ਲੁਧਿਆਣਾ: ਪੰਜਾਬ ਵਿੱਚ ਮੌਸਮ ਵਿੱਚ ਅੱਜ ਦੇਰ ਸ਼ਾਮ ਵੱਡੀ ਤਬਦੀਲੀ ਉਦੋਂ ਵੇਖਣ ਨੂੰ ਮਿਲੀ, ਜਦੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ ਅਤੇ ਕਿਤੇ-ਕਿਤੇ ਮੱਧਮ ਤੋਂ ਤੇਜ਼ ਬਾਰਿਸ਼ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ, ਇਸ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।
ਉੱਥੇ ਹੀ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈਆਂ ਨੇ ਜਾਂ ਫਿਰ ਖੇਤਾਂ ਦੇ ਵਿੱਚ ਪੱਕੀ ਖੜ੍ਹੀ ਹੈ ਅਤੇ ਇਸ ਬੇਮੌਸਮੀ ਬਰਸਾਤ ਅਤੇ ਹਵਾਵਾਂ ਨਾਲ ਮੰਡੀ ਵਿੱਚ ਪਈ ਕਣਕ ਦੀ ਫ਼ਸਲ ਤੇ ਖੇਤਾਂ ਵਿੱਚ ਪੱਕੀ ਹੋਈ ਫਸਲ ਦਾ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਹਾਲਾਂਕਿ ਮੌਸਮ ਆਮ ਲੋਕਾਂ ਲਈ ਜ਼ਰੂਰ ਗਰਮੀ ਤੋਂ ਕੁਝ ਰਾਹਤ ਲੈ ਕੇ ਆਇਆ, ਕਿਉਂਕਿ ਉੱਤਰ ਭਾਰਤ ਵਿਚ ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਗਰਮੀ ਦਾ ਕਹਿਰ ਜਾਰੀ ਸੀ, ਮਾਰਚ ਮਹੀਨੇ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਅੰਦਰ ਇੱਕ ਵੀ ਬੂੰਦ ਬਾਰਿਸ਼ ਨਹੀਂ ਹੋਈ, ਕੋਈ ਵੀ ਵੈਸਟਰਨ ਡਿਸਟਰਬੈਂਸ ਨਾ ਆਉਣ ਕਰਕੇ ਪਾਰਾ ਲਗਾਤਾਰ ਵੱਧਦਾ ਜਾ ਰਿਹਾ ਸੀ।
ਇੱਥੋਂ ਤੱਕ ਕਿ ਬੀਤੇ ਦਿਨੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਟੈਂਪਰੇਚਰ 42 ਡਿਗਰੀ ਤੋਂ ਵੀ ਉੱਪਰ ਚਲਾ ਗਿਆ ਸੀ, ਜਿਸ ਨੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੱਕ ਤੋੜ ਦਿੱਤੇ ਸਨ। ਪਰ ਅੱਜ ਦੇਰ ਸ਼ਾਮ ਠੰਢੀਆਂ ਹਵਾਵਾਂ ਤੇ ਕਿਣ-ਮਿਣ ਨਾਲ ਥੋੜ੍ਹੀ ਬਹੁਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਸ ਦੌਰਾਨ ਆਮ ਲੋਕਾਂ ਨੇ ਕਿਹਾ ਕਿ ਮੌਸਮ ਦਾ ਮਿਜਾਜ਼ ਬਦਲਣ ਨਾਲ ਲੋਕ ਘਰਾਂ ਤੋਂ ਬਾਹਰ ਨਿਕਲੇ ਨੇ ਨਹੀਂ ਤਾਂ ਗਰਮੀ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਮਜਬੂਰ ਕਰ ਦਿੱਤਾ ਸੀ। ਪਰ ਉੱਥੇ ਹੀ ਉਨ੍ਹਾਂ ਨੇ ਪਹਿਲਾਂ ਹੀ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਮੰਡੀਆਂ ਵਿੱਚ ਵੋਟ ਪਾਉਣ ਪ੍ਰਤੀ ਵੀ ਆਪਣੀ ਚਿੰਤਾ ਜ਼ਾਹਿਰ ਕੀਤੀ।
ਇਹ ਵੀ ਪੜੋ:- ਰਾਜਾ ਵੜਿੰਗ ਨੇ ਚਰਨਜੀਤ ਚੰਨੀ ਨਾਲ ਕੀਤੀ ਮੁਲਾਕਾਤ, ਕਹੀਆਂ ਇਹ ਵੱਡੀਆਂ ਗੱਲਾਂ...