ਲੁਧਿਆਣਾ:ਕੋਰੋਨਾ ਕਾਲ ਵਿਚ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਜਾਂਦੀਆਂ ਹਨ।ਲੁਧਿਆਣਾ ਦੀ ਪੁਲਿਸ ਨੇ ਨਕਲੀ CIA ਅਤੇ ਚੋਰ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਕ ਗਿਰੋਹ ਦਾ ਪਰਦਾਫਾਸ (Exposed) ਕੀਤਾ ਹੈ ਜੋ CIA ਪੁਲਿਸ ਵਾਲੇ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਵਸੂਲੀ ਕਰਦੇ ਸਨ।ਉਨ੍ਹਾਂ ਨੇ ਕਿਹਾ ਇਸ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਗ੍ਰਿਫ਼ਤਾਰ ਕੀਤੇ ਮੁਲਜ਼ਮ ਕੋਲੋਂ 50 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਅਤੇ ਇਕ ਕਾਰ ਬਰਾਮਦ ਕੀਤੀ ਹੈ।
ਪੁਲਿਸ ਅਧਿਕਾਰੀ ਸਚਿਨ ਗੁਪਤਾ ਨੇ ਦੱਸਿਆ ਹੈ ਇਕ ਕਾਰ ਚੋਰ ਗਿਰੋਹ ਦਾ ਪਰਦਾਫਾਸ ਕੀਤਾ ਹੈ ਜਿਸ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ।ਇਸ ਗਿਰੋਹ ਦੇ ਬਾਕੀ ਮੈਂਬਰ ਫਰਾਰ ਹਨ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਰ ਚੋਰ ਗਿਰੋਹ ਗੱਡੀਆਂ ਚੋਰੀਆਂ ਕਰਕੇ ਗੱਡੀਆਂ ਨੂੰ ਬਾਜ਼ਾਰ ਵਿਚ ਵੇਚ ਦਿੰਦੇ ਸਨ ਜੇ ਗੱਡੀ ਨਾ ਵਿਕੇ ਤਾਂ ਉਸਦੇ ਸਪੇਅਰ ਪਾਰਟ ਨੂੰ ਬਾਜ਼ਾਰ ਵਿਚ ਵੇਚ ਦਿੰਦੇ ਸਨ।
ਪੁਲਿਸ ਅਧਿਕਾਰੀ ਦਾ ਕਹਿਣ ਹੈ ਕਿ ਦੋਵੇਂ ਗਿਰੋਹਾਂ ਦੇ ਗ੍ਰਿਫ਼ਤਾਰ ਕੀਤੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਤੋ ਹੋਰ ਖੁਲਾਸੇ ਹੋਣ ਉਮੀਦ ਹੈ।