ETV Bharat / state

Ex MLA Rakesh Pandey: 'ਸਿਆਸੀ ਤੇ ਧਾਰਮਿਕ ਆਗੂਆਂ ਦੇ ਨਿੱਜੀ ਮੁਫ਼ਾਦ ਲਈ ਭਵਿੱਖ ਨਾ ਖਰਾਬ ਕਰਨ ਨੌਜਵਾਨ', ਸਾਬਕਾ ਐੱਮਐੱਲ ਦੇ ਮੂੰਹੋਂ ਸੁਣੋਂ ਕਾਲੇ ਦੌਰ ਦਾ ਸੱਚ - ਪੰਜਾਬ ਪੁਲਿਸ

1984 ਦੇ ਕਾਲੇ ਦੌਰ ਵਿੱਚ ਆਪਣੇ ਪਰਿਵਾਰ ਨੂੰ ਗੁਆਉਣ ਵਾਲੇ 6 ਵਾਰ ਦੇ ਐੱਮਐੱਲਏ ਰਹੇ ਰਾਕੇਸ਼ ਪਾਂਡੇ ਨੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਤੇ ਧਾਰਮਿਕ ਆਗੂਆਂ ਦੇ ਨਿੱਜੀ ਮੁਫ਼ਾਦ ਲਈ ਨੇ ਆਪਣਾ ਭਵਿੱਖ ਨਾ ਖਰਾਬ ਕਰਨ।

Ex MLA Rakesh Pandey's appeal to those who lost their families in the dark times
Ex MLA Rakesh Pandey : 'ਸਿਆਸੀ ਤੇ ਧਾਰਮਿਕ ਆਗੂਆਂ ਦੇ ਨਿਜੀ ਮੁਫ਼ਾਦ ਲਈ ਭਵਿੱਖ ਨਾ ਖਰਾਬ ਕਰਨ ਨੌਜਵਾਨ', ਸਾਬਕਾ ਐੱਮਐੱਲ ਦੇ ਮੂੰਹੋਂ ਸੁਣੋਂ ਕਾਲੇ ਦੌਰ ਦਾ ਸੱਚ
author img

By

Published : Mar 3, 2023, 6:53 PM IST

Ex MLA Rakesh Pandey : 'ਸਿਆਸੀ ਤੇ ਧਾਰਮਿਕ ਆਗੂਆਂ ਦੇ ਨਿਜੀ ਮੁਫ਼ਾਦ ਲਈ ਭਵਿੱਖ ਨਾ ਖਰਾਬ ਕਰਨ ਨੌਜਵਾਨ', ਸਾਬਕਾ ਐੱਮਐੱਲ ਦੇ ਮੂੰਹੋਂ ਸੁਣੋਂ ਕਾਲੇ ਦੌਰ ਦਾ ਸੱਚ

ਲੁਧਿਆਣਾ: ਪੰਜਾਬ ਵਿੱਚ ਕਾਲੇ ਦੌਰ ਦੇ ਦੌਰਾਨ ਹਜ਼ਾਰਾਂ ਬੇਕਸੂਰਾਂ ਦੀ ਜਾਨ ਚਲੀ ਗਈ ਸੀ, ਕਿਸੇ ਨੇ ਆਪਣਾ ਪੁੱਤ, ਕਿਸੇ ਨੇ ਪਤੀ ਕਿਸੇ ਨੇ ਆਪਣਾ ਪਿਓ ਅਤੇ ਕਿਸੇ ਨੇ ਆਪਣਾ ਭਰਾ ਗਵਾ ਲਿਆ ਸੀ। 6 ਵਾਰ ਦੇ ਐੱਮ ਐੱਲ ਏ ਰਹੇ ਰਾਕੇਸ਼ ਪਾਂਡੇ ਨੇ ਦੱਸਿਆ ਕਿ ਉਨ੍ਹਾ ਦੇ ਪਿਤਾ ਜੋਗਿੰਦਰ ਪਾਲ ਪਾਂਡੇ ਸਣੇ ਕਈ ਆਗੂਆਂ ਨੇ ਪੰਜਾਬ ਦੀ ਸ਼ਾਂਤੀ ਲਈ ਆਪਣੀ ਜਾਨ ਗਵਾ ਲਈ ਸੀ। ਉਨ੍ਹਾ ਕਿਹਾ ਕਿ ਉਸ ਦੌਰ ਵਿੱਚ ਪੰਜਾਬ ਦੇ ਅੰਦਰ ਸ਼ਾਂਤੀ ਬਣਾਉਣ ਲਈ ਉਨ੍ਹਾ ਦੇ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਪਰ ਪੰਜਾਬ ਦੇ ਵਿੱਚ ਹੁਣ ਮੁੜ ਤੋਂ ਕਾਨੂੰਨ ਵਿਵਸਥਾ ਖਰਾਬ ਹੋਣ ਲੱਗੀ ਹੈ। ਉਨ੍ਹਾ ਕਿਹਾ ਕਿ ਕਾਲੇ ਦੌਰ ਦੀ ਝਲਕ ਫਿਰ ਵਿਖਾਈ ਦੇ ਰਹੀ ਹੈ। ਨੌਜਵਾਨਾਂ ਨੂੰ ਮੁੜ ਤੋਂ ਵਰਗਲਾਇਆ ਜਾ ਰਿਹਾ ਹੈ।

ਨੌਜਵਾਨਾਂ ਨੂੰ ਵਰਗਲਾਇਆ ਜਾ ਰਿਹਾ : ਰਾਕੇਸ਼ ਪਾਂਡੇ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾ ਨੂੰ ਯੂਥ ਕਾਂਗਰਸ ਦੀ ਵਾਗਡੋਰ ਸੰਭਾਲੀ ਗਈ ਸੀ, ਓਦੋਂ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਈ ਆਗੂਆਂ ਨੇ ਆਪਣੀ ਕੁਰਬਾਨੀ ਦੇਕੇ ਪੰਜਾਬ ਵਿੱਚ ਅਮਨ ਸ਼ਾਂਤੀ ਸਥਾਪਿਤ ਕੀਤੀ ਸੀ। ਉਨ੍ਹਾ ਕਿਹਾ ਕੇ ਨੌਜਵਾਨਾਂ ਨੂੰ ਮੁੜ ਤੋਂ ਵਰਗਲਾਇਆ ਜਾ ਰਿਹਾ ਹੈ। ਉਨ੍ਹਾ ਨੂੰ ਫਿਰਕੂਵਾਦ ਵੱਲ੍ਹ ਲੈਕੇ ਜਾਇਆ ਜਾ ਰਿਹਾ ਹੈ, ਉਨ੍ਹਾ ਕਿਹਾ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਚ ਦੁਫਾੜ ਪਾਇਆ ਹੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਵਿੱਚ ਤੁਲੀ ਹੋਈ ਹੈ। ਆਪ ਸਰਕਾਰ ਨੇ ਪੁਲਿਸ ਦੀਆਂ ਤਾਕਤਾਂ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕੇ ਪੰਜਾਬ ਵਿੱਚ ਜਿਸ ਤਰਾਂ ਦੇ ਹਾਲਾਤ ਬਣ ਗਏ ਹਨ, ਉਨ੍ਹਾ ਨੂੰ ਫ਼ਿਕਰ ਹੁੰਦੀ ਹੈ ਕੇ ਨੌਜਵਾਨਾਂ ਕੀਤੇ ਭਟਕ ਨਾ ਜਾਣ।

ਰਾਕੇਸ਼ ਪਾਂਡੇ ਨੇ ਅੰਮ੍ਰਿਤਪਾਲ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਉਹ ਕਿਥੋਂ ਆਇਆ ਹੈ, ਉਸ ਦਾ ਮਕਸਦ ਕੀ ਹੈ, ਉਹ ਪੰਜਾਬ ਵਿੱਚ ਕੀ ਕਰਨਾ ਚਾਹੁੰਦਾ ਹੈ। ਇਸ ਦਾ ਜਵਾਬ ਸਾਰੇ ਸਰਕਾਰ ਤੋਂ ਮੰਗ ਰਹੇ ਹਾਂ। ਉਨ੍ਹਾ ਕਿਹਾ ਕੇ ਉਹ ਸਿੱਧਾ ਸਰਕਾਰ ਨੂੰ ਪੁਲਿਸ ਨੂੰ ਚੈਲੇਂਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਹੱਥ ਕੋਈ ਤਾਕਤ ਨਹੀਂ ਰਹੀ ਜਦੋਂ ਕਿ ਇਹ ਉਹ ਪੁਲਿਸ ਹੈ, ਜਿਸਨੇ ਅੱਤਵਾਦ ਦੇ ਸਮੇਂ ਪੰਜਾਬ ਚ ਹਾਲਾਤ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ ਪਰ ਹੁਣ ਪੁਲਿਸ ਅੰਮ੍ਰਿਤਪਾਲ ਅੱਗੇ ਸਰਕਾਰ ਦੇ ਦਬਾਅ ਕਰਕੇ ਗੋਡੇ ਟੇਕ ਚੁੱਕੀ ਹੈ।

ਇਹ ਵੀ ਪੜ੍ਹੋ: Opposition on Demand for Central Security: ਕੇਂਦਰੀ ਸੁਰੱਖਿਆ ਬਲਾਂ ਦੀ ਮੰਗ ਤੋਂ ਬਾਅਦ ਵਿਰੋਧੀਆਂ ਨੇ ਘੇਰੀ ਸਰਕਾਰ, ਪੜ੍ਹੋ ਕੌਣ ਕੀ ਕਹਿ ਰਿਹਾ...

ਰਾਕੇਸ਼ ਪਾਂਡੇ ਨੇ ਗੁਰੂ ਗ੍ਰੰਥ ਸਾਹਿਬ ਦੀ ਅਜਨਾਲਾ ਵਿੱਚ ਹੋਈ ਬੇਅਦਬੀ ਨੂੰ ਲੈਕੇ ਜਥੇਦਾਰ ਨੂੰ ਵੀ ਦਖਲ ਦੇਣ ਲਈ ਕਿਹਾ ਹੈ ਉਨ੍ਹਾ ਕਿਹਾ ਕਿ ਅੰਮ੍ਰਿਤਪਾਲ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਇਸ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਹੋਰ ਧਾਰਮਿਕ ਆਗੂ ਅੱਜ ਚੁੱਪ ਹਨ। ਉਨ੍ਹਾ ਕਿਹਾ ਜਦੋਂ ਕੇ ਕਾਲੇ ਦੌਰ ਚ ਸੂਬੇ ਨੇ ਇਕੱਠੇ ਹੋਕੇ ਇਸ ਦਾ ਸਾਹਮਣਾ ਕੀਤਾ ਸੀ ਅਤੇ ਇਕੱਠਿਆਂ ਪੰਜਾਬ ਚ ਸ਼ਾਂਤੀ ਸਥਾਪਿਤ ਕੀਤੀ ਸੀ। ਉਨ੍ਹਾ ਕਿਹਾ ਕੇ ਅੱਜ ਸਾਡੇ ਪੰਜਾਬ ਚ ਬਾਹਰਲੀਆਂ ਤਾਕਤਾਂ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਉਸ ਨੂੰ ਕਾਬੂ ਕਰਨ ਲਈ ਸਰਕਾਰ ਦਾ ਮਜ਼ਬੂਤ ਹੋਣਾ ਬੇਹੱਦ ਜਰੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.