ਲੁਧਿਆਣਾ: ਮਿਸ਼ਨ ਤੰਦਰੁਸਤ ਨੂੰ ਲੈ ਕੇ ਚਲਾਏ ਜਾ ਰਹੇ ਪ੍ਰੋਗਰਾਮ ਐਕਸੀਡੈਂਟ ਬਲੈਕ ਸਪਾਟਸ, ਜਿਸ ਵਿੱਚ ਪੰਜਾਬ ਸੜਕ ਦੁਰਘਾਟਨਾਂ ਨੂੰ ਬਲੈਕ ਸਪਾਟਸ ਦੀ ਪਛਾਣ ਕਰਨਾ ਤੇ ਉਸ ਤੇ ਸੁਧਾਰ ਕਰਨਾ ਹੈ। ਪੰਜਾਬ ਸਰਕਾਰ ਦੀ ਇਸੇ ਮੁਹਿੰਮ ਤਹਿਤ ਈਟੀਵੀ ਭਾਰਤ ਦੀ ਟੀਮ ਨੇ ਮੈਨਚੇਸਟਰ ਆਫ ਪੰਜਾਬ ਭਾਵ ਲੁਧਿਆਣਾ ਦੇ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਸਪਾਟ ਦਾ ਜਾਇਜ਼ਾ ਲਿਆ।
ਇਸ ਦੌਰੇ ਵਿੱਚ ਪਤਾ ਲੱਗਿਆ ਕਿ ਲੁਧਿਆਣਾ ਵਿੱਚ ਕਈ ਸੜਕ ਅਤੇ ਚੌਕ ਅਜਿਹੇ ਹਨ ਜੋ ਖੁਦ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਥਾਵਾਂ 'ਤੇ ਸਵਧਾਨ ਰਹਿਣ ਦੇ ਬੋਰਡ ਵੀ ਲਾਏ ਗਏ ਹਨ, ਪਰ ਇਸ ਦੇ ਬਾਵਜੂਦ ਲੋਕ ਤੇਜ਼ੀ ਨਾਲ ਉੱਥੋਂ ਆਪਣੇ ਵਾਹਨ ਕੱਢਦੇ ਹਨ ਤੇ ਕਈ ਵਾਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਘਟਨਾ ਵਾਲੀਆਂ ਥਾਂਵਾਂ ਤੇ ਨਾ ਹੀ ਲਾਈਟਾਂ ਹਨ ਅਤੇ ਚੌਕ ਦੇ ਨੇੜੇ ਸੜਕਾਂ ਦੀ ਹਾਲਤ ਵੀ ਬਹੁਤ ਖਸਤਾ ਹੈ। ਲੋਕਾਂ ਨੂੰ ਇਸ ਚੌਕ ਵਿੱਚੋਂ ਲੰਘਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸਾਹਮਣੇ ਆਏ 391 ਐਕਸੀਡੈਂਟ ਬਲੈਕ ਸਪਾਟਸ
ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਚੌਕਾਂ ਵਿੱਚ ਲਾਈਟਾਂ ਨਹੀਂ ਹਨ ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਹਾਦਸਿਆਂ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਚੌਕ 'ਚ ਖੜ੍ਹੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਸ਼ਾਮ ਤੱਕ ਚੌਕ ਵਿੱਚ ਡਿਊਟੀ ਦਿੰਦੇ ਹਨ, ਤਾਂ ਜੋ ਬਿਨਾਂ ਲਾਈਟਾਂ ਵਾਲੇ ਚੌਕ ਦਾ ਵੀ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਦਾ ਰਹੇ।