ETV Bharat / state

ਟਰਾਂਸਪੋਟਰਾਂ ਦੀ ਹੜਤਾਲ ਕਾਰਣ ਪੈਟਰੋਲ ਪੰਪਾਂ 'ਤੇ ਮੁੱਕਿਆ ਤੇਲ, ਮਚੀ ਹਾਹਾਕਾਰ, 160 ਰੁਪਏ ਲੀਟਰ ਪੈਟਰੋਲ ਖਰੀਦਣ ਲਈ ਲੋਕ ਹੋਏ ਮਜਬੂਰ - 160 ਰੁ ਪ੍ਰਤੀ ਲੀਟਰ ਪੈਟਰੋਲ

Strike of transporters: ਹਿੱਟ ਐਂਡ ਰਨ ਦੇ ਨਵੇਂ ਕਾਨੂੰਨ ਦਾ ਵਿਰੋਧ ਕਰ ਰਹੇ ਟਰਾਂਸਪੋਟਰਾਂ ਦੀ ਹੜਤਾਲ ਦੇ ਗੰਭੀਰ ਨਤੀਜੇ ਸਾਹਮਣੇ ਆਉਣ ਲੱਗੇ ਹਨ। ਟਰਾਂਸਪੋਟਰਾਂ ਦੀ ਹੜਤਾਲ ਕਰਕੇ ਲੁਧਿਆਣਾ ਵਿੱਚ ਪੈਟਰੋਲ ਪੰਪਾਂ ਉੱਤੇ ਤੇਲ ਖਤਮ ਹੋ ਚੁੱਕਾ ਹੈ ਅਤੇ ਲੋਕ 160 ਰੁਪਏ ਲੀਟਰ ਵਾਲਾ ਪੈਟਰੋਲ ਖਰੀਦਣ ਲਈ ਮਜਬੂਰ ਹਨ।

Due to the strike of transporters in Ludhiana,
ਟਰਾਂਸਪੋਟਰਾਂ ਦੀ ਹੜਤਾਲ ਦੇ ਚੱਲਦਿਆਂ ਪੈਟਰੋਲ ਪੰਪਾਂ 'ਤੇ ਮੁੱਕਿਆ ਤੇਲ
author img

By ETV Bharat Punjabi Team

Published : Jan 2, 2024, 12:44 PM IST

Updated : Jan 2, 2024, 12:52 PM IST

160 ਰੁਪਏ ਲੀਟਰ ਪੈਟਰੋਲ ਖਰੀਦਣ ਲਈ ਲੋਕ ਹੋਏ ਮਜਬੂਰ

ਲੁਧਿਆਣਾ: ਦੇਸ਼ ਭਰ ਦੇ ਵਿੱਚ ਟਰਾਂਸਪੋਟਰਾਂ ਦੀ ਹੜਤਾਲ ਦੇ ਕਾਰਨ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਬੰਦ ਹੋ ਚੁੱਕੀ ਹੈ, ਜਿਸ ਕਰਕੇ ਲੋਕ ਵੱਡੀ ਗਿਣਤੀ ਵਿੱਚ ਖੱਜਲ ਖੁਆਰ ਹੋ ਰਹੇ ਹਨ। ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਾ ਮਿਲਣ ਕਰਕੇ ਪੈਟਰੋਲ ਪੰਪਾਂ ਉੱਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲੁਧਿਆਣਾ ਵਿੱਚ ਸਿਰਫ ਇੱਕੋ ਹੀ ਪੈਟਰੋਲ ਪੰਪ ਉੱਤੇ ਫਿਲਹਾਲ ਪੈਟਰੋਲ ਮਿਲ ਰਿਹਾ ਹੈ, ਉਹ ਵੀ ਸਪੈਸ਼ਲ ਪੈਟਰੋਲ ਹੈ ਜਿਸ ਦੀ ਕੀਮਤ 160 ਪ੍ਰਤੀ ਲੀਟਰ ਹੈ, ਜਿਸ ਨੂੰ ਪਵਾਉਣ ਲਈ ਲੋਕ ਮਜਬੂਰ ਹੋ ਰਹੇ ਹਨ। ਲੋਕਾਂ ਦੇ ਕਹਿਣਾ ਹੈ ਕਿ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਲੋਕਾਂ ਨੇ ਕੰਮਾਂ ਕਾਰਾਂ ਉੱਤੇ ਜਾਣਾ ਸੀ, ਨਵੇਂ ਸਾਲ ਦੀਆਂ ਛੁੱਟੀਆਂ ਹੋਣ ਕਰਕੇ ਲੋਕਾਂ ਨੇ ਪੈਟਰੋਲ ਡੀਜ਼ਲ ਹੀ ਨਹੀਂ ਪਵਾਇਆ। ਜਿਸ ਕਰਕੇ ਲੋਕਾਂ ਨੂੰ ਜ਼ਿਆਦਾ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

160 ਰੁਪਏ ਪ੍ਰਤੀ ਲੀਟਰ ਪੈਟਰੋਲ: ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਤੋਂ ਜਲੰਧਰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਹੁੰਦੀ ਹੈ ਪਰ ਬੀਤੇ ਇੱਕ ਦਿਨ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੋਈ ਵੀ ਗੱਡੀ ਭਰ ਕੇ ਪੈਟਰੋਲ ਪੰਪ ਉੱਤੇ ਨਹੀਂ ਆਈ। ਜਿਸ ਕਰਕੇ ਸਟੋਕ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਲੋਕਾਂ ਵਿੱਚ ਤਰਾਹੀ ਮਚੀ ਹੋਈ ਹੈ। ਆਮ ਲੋਕਾਂ ਨਾਲ ਸਾਡੀ ਟੀਮ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਇਸ ਤਰ੍ਹਾਂ ਅਚਨਚੇਤ ਹੜਤਾਲ ਕਰਨ ਦੇ ਨਾਲ ਉਹਨਾਂ ਨੂੰ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਨੇ ਅੱਜ ਉਹਨਾਂ ਨੇ ਕੰਮਾਂ ਕਾਰਾਂ ਉੱਤੇ ਜਾਣਾ ਸੀ ਪਰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਬੰਦ ਹੋਣ ਕਰਕੇ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਪੈਟਰੋਲ ਪੰਪ ਮਾਲਿਕ ਲੁੱਟ ਮਚਾ ਰਹੇ ਹਨ 100 ਰੁਪਏ ਪ੍ਰਤੀ ਲੀਟਰ ਮਿਲਣ ਵਾਲਾ ਪੈਟਰੋਲ 160 ਰੁਪਏ ਪ੍ਰਤੀ ਲੀਟਰ ਵੇਚਿਆ ਜਾ ਰਿਹਾ ਹੈ।

ਇਸ ਦੌਰਾਨ ਪੈਟਰੋਲ ਪੰਪ ਦੇ ਕਰਿੰਦਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਜ਼ਿਆਦਾਤਰ ਜਲੰਧਰ ਤੋਂ ਹੀ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਹੁੰਦੀ ਹੈ। ਬੀਤੇ ਦੋ ਦਿਨਾਂ ਤੋਂ ਸਪਲਾਈ ਬਿਲਕੁਲ ਬੰਦ ਹੋ ਚੁੱਕੀ ਹੈ, ਜਿਸ ਕਰਕੇ ਪੈਟਰੋਲ ਡੀਜ਼ਲ ਦਾ ਸਟੋਕ ਖਤਮ ਹੋ ਚੁੱਕਾ ਹੈ। ਉਹਨਾਂ ਕਿਹਾ ਹੈ ਕਿ ਸਪੈਸ਼ਲ ਪੈਟਰੋਲ ਐਚਪੀ 100 ਆਉਂਦਾ ਹੈ ਜੋ ਕਿ ਮਹਿੰਗੀਆਂ ਗੱਡੀਆਂ ਦੇ ਵਿੱਚ ਲੋਕ ਪਾਉਂਦੇ ਹਨ ਇਹ 160 ਪ੍ਰਤੀ ਲੀਟਰ ਹੈ ਉਸ ਦਾ ਵੀ ਥੋੜਾ ਬਹੁਤ ਸਟੋਕ ਬਚਿਆ ਹੈ। ਲੋਕ ਹੁਣ ਇਸ ਮਹਿੰਗੇ ਪੈਟਰੋਲ ਨੂੰ ਆਪਣੇ ਵਾਹਨਾਂ ਦੇ ਵਿੱਚ ਪਵਾ ਰਹੇ ਹਨ।

ਕੀ ਹੈ ਹਿੱਟ ਐਂਡ ਰਨ ਕਾਨੂੰਨ: ਹਿੱਟ ਐਂਡ ਰਨ ਦੇ ਮਾਮਲਿਆਂ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਇਸ ਦੇ ਵਿਰੋਧ ਵਿੱਚ ਡਰਾਈਵਰ ਅਤੇ ਟਰਾਂਸਪੋਰਟਰ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਹਾਦਸੇ ਜਾਣਬੁੱਝ ਕੇ ਨਹੀਂ ਹੁੰਦੇ ਹਨ ਅਤੇ ਡਰਾਈਵਰਾਂ ਨੂੰ ਅਕਸਰ ਡਰ ਹੁੰਦਾ ਹੈ ਕਿ ਜੇਕਰ ਉਹ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਭੀੜ ਦੀ ਹਿੰਸਾ ਦਾ ਸ਼ਿਕਾਰ ਹੋ ਜਾਣਗੇ। ਇਸ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

Last Updated : Jan 2, 2024, 12:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.