ਲੁਧਿਆਣਾ: ਮਸ਼ਹੂਰ ਸੂਫ਼ੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਉਨ੍ਹਾਂ ਦੇ ਛੋਟੇ ਭਰਾ ਗਾਇਕ ਸਰਦਾਰ ਅਲੀ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 10 ਨਵੰਬਰ ਨੂੰ ਉਨ੍ਹਾਂ ਦੇ ਭਰਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਦੱਸ ਦਈਏ ਕਿ ਸ਼ੌਕਤ ਅਲੀ ਨੂੰ ਬੀਤੇ ਦਿਨ ਦਿਲ ਤੇ ਕਿਡਨੀ 'ਚ ਤਕਲੀਫ਼ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਨਿਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਆਪਣੇ ਅਖ਼ੀਰ ਸਾਹ ਲਏ।
ਸੁਰਾਂ ਦੇ ਬਾਦਸ਼ਾਹ
ਸ਼ੌਕਤ ਅਲੀ ਦੀ ਪੰਜਾਬੀ ਗਾਇਕੀ ਨੂੰ ਵੱਡੀ ਦੇਣ ਹੈ। ਉਨ੍ਹਾਂ ਵੱਲੋਂ ਕਈ ਦਹਾਕਿਆਂ ਤੋਂ ਪੰਜਾਬੀ ਗੀਤ, ਕਵਾਲੀ ਤੇ ਸੂਫ਼ੀ ਗੀਤ ਗਏ ਹਨ। ਉਨ੍ਹਾਂ ਦਾ ਗਾਣਾ,"ਮੈਨੂੰ ਇਸ਼ਕ ਲੱਗਾ ਮੇਰੇ ਮਾਹੀ ਦਾ" ਲੋਕਾਂ ਦੁਆਰਾ ਬੇਹਦ ਪੰਸਦ ਕੀਤਾ ਗਿਆ ਸੀ।
ਅੱਜ ਉਸਤਾਦ ਸ਼ੌਕਤ ਅਲੀ ਮਤੋਈ ਨੂੰ ਸਪੁਰਦੇ ਖਾਕ ਸ਼ਾਮ 4 ਵੱਜੇ ਕੀਤਾ ਜਾਵੇਗਾ।