ETV Bharat / state

ਪਰਵਾਨ ਨਾ ਚੜ੍ਹ ਸਕੀ 'ਮੁਹੱਬਤ', ਕੁੜੀ ਵਾਲਿਆਂ ਦੇ ਸ਼ਾਤਿਰ ਦਿਮਾਗ ਨੇ ਲਈ ਮੁੰਡੇ ਦੀ ਜਾਨ - crime

ਖੰਨਾ 'ਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਦੀ ਹੋਈ ਮੋਤ, ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਲੜਕੀ ਵਾਲਿਆਂ 'ਤੇ ਲਾਇਆ ਕਤਲ ਦਾ ਇਲਜ਼ਾਮ।

ਫ਼ਾਈਲ ਫ਼ੋਟੋ
author img

By

Published : May 8, 2019, 9:49 PM IST

ਖੰਨਾਂ: ਪਿੰਡ ਈਸੜੂ ਵਿੱਚ ਉਸ ਵੇਲ੍ਹੇ ਮਾਤਮ ਪਸਰ ਗਿਆ ਜਦੋਂ ਪਿੰਡ ਵਾਲਿਆਂ ਨੇ ਬਾਹਰ ਖੂਹ 'ਤੇ ਇੱਕ ਨੌਜਵਾਨ ਦੀ ਲਾਸ਼ ਵੇਖੀ।ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਿੰਡ ਦੀ ਇੱਕ ਕੁੜੀ ਨਾਲ ਪ੍ਰੇਮ ਸਬੰਧ ਸਨ। ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਦੋਵੇਂ ਘਰੋਂ ਭੱਜ ਗਏ ਸਨ। ਫਿਰ ਕੁਝ ਦਿਨਾਂ ਬਾਅਦ ਹੀ ਅਚਾਨਕ ਦੋਵੇਂ ਪਿੰਡ ਪਰਤ ਆਏ।

ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਕੁੜੀ ਵਾਲਿਆਂ ਨੇ ਪੁਲਿਸ ਦੀ ਮਿਲੀ ਭੁਗਤ ਨਾਲ ਉਨ੍ਹਾਂ ਦੇ ਮੁੰਡੇ ਨੂੰ ਮਾਰਿਆ ਹੈ। ਉੱਥੇ ਹੀ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਜੋ ਵੀ ਇਸ ਕਤਲ ਵਿੱਚ ਸ਼ਾਮਲ ਹੈ ਉਸ ਨੂੰ ਬਖ਼ਸ਼ਿਆਂ ਨਹੀ ਜਾਵੇਗਾ।ਉਧਰ, ਪਰਿਵਾਰਕ ਮੈਂਬਰਾਂ ਨੇ ਸੜਕ 'ਤੇ ਜਾਮ ਲਾ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਤੇ ਮੁਲਜ਼ਮ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਇਸ ਦੌਰਾਨ ਕਈ ਘੰਟੇ ਆਵਾਜਾਈ ਵੀ ਠੱਪ ਰਹੀ।

Intro:ਪੇ੍ਮ ਸੰਬੰਧਾਂ ਨੇ ਨਿਗਲਿਆ ਇੱਕ ਹੋਰ ਨੌਜਵਾਨ,ਇੱਕ ਹੋਰ ਘਰ ਦਾ ਬੁਝਿਆ ਚਿਰਾਗ।

Body:ਖੰਨਾਂ ਦੇ ਨਜਦੀਕ ਪਿੰਡ ਈਸੜੂ ਵਿੱਚ ਉਸ ਵਕਤ ਮਾਤਮ ਛਾ ਗਿਆ ਜਦੋਂ ਪਿੰਡ ਵਾਲਿਆਂ ਨੇ ਪਿੰਡ ਦੇ ਬਾਹਰ ਖੂਹ ਤੇ ਇੱਕ ਨੌਜਵਾਨ ਦੀ ਲਾਸ਼ ਦੇਖੀ।
ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦਾ ਪਿੰਫ ਦੀ ਇੱਕ ਲੜਕੀ ਨਾਲ ਪਿਆਰ ਚਲ ਰਿਹਾ ਸੀ, ਦੋਨੋ ਜਾਣੇ ਕੁਝ ਦਿਨ ਪਹਿਲਾਂ ਹੀ ਘਰੋਂ ਭੱਜ ਚੁੱਕੇ ਸਨ।ਬਾਅਦ ਵਿੱਚ ਪਿੰਡ ਆ ਗਏ ।ਕੱਲ ਰਾਤ ਪੁਲਿਸ ਲੜਕੇ ਨੂੰ ਫੜ ਕੇ ਈਸੜੂ ਚੌਕੀ ਲੈ ਗਈ ਸੀ।ਅੱਜ ਜਦੋਂ ਉਸ ਦੀ ਲਾਸ਼ ਪਿੰਡ ਦੇ ਬਾਹਰ ਖੂਹ ਤੇ ਮਿਲੀ ਤਾਂ ਪਿੰਡ ਵਿੱਚ ਮਾਤਮ ਛਾ ਗਿਆ।ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਲੜਕੀ ਵਾਲਿਆਂ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਸਾਡੇ ਲੜਕੇ ਨੂੰ ਮਾਰਿਆ ਹੈ।ਉਹਨਾਂ ਸੜਕ ਤੇ ਜਾਮ ਲਾ ਕੇ ਆਵਾਜਾਈ ਬੰਦ ਕੀਤੀ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇ।

Conclusion:ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਐਸ ਪੀ (ਡੀ) ਖੰਨਾਂ ਨੇ ਦੱਸਿਆ ਕਿ ਅਸੀ ਇਸ ਦੀ ਜਾਂਚ ਕਰ ਰਹੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.