਇਆ ਇਤਰਾਜ਼,ਕਿਹਾ ਸਿੱਖਾਂ ਨਾਲ ਦੋਹਰੇ ਮਾਪਦੰਡ ਵਰਤ ਰਹੀਆਂ ਸਰਕਾਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.