ਲੁਧਿਆਣਾ: ਭਾਰਤ ਅਤੇ ਕਨੇਡਾ ਵਿਚਕਾਰ ਵਧ ਰਹੀ ਤਲਖੀ ਦਾ ਅਸਰ ਲਗਾਤਾਰ ਵੀਜ਼ਾ ਪਾਲਸੀ (impact on continuous visa policy) ਉੱਤੇ ਪੈ ਰਿਹਾ ਹੈ। ਭਾਰਤ ਨੇ ਕੈਨੇਡਾ ਵਾਸੀਆਂ ਨੂੰ ਵੀਜ਼ਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਜਿਸ ਕਰਕੇ ਕੈਨੇਡਾ ਮੂਲ ਦੇ ਭਾਰਤੀਆਂ ਨੂੰ ਹੁਣ ਵੀਜ਼ਾ ਮਿਲਣ ਵਿੱਚ ਮੁਸ਼ਕਿਲਾਂ ਆ ਰਹੀਆਂ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਤਿਉਹਾਰਾਂ ਅਤੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ ਵਿੱਚ ਪੰਜਾਬੀ ਵੱਡੇ ਪੱਧਰ ਉੱਤੇ ਕੈਨੇਡਾ ਤੋਂ ਭਾਰਤ ਆਉਂਦੇ ਹਨ ਪਰ ਹੁਣ ਉਹਨਾਂ ਨੂੰ ਉੱਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਾ ਵੱਲੋਂ ਬੀਤੇ ਦਿਨੀ 41 ਦੇ ਕਰੀਬ ਡਿਪਲੋਮੈਟ ਵਾਪਸ ਸੱਦ ਲਏ ਗਏ ਹਨ ਅਤੇ ਚਾਰ ਵੀਜ਼ਾ ਕੇਂਦਰ ਬੰਦ ਕਰ ਦਿੱਤੇ ਹਨ। ਜਿਸ ਕਰਕੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕਾਫੀ ਮੁਸ਼ਕਿਲਾਂ ਵੱਧ ਰਹੀਆਂ ਹਨ।
ਵੀਜ਼ਾ ਹੋਏ ਲੇਟ: ਜਿਹੜੇ ਵਿਦਿਆਰਥੀ ਕੈਨੇਡਾ ਜਾਣ ਦੇ ਇੱਛੁਕ ਹਨ ਉਹਨਾਂ ਨੂੰ ਹਾਲੇ ਵੀ ਵੀਜ਼ਾ ਮਿਲ ਰਹੇ ਹਨ, ਥੋੜ੍ਹੇ ਸਮਾਂ ਪਹਿਲਾਂ ਕੈਨੇਡਾ ਦਾ ਵੀਜ਼ਾ ਹਾਸਿਲ (India Canada Dispute) ਕਰਨ ਵਾਲੇ ਭਾਰਤੀ ਵਿਦਿਆਰਥੀ ਅਮਰ ਸਿੰਘ ਨੇ ਦੱਸਿਆ ਕਿ 29 ਸਤੰਬਰ ਨੂੰ ਉਹਨਾਂ ਦੀ ਇੰਟਰਵਿਊ ਹੋਈ ਸੀ। ਆਮ ਤੌਰ ਉੱਤੇ 10 ਤੋਂ 12 ਦਿਨ ਦੇ ਵਿੱਚ ਵੀਜ਼ਾ ਆ ਜਾਂਦਾ ਹੈ ਪਰ ਉਹਨਾਂ ਦਾ ਵੀਜ਼ਾ 25 ਅਕਤੂਬਰ ਨੂੰ ਆਇਆ ਹੈ। ਉਸ ਦੇ ਪਿਤਾ ਨਾਰੰਗ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚੋਂ ਸੇਵਾ ਮੁਕਤ ਮੁਲਾਜ਼ਮ ਹਨ। ਉਹਨਾਂ ਦੀਆਂ ਦੋ ਬੇਟੀਆਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਹਨ ਅਤੇ ਹੁਣ ਬੇਟੇ ਦਾ ਵੀਜ਼ਾ ਵੀ ਲੱਗਿਆ ਹੈ। ਨਾਰੰਗ ਸਿੰਘ ਨੇ ਕਿਹਾ ਕਿ ਦਿਲ ਵਿੱਚ ਸਹਿਮ ਜਰੂਰ ਸੀ, ਡਰੇ ਹੋਏ ਸਨ ਕਿ ਕਿਤੇ ਜਿੰਨੀਆਂ ਫੀਸਾਂ ਭਰੀਆਂ ਹੋਈਆਂ ਹਨ ਉਹ ਬਰਬਾਦ ਨਾ ਹੋ ਜਾਣ, ਪਰ ਫਿਰ ਵੀ ਵੀਜ਼ਾ ਮਿਲਣ ਤੋਂ ਬਾਅਦ ਉਹਨਾਂ ਨੂੰ ਕੁਝ ਰਾਹਤ ਜਰੂਰ ਮਿਲੀ ਹੈ। ਉਹਨਾਂ ਕਿਹਾ ਕਿ ਜਿਹੜੇ ਕੈਨੇਡਾ ਦੇ ਮੂਲਵਾਸੀ ਹਨ ਉਹਨਾਂ ਨੂੰ ਭਾਰਤ ਆਉਣ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਹਿਰਾਂ ਦੀ ਰਾਏ: ਵਿਜ਼ਨ ਗਰੁੱਪ ਦੇ ਐੱਮਡੀ ਹਨੀਸ਼ ਉੱਪਲ (Vision Group MD Hanish Uppal) ਨੇ ਦੱਸਿਆ ਕਿ ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਵੀਜ਼ੇ ਦੇ ਵਿੱਚ ਦੇਰੀ ਹੋਣੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਕਦੇ ਅਜਿਹੇ ਹਾਲਾਤ ਨਹੀਂ ਬਣੇ ਸਨ। ਇਸ ਤੋਂ ਇਲਾਵਾ ਚੰਡੀਗੜ੍ਹ ਸਣੇ ਚਾਰ ਵੀਜ਼ਾ ਕੇਂਦਰ ਕੈਨੇਡਾ ਦੀ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਹਨ, ਜਿਸ ਕਰਕੇ ਪੀਆਰ ਅਤੇ ਹੋਰ ਹਾਈ ਕਮਿਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਂਚ-ਪੜਤਾਲ ਦੇ ਲਈ ਹੁਣ ਦਿੱਲੀ ਦਾ ਰੁਖ ਕਰਨਾ ਪਵੇਗਾ। ਉਹਨਾਂ ਕਿਹਾ ਕਿ ਹਰਿਆਣਾ, ਹਿਮਾਚਲ, ਪੰਜਾਬ ਸਣੇ ਉੱਤਰ ਭਾਰਤ ਦੇ ਕਈ ਹੋਰ ਸੂਬੇ ਚੰਡੀਗੜ੍ਹ ਵਿੱਚ ਸਥਿਤ ਕੈਨੇਡਾ ਹਾਈ ਕਮਿਸ਼ਨ ਦੇ ਦਫਤਰ ਦੇ ਵਿੱਚ ਹੀ ਕੰਮ ਲਈ ਜਾਂਦੇ ਸਨ ਪਰ ਹੁਣ ਉਹਨਾਂ ਨੂੰ ਦਿੱਲੀ ਜਾਣਾ ਪਵੇਗਾ। ਹਨੀਸ਼ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਜੇਕਰ ਤਲਖੀ ਹੋਰ ਵੱਧਦੀ ਹੈ ਤਾਂ ਵੀਜ਼ਿਆਂ ਦੇ ਵਿੱਚ ਹੋਰ ਦੇਰੀ ਹੋਣਾ ਸੁਭਾਵਿਕ ਮੰਨਿਆ ਜਾ ਸਕਦਾ ਹੈ।
ਕੈਨੇਡੀਅਨਾਂ 'ਤੇ ਮੁਕੰਮਲ ਪਾਬੰਦੀ: ਕੈਨੇਡੀਅਨਾਂ ਉੱਤੇ ਭਾਰਤੀ ਸਰਕਾਰ ਨੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਨਹੀਂ ਦਿੱਤੇ ਜਾ ਰਹੇ ਹਨ, ਹਾਲਾਂਕਿ ਭਾਰਤੀ ਵਿਦੇਸ਼ ਮੰਤਰੀ ਨੇ ਕੁਝ ਦਿਨ ਪਹਿਲਾਂ ਹੀ ਬਿਆਨ ਦਿੱਤਾ ਸੀ ਕਿ ਜੇਕਰ ਮਾਮਲਾ ਸੁਲਝਦਾ ਹੈ ਤਾਂ ਕੈਨੇਡਾ ਵਾਸੀਆਂ ਨੂੰ ਵੀਜ਼ਾ (Visa to Canadians) ਦੇਣਾ ਸ਼ੁਰੂ ਕਰ ਦੇਵਾਂਗੇ ਪਰ ਭਾਰਤ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਵਿਆਹ ਵੀ ਹਨ ਪਰ ਕੈਨੇਡਾ ਦੇ ਨਾਗਰਿਕਾਂ ਨੂੰ ਸਾਫ ਤੌਰ ਉੱਤੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਹਨਾਂ ਕੋਲ ਅਮਰੀਕਾ ਜਾ ਕੇ ਭਾਰਤ ਆਉਣ ਦਾ ਵੀ ਕੋਈ ਰਸਤਾ ਨਹੀਂ ਬਚਿਆ ਹੈ ਕਿਉਂਕਿ ਉਹ ਪ੍ਰੋਸੈਸ ਕਾਫੀ ਲੰਬਾ ਹੈ ਅਤੇ ਗੈਰ ਕਾਨੂੰਨੀ ਹੈ। ਅਜਿਹੇ ਵਿੱਚ ਉਹਨਾਂ ਲਈ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ।
- Professor Balwinder Kaur Suicide Case: ਸਹਾਇਕ ਪ੍ਰੋਫੈਸਰ ਦੀ ਖੁਦਕੁਸ਼ੀ 'ਤੇ ਗਰਮਾਈ ਸਿਆਸਤ, ਵਿਰੋਧੀਆਂ ਨੇ ਘੇਰੀ ਸਰਕਾਰ
- AIG Malwinder Sidhu Arrest: ਵਿਜੀਲੈਂਸ ਨੇ ਏਆਈਜੀ ਮਾਲਵਿੰਦਰ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ, AIG 'ਤੇ ਵਿਜੀਲੈਂਸ ਅਧਿਕਾਰੀ ਨਾਲ ਦੁਰ-ਵਿਹਾਰ ਕਰਨ ਦੇ ਇਲਜ਼ਾਮ
- Auction Of Harmandir Sahib Model: PM ਮੋਦੀ ਦੇ ਤੋਹਫਿਆਂ 'ਚ ਹਰਿਮੰਦਰ ਸਾਹਿਬ ਦੇ ਮਾਡਲ ਦੀ ਵੀ ਹੋਵੇਗੀ ਨਿਲਾਮੀ, ਐੱਸਜੀਪੀਸੀ ਨੇ ਕੀਤੀ ਨਿਖੇਧੀ ਤੇ ਅਕਾਲੀ ਦਲ ਨੇ ਕਿਹਾ- ਵਾਪਸ ਕਰ ਦਿਓ ...
ਪਿਏਰੇ ਦਾ ਬਿਆਨ: ਕਨਜ਼ਰਵੇਟਿਵ ਪਾਰਟੀ ਦੇ ਮੁਖੀ ਨੇ ਭਾਰਤ ਅਤੇ ਕਨੇਡਾ ਦੇ ਵਿਚਕਾਰ ਵੱਧ ਰਹੀ ਤਲਖੀ ਨੂੰ ਲੈ ਕੇ ਵੀ ਬਿਆਨ ਜਾਰੀ ਕੀਤਾ ਹੈ। ਉਹਨਾਂ ਜਸਟਿਨ ਟਰੂਡੋ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕਰਦਿਆਂ ਕਿਹਾ ਹੈ ਕਿ ਅੱਠ ਸਾਲ ਦੀ ਕਾਰਗੁਜ਼ਾਰੀ ਦੇ ਦੌਰਾਨ ਵੀ ਕੈਨੇਡਾ-ਭਾਰਤ ਦੇ ਨਾਲ ਚੰਗੇ ਸਬੰਧ ਬਣਾਉਣ ਦੇ ਵਿੱਚ ਨਾਕਾਮ ਸਾਬਿਤ ਹੋਇਆ ਹੈ। ਉਹਨਾਂ ਕਿਹਾ ਕਿ ਭਾਰਤ ਨਾਲ ਚੰਗੇ ਸਬੰਧ ਪੈਦਾ ਕਰਨੇ ਚਾਹੀਦੇ ਸਨ ਪਰ ਜੇਕਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੀ ਕਮਾਲ ਸੰਭਾਲਦੇ ਹਨ ਤਾਂ ਉਹ ਭਾਰਤ ਦੇ ਨਾਲ ਚੰਗੇ ਸਬੰਧ ਪੈਦਾ ਕਰਨਗੇ। ਇੱਕ ਪਾਸੇ ਜਿੱਥੇ ਕੈਨੇਡਾ ਦੇ ਵਿੱਚ ਆਮ ਚੋਣਾਂ ਹੋਣੀਆਂ ਹਨ ਉੱਥੇ ਹੀ ਦੂਜੇ ਪਾਸੇ 2024 ਦੇ ਵਿੱਚ ਭਾਰਤ ਦੇ ਅੰਦਰ ਵੀ ਲੋਕ ਸਭਾ ਚੋਣਾਂ ਹਨ, ਅਜਿਹੇ ਵਿੱਚ ਦੋਵਾਂ ਮੁਲਕਾਂ ਵਿਚਕਾਰ ਵਧ ਰਹੀ ਤਲਖੀ ਦਾ ਅਸਰ ਚੋਣਾਂ ਉੱਤੇ ਵੀ ਪੈ ਸਕਦਾ ਹੈ।