ETV Bharat / state

ਕਿਸਾਨਾਂ ਨੇ ਘੇਰਿਆ ਮੁਹੰਮਦ ਸਦੀਕ, ਹੱਕ 'ਚ ਨਿਤਰੇ ਰਵਨੀਤ ਬਿੱਟੂ - mohammad sadiq

'ਖੇਤੀ ਬਿੱਲਾਂ' ਨੂੰ ਲੈ ਕੇ ਕਿਸਾਨਾਂ ਦਾ ਰੋਸ ਜਾਰੀ ਹੈ। ਕਿਸਾਨਾਂ ਵੱਲੋਂ ਕਾਂਗਰਸੀ ਐਮਪੀ ਮੁਹੰਮਦ ਸਦੀਕ ਦੇ ਘਰ ਦਾ ਘਿਰਾਉ ਕੀਤਾ ਗਿਆ। ਲੁਧਿਆਣਾ ਤੋਂ ਐਮ ਪੀ ਰਵਨੀਤ ਬਿੱਟੂ ਉਨ੍ਹਾਂ ਹੱਕ 'ਚ ਨਿਤਰੇ ਤੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਤੇ ਪੰਜਾਬੀਅਤ ਨੂੰ ਵੱਡੀ ਦੇਣ ਹੈ।

ਕਿਸਾਨਾਂ ਨੇ ਘੇਰਿਆ ਮੁਹੰਮਦ ਸਦੀਕ, ਹੱਕ 'ਚ ਨਿਤਰੇ ਰਵਨੀਤ ਬਿੱਟੂ

author img

By

Published : Oct 20, 2020, 1:53 PM IST

ਲੁਧਿਆਣਾ: ਪੰਜਾਬ ਦੇ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਬੀਤੇ ਦਿਨੀਂ ਜਿਥੇ ਭਾਜਪਾ ਦੇ ਲੀਡਰਾਂ ਦਾ ਘਿਰਾਉ ਕੀਤਾ ਗਿਆ ਉਥੇ ਹੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦਾ ਵੀ ਘਿਰਾਉ ਕੀਤਾ ਗਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮੁਹੰਮਦ ਸਦੀਕ ਦੇ ਬਚਾਅ ਲਈ ਲੁਧਿਆਣਾ ਤੋਂ ਐਮ.ਪੀ ਰਵਨੀਤ ਬਿੱਟੂ ਸਾਹਮਣੇ ਆਏ ਹਨ। ਜਿਨ੍ਹਾਂ ਨੇ ਕਿਸਾਨਾਂ ਅੱਗੇ ਮਾਫੀ ਮੰਗਦਿਆ ਕਿਹਾ ਕਿ ਪੁਰਾਣੇ ਬਜ਼ੁਰਗ ਲੀਡਰਾਂ ਨੂੰ ਤੰਗ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੀ ਪੰਜਾਬ ਅਤੇ ਪੰਜਾਬੀਅਤ ਨੂੰ ਵੱਡੀ ਦੇਣ ਹੈ।

ਕਿਸਾਨਾਂ ਨੇ ਘੇਰਿਆ ਮੁਹੰਮਦ ਸਦੀਕ, ਹੱਕ 'ਚ ਨਿਤਰੇ ਰਵਨੀਤ ਬਿੱਟੂ

ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁਹੰਮਦ ਸਦੀਕ ਵਡੇਰੀ ਉਮਰ ਦੇ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਿਸ ਕਰਕੇ ਉਹ ਭੱਜ ਨੱਠ ਬਹੁਤੀ ਨਹੀਂ ਕਰ ਸਕਦੇ।

ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿਸਾਨਾਂ ਦੇ ਵਿੱਚ ਗੁੱਸਾ ਹੈ। ਖ਼ਾਸ ਕਰਕੇ ਨੌਜਵਾਨ ਕਿਸਾਨ ਸੜਕਾਂ 'ਤੇ ਹਨ ਪਰ ਇੱਕ ਅਜਿਹੇ ਇਨਸਾਨ 'ਤੇ ਗੁੱਸਾ ਕੱਢਣਾ ਸਹੀ ਨਹੀਂ ਹੈ ਜੋ ਬੀਤੇ ਕਈ ਸਾਲਾਂ ਤੋਂ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦਾ ਹੋਵੇ।

ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀਆਂ ਸਾਰੀਆਂ ਗੱਲਾਂ ਤੋਂ ਸਹਿਮਤ ਨਹੀਂ ਪਰ 85 ਸਾਲ ਦੀ ਉਮਰ ਵਿੱਚ ਬਹੁਤੀ ਭੱਜਦੋੜ ਨਹੀਂ ਹੁੰਦੀ। ਬਿੱਟੂ ਨੇ ਕਿਹਾ ਕਿ ਉਹ ਖੁਦ ਹੱਥ ਜੋੜ ਕੇ ਇਹ ਨੌਜਵਾਨਾਂ ਅਤੇ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਸਮਰਥਨ ਨਾ ਦੇਣ। ਉਨ੍ਹਾਂ ਕਿਹਾ ਕਿ ਸਦੀਕ ਸਾਬ੍ਹ ਨੂੰ ਮੈਂ ਕਦੇ ਉੱਚੀ ਗੱਲ ਕਰਦੇ ਨਹੀਂ ਵੇਖਿਆ ਤਾਂ ਅਜਿਹੇ ਇਨਸਾਨ 'ਤੇ ਗੁੱਸਾ ਕੱਢਣਾ ਠੀਕ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.