ਸ੍ਰੀ ਫਤਿਹਗੜ੍ਹ ਸਾਹਿਬ: ਬੀਤੇ ਕੁਝ ਸਮੇਂ ਤੋਂ ਪੈ ਰਹੀ ਬੇਮੌਸਮੀ ਬਰਸਾਤ ਨੇ ਕੀਤੇ ਕਿਸਾਨਾਂ ਦੀ ਖੜ੍ਹੀ ਫਸਲ ਖਰਾਬ ਕੀਤੀ ਤਾਂ ਕੀਤੇ ਮੰਡੀਆਂ ਵਿਚ ਅਨਾਜ ਰੋਲ ਕੇ ਰੱਖ ਦਿੱਤਾ ਸੀ, ਪਰ ਇਸ ਦੇ ਬਾਵਜੂਦ ਕਿਸਾਨਾਂ 'ਤੇ ਪਰਮਾਤਮਾ ਦੀ ਮੇਹਰ ਹੋਈ ਹੈ ਅਤੇ ਖੰਨਾ ਮੰਡੀ ਜੋ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ। ਉਥੇ ਇਸ ਸਾਲ ਦਾ ਸਭ ਤੋਂ ਵਧੀਆ ਦਾਣਾ ਪਹੁੰਚਿਆ ਹੈ। ਇਹ ਕਹਿਣਾ ਹੈ ਕਿਸਾਨਾਂ ਦਾ ਜੋ ਖੰਨਾ ਦੀ ਮੰਡੀ ਵਿਚ ਅਨਾਜ ਲੈਕੇ ਪਹੁੰਚੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਾਲ ਸਭ ਤੋਂ ਵਧੀਆ ਦਾਣਾ ਹੋਇਆ ਹੈ ਜਿਸ ਕਾਰਨ ਹੁਣ ਉੱਮੀਦ ਹੈ ਕਿ ਵਧੀਆ ਮੂਲ ਮਿਲੇਗਾ। ਕਿਸਾਨਾਂ ਨੇ ਕਿਹਾ ਕਿ ਮੌਸਮ ਨੇ ਤਾਂ ਕਿਸਾਨਾਂ ਨੂੰ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਸੀ ਪ੍ਰੰਤੂ ਪਰਮਾਤਮਾ ਨੇ ਕਿਸਾਨਾਂ ਦੀ ਬਾਂਹ ਫੜੀ ਰੱਖੀ। ਬਿਲਕੁਲ ਹੀ ਨਿਰਾਸ਼ ਹੋ ਚੁੱਕੇ ਕਿਸਾਨਾਂ ਦੇ ਚਿਹਰਿਆਂ ਉਪਰ ਹੁਣ ਮੁੜ ਰੌਣਕ ਉਸ ਸਮੇਂ ਆਈ ਜਦੋਂ ਕਣਕ ਦੀ ਕਟਾਈ ਮਗਰੋਂ ਝਾੜ ਪਿਛਲੇ ਸਾਲ ਨਾਲੋਂ ਵਧੇਰੇ ਮਿਲਿਆ ਅਤੇ ਕੁਆਲਟੀ ਵੀ ਕਿਤੇ ਚੰਗੀ ਰਹੀ।
ਮੁਆਵਜ਼ਾ ਮਿਲਦਾ ਕੇ ਨਹੀਂ ਉਮੀਦ ਨਹੀਂ: ਜੇਕਰ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਗੱਲ ਕਰੀਏ ਤਾਂ ਇੱਥੇ ਕਈ ਜਿਲ੍ਹਿਆਂ ਤੋਂ ਕਿਸਾਨ ਆਉਂਦੇ ਹਨ। ਕਿਸਾਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਪਏ ਮੀਂਹ ਨਾਲ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ। ਮੌਸਮ ਕਾਫ਼ੀ ਸਾਫ਼ ਸੀ ਪਰ ਦਿਨ ਢਲਦੇ ਹੀ ਜ਼ੋਰਦਾਰ ਮੀਂਹ ਆਇਆ ਤੇ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋਈ। ਜਿਸ ਨੇ ਜਿੱਥੇ ਖੇਤਾਂ ’ਚ ਖੜੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ। ਹਾਲਾਂਕਿ ਕਿਸਾਨਾਂ ਸਰਕਾਰਾਂ ਵੱਲੋਂ ਮੁਆਵਜ਼ਾ ਮਿਲਦਾ ਕੇ ਨਹੀਂ ਉਮੀਦ ਨਹੀਂ ਹੈ , ਕਿਓਂਕਿ ਸਰਕਾਰਾਂ ਨੇ ਹਮੇਸ਼ਾ ਹੀ ਧੱਕਾ ਕੀਤਾ ਹੈ , ਉਥੇ ਹੀ ਹੁਣ ਮੰਡੀਆਂ ਵਿਚ ਅਨਾਜ ਦਾ ਮੂਲ ਖੁਸ਼ੀ ਜ਼ਰੂਰ ਦੇ ਰਿਹਾ ਹੈ।
ਝਾੜ 18 ਤੋਂ 20 ਕੁਇੰਟਲ ਪ੍ਰਤੀ ਏਕੜ ਆ ਰਿਹਾ: ਇਹਨਾਂ ਦੀ ਫਸਲ ਦੀ ਕੁਆਲਟੀ ਵਧੀਆ ਹੈ। ਜਿਸਨੂੰ ਲੈ ਕੇ ਕਿਸਾਨ ਖੁਸ਼ ਹਨ ਅਤੇ ਉਮੀਦ ਹੈ ਕਿ ਇਸ ਸਾਲ ਖੰਨਾ ਮੰਡੀ ਚ ਫਸਲ ਦੀ ਆਮਦ ਵੀ ਪਿਛਲੇ ਸਾਲ ਨਾਲੋਂ ਜਿਆਦਾ ਹੋਵੇਗੀ। ਕਿਸਾਨਾਂ ਨੇ ਕਿਹਾ ਕਿ ਜਦੋਂ ਵਾਢੀ ਤੋਂ ਪਹਿਲਾਂ ਮੀਂਹ ਦੇ ਨਾਲ ਗੜ੍ਹੇਮਾਰੀ ਹੋਈ ਅਤੇ ਸਾਰੀ ਫਸਲ ਵਿਛ ਗਈ ਤਾਂ ਲੱਗਦਾ ਸੀ ਕਿ ਇਸ ਵਾਰ 100 ਫੀਸਦੀ ਨੁਕਸਾਨ ਹੋ ਗਿਆ। ਹੁਣ ਮੌਸਮ ਠੀਕ ਹੋਣ ਉਪਰੰਤ ਵਾਢੀ ਕਰਨ 'ਤੇ ਝਾੜ ਵਧੀਆ ਮਿਲਿਆ ਹੈ। ਫਸਲ ਦੀ ਕੁਆਲਟੀ ਵੀ ਚੰਗੀ ਹੈ। ਕਿਸਾਨਾਂ ਮੁਤਾਬਕ ਝਾੜ 18 ਤੋਂ 20 ਕੁਇੰਟਲ ਪ੍ਰਤੀ ਏਕੜ ਆ ਰਿਹਾ ਹੈ। ਜੋਕਿ ਪਿਛਲੇ ਸਾਲ 10 ਤੋਂ 15 ਕੁਇੰਟਲ ਹੀ ਸੀ। ਪਿਛਲੇ ਸਾਲ ਗਰਮੀ ਪੈਣ ਨਾਲ ਦਾਣਾ ਵੀ ਸੁੰਘੜ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ਲੋਕ ਸਭਾ ਜਿਮਨੀ ਚੋਣ: 19 ਉਮੀਦਵਾਰ ਮੈਦਾਨ ’ਚ, ਚੋਣ ਨਿਸ਼ਾਨ ਕੀਤੇ ਅਲਾਟ
ਚੰਗੀ ਕੁਆਲਿਟੀ ਦੀ ਕਣਕ ਪੁੱਜ ਰਹੀ: ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਸੁ ਰਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਮੰਡੀ ਵਿੱਚ ਚੰਗੀ ਕੁਆਲਿਟੀ ਦੀ ਕਣਕ ਪੁੱਜ ਰਹੀ ਹੈ। ਕਿਉਂਕਿ ਖ਼ਰਾਬ ਮੌਸਮ ਕਾਰਨ ਕਣਕ ਦੇ ਦਾਣੇ ’ਤੇ ਬੁਰਾ ਅਸਰ ਹੋਣ ਦਾ ਖ਼ਦਸ਼ਾ ਸੀ। ਪ੍ਰੰਤੂ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਫ਼ਸਲ ਦਾ ਝਾੜ ਵੀ ਚੰਗਾ ਨਿਕਲਿਆ ਹੈ। ਖੰਨਾ ਮੰਡੀ ਚ ਹੁਣ ਤੱਕ ਕਰੀਬ 8 ਲੱਖ ਕੁਇੰਟਲ ਕਣਕ ਆ ਗਈ ਹੈ। ਪਿਛਲੇ ਸਾਲ ਨਾਲੋਂ 2 ਲੱਖ ਕੁਇੰਟਲ ਵੱਧ ਕਣਕ ਆਉਣ ਦੀ ਉਮੀਦ ਹੈ। ਜੋਕਿ ਚੰਗਾ ਸੰਕੇਤ ਹੈ।