ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਵੱਲੋਂ ਕੋਰਟ ਵਿਚ ਆਪਣਾ ਕੇਸ ਸ਼ਿਫਟ ਕਰਨ ਦੀ ਪਾਈ ਗਈ ਅਰਜ਼ੀ ਨੂੰ ਲੁਧਿਆਣਾ ਸੈਸ਼ਨ ਜੱਜ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਕੇਸ 'ਚ ਇਨਕਮ ਟੈਕਸ ਸਬੰਧੀ ਵਿਭਾਗ ਵੱਲੋਂ ਜੋ ਵਕੀਲ ਪੇਸ਼ ਹੋਏ ਉਨ੍ਹਾਂ ਈਟੀਵੀ ਭਾਰਤ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਰਣਇੰਦਰ ਵੱਲੋਂ ਲੁਧਿਆਣਾ ਕੋਰਟ ਵਿਚੋਂ ਆਪਣਾ ਕੇਸ ਕਿਸੇ ਹੋਰ ਕੋਰਟ 'ਚ ਸ਼ਿਫਟ ਕਰਨ ਦੀ ਇਹ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਖਾਰਿਜ਼ ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਨਕਮ ਟੈਕਸ ਦੇ ਵਕੀਲ ਰਾਕੇਸ਼ ਗੁਪਤਾ ਨੇ ਦੱਸਿਆ ਕਿ ਸੈਸ਼ਨ ਜੱਜ ਲੁਧਿਆਣਾ ਵੱਲੋਂ ਇਹ ਅਰਜ਼ੀ ਰੱਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੱਲ ਤਿੰਨ ਮਾਮਲੇ ਹਨ, ਜਿਨ੍ਹਾਂ ਵਿੱਚੋਂ ਦੋ 'ਤੇ ਸੁਣਵਾਈਆਂ ਚੱਲ ਰਹੀਆਂ ਨੇ ਅਤੇ ਇੱਕ ਅਜੇ ਪੈਂਡਿੰਗ ਹੈ। ਇਨ੍ਹਾਂ ਵਿੱਚ ਸਭ ਤੋਂ ਪਹਿਲਾ ਕੇਸ ਰਣਇੰਦਰ ਸਿੰਘ 'ਤੇ ਜਦਕਿ ਦੂਜਾ ਕੈਪਟਨ ਅਮਰਿੰਦਰ ਸਿੰਘ 'ਤੇ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਕੇਸ ਇਨਕਮ ਟੈਕਸ ਵੱਲੋਂ ਹੀ ਫਾਈਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਤਿੰਨ ਵਿੱਚੋਂ ਇੱਕ ਕੇਸ ਸ਼ਿਫਟ ਕਰਨ ਦੀ ਅਰਜ਼ੀ ਰਣਇੰਦਰ ਸਿੰਘ ਵੱਲੋਂ ਲਗਾਈ ਗਈ ਸੀ, ਜੋ ਕਿ ਕੋਰਟ ਵਲੋਂ ਖਾਰਿਜ਼ ਕਰ ਦਿੱਤੀ ਗਈ ਹੈ। ਇਨਕਮ ਟੈਕਸ ਦੇ ਵਕੀਲ ਨੇ ਕਿਹਾ ਕਿ ਆਉਂਦੇ ਦਿਨਾਂ 'ਚ ਇਨ੍ਹਾਂ ਨੂੰ ਇਸ ਸਬੰਧੀ ਸੰਮਨ ਹੋ ਸਕਦੇ ਨੇ, ਜਿਸ ਲਈ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਹੋਣਾ ਪਵੇਗਾ।
ਇਹ ਵੀ ਪੜ੍ਹੋ:ਜਾਣੋ ਕਿਉਂ, ਇੱਕ ਬੱਚੇ ਦੀਆਂ ਦੋ ਮਾਵਾਂ ਵਿਚਾਲੇ ਹੋਇਆ ਝਗੜਾ