ETV Bharat / state

ਟਰੇਨਾਂ ਚੱਲਣ ਨਾਲ ਕੁਲੀਆਂ ਨੂੰ ਵੀ ਬੱਝੀ ਰੁਜ਼ਗਾਰ ਮਿਲਣ ਦੀ ਆਸ - ਲੁਧਿਆਣਾ ਰੇਲਵੇ ਸਟੇਸ਼ਨ

ਲੌਕਡਾਊਨ 5.0 ਲਾਗੂ ਕਰਨ ਤੋਂ ਬਾਅਦ ਸਰਕਾਰ ਨੇ ਟ੍ਰੇਨਾਂ ਦੀ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਕੁਲੀਆਂ ਨੂੰ ਰਾਹਤ ਮਿਲੀ ਹੈ। ਕਰਫਿਊ ਦੇ ਲੱਗਣ ਨਾਲ ਰੇਲਵੇ ਵਿਭਾਗ ਨਾਲ ਜੁੜੇ ਹੋਏ ਕਿਰਤੀਆਂ ਕੁੱਲੀਆ ਦਾ ਕੰਮ ਕਾਰ ਠੱਪ ਹੋ ਗਏ ਸਨ।

Even with the running of trains, there is an expectation of unskilled employment of porters
ਟਰੇਨਾਂ ਚੱਲਣ ਨਾਲ ਵੀ ਕੁੱਲੀਆਂ ਦੀ ਬੱਝੀ ਰੁਜ਼ਗਾਰ ਦੀ ਆਸ
author img

By

Published : Jun 1, 2020, 4:38 PM IST

ਲੁਧਿਆਣਾ: ਕੋਰੋਨਾ ਵਾਇਰਸ ਕਾਰਨ ਦੇਸ਼ਭਰ 'ਚ ਲੌਕਡਾਊਨ 5.0 ਦੇ ਜਾਰੀ ਹੋਣ ਤੋਂ ਬਾਅਦ ਸਰਕਾਰ ਨੇ ਟ੍ਰੇਨਾਂ ਦੀ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਸਟੇਸ਼ਨ 'ਤੇ ਮੁਸਾਫ਼ਰਾਂ ਦਾ ਸਮਾਨ ਢੋਣ ਵਾਲੇ ਕੁਲੀਆਂ ਨੂੰ ਰਾਹਤ ਮਿਲੀ ਹੈ। ਕਰਫਿਊ ਦੇ ਲੱਗਣ ਨਾਲ ਰੇਲਵੇ ਵਿਭਾਗ ਨਾਲ ਜੁੜੇ ਕਿਰਤੀਆਂ, ਕੁੱਲੀਆਂ ਦਾ ਕੰਮਕਾਰ ਠੱਪ ਹੋ ਗਿਆ ਸੀ। ਟ੍ਰੇਨਾਂ ਦੇ ਮੁੜ ਤੋਂ ਸ਼ੁਰੂ ਹੋਣ ਨਾਲ ਉਹ ਵੀ ਹੁਣ ਕੰਮ 'ਤੇ ਵਾਪਸ ਆ ਗਏ ਹਨ।

ਟਰੇਨਾਂ ਚੱਲਣ ਨਾਲ ਵੀ ਕੁੱਲੀਆਂ ਦੀ ਬੱਝੀ ਰੁਜ਼ਗਾਰ ਦੀ ਆਸ
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕੁੱਲੀ ਨੇ ਦੱਸਿਆ ਕਿ ਉਹ ਦਿਹਾੜੀ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਅਚਾਨਕ ਕਰਫਿਊ ਦੀ ਸਥਿਤੀ ਹੋਣ ਨਾਲ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਲੌਕਡਾਊਨ ਦੌਰਾਨ ਉਹ ਸ਼ਬਜੀ ਵੇਚਣ ਜਾਂ ਦਿਹਾੜੀ ਲਾਉਣ ਦਾ ਕੰਮ ਕਰਦੇ ਸੀ।

ਇਹ ਵੀ ਪੜ੍ਹੋ:ਲੌਕਡਾਊਨ ਦੌਰਾਨ ਰੇਤ ਮਾਫ਼ੀਆ ਨੇ ਮਹਿੰਗਾ ਕੀਤਾ ਰੇਤਾ

ਉਨ੍ਹਾਂ ਕਿਹਾ ਕਿ ਲੌਕਡਾਊਨ 5.0 'ਚ ਟਰੇਨਾਂ ਦੇ ਚੱਲਣ 'ਚ ਕੋਈ ਵੀ.ਆਈ.ਪੀ ਨਹੀਂ ਜਾ ਰਿਹਾ, ਜ਼ਿਆਦਾ ਪ੍ਰਵਾਸੀ ਮਜ਼ਦੂਰ ਹੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਮਜ਼ਦੂਰ ਆਪਣਾ ਆਪ ਹੀ ਸਮਾਨ ਚੁੱਕ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.