ETV Bharat / state

ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੇ ਦੱਸੇ ਆਪਣੀ ਜ਼ੁਬਾਨੀ ਹਾਲਾਤ, ਘਰਾਂ 'ਚ ਦਾਖਲ ਹੋਏ ਸੱਪ, ਸਮਾਨ ਵੀ ਹੋਇਆ ਤਬਾਹ

ਲੁਧਿਆਣਾ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਹੁਣ ਪਾਣੀ ਦਾ ਪੱਧਰ ਘਟਣ ਕਰਕੇ ਭਾਵੇਂ ਥੋੜ੍ਹੇ ਸੁਖਾਲੇ ਹੋਏ ਨੇ ਪਰ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋਏ ਪਾਣੀ ਨੇ ਸਾਰਾ ਸਮਾਨ ਤਬਾਹ ਕਰ ਦਿੱਤਾ ਹੈ। ਲੋਕ ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਲਾ ਰਹੇ ਹਨ।

Due to the flood in Ludhiana, the belongings of people's houses were destroyed
ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੇ ਦੱਸੇ ਆਪਣੀ ਜ਼ੁਬਾਨੀ ਹਾਲਾਤ, ਘਰਾਂ 'ਚ ਦਾਖਲ ਹੋਏ ਸੱਪ, ਸਮਾਨ ਵੀ ਹੋਇਆ ਤਬਾਹ
author img

By

Published : Jul 14, 2023, 1:08 PM IST

ਲੋਕ ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਲਾ ਰਹੇ ਨੇ

ਲੁਧਿਆਣਾ:
ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਹਾਲੇ ਵੀ ਖਰਾਬ ਨੇ, ਪਿੰਡ ਆਲੂਵਾਲ ਦੇ ਘਰਾਂ 'ਚ ਸਤਲੁਜ ਦਰਿਆ ਦਾ ਪਾਣੀ ਦਾਖਲ ਹੋਣ ਤੋਂ ਬਾਅਦ ਘਰਾਂ ਦਾ ਸਮਾਨ ਤਬਾਹ ਹੋ ਚੁੱਕਾ ਹੈ, ਲੋਕਾਂ ਕੋਲ ਖਾਣ ਲਈ ਰਾਸ਼ਣ ਤੱਕ ਉਪਲੱਬਧ ਨਹੀਂ ਹੈ। ਪਿੰਡ ਦੇ ਲੋਕਾਂ ਨਾਲ ਘਰਾਂ ਦਾ ਸਾਡੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ, ਜਿਨ੍ਹਾਂ ਨੇ ਆਪਣਾ ਦਰਦ ਸਾਂਝਾ ਕੀਤਾ ਅਤੇ ਦੱਸਿਆ ਕਿ ਸਰਕਾਰ ਸਾਡੇ ਤੱਕ ਖਾਣਾ ਪਹੁੰਚਾ ਰਹੀ ਹੈ ਪਰ ਸਾਡੇ ਘਰਾਂ ਦੇ ਹਾਲਾਤ ਖ਼ਰਾਬ ਹੋ ਚੁੱਕੇ ਨੇ। ਹੁਣ ਘਰਾਂ ਵਿੱਚ ਸੱਪ ਦਾਖਲ ਹੋ ਗਏ ਨੇ, ਉਨ੍ਹਾਂ ਦਾ ਸਮਾਨ ਤਬਾਹ ਹੋ ਚੁੱਕਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ 2019 ਵਿੱਚ ਅਜਿਹੇ ਹਾਲਾਤ ਬਣੇ ਸਨ। ਉਹ ਹਾਲੇ 2019 ਦੇ ਹਾਲਾਤਾਂ ਤੋਂ ਉੱਭਰੇ ਨਹੀਂ ਸਨ, ਹੁਣ ਮੁੜ ਤੋਂ ਪਾਣੀ ਦੀ ਮਾਰ ਨੇ ਉਹਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਬਾਹਰ ਥਾਂ ਦਿੱਤੀ ਜਾਵੇ, ਜਿੱਥੇ ਉਹ ਆਪਣੇ ਘਰ ਬਣਾ ਸਕਣ।

ਖੁਦ ਆਪਣੀ ਜਾਨ ਬਚਾਈ: ਪਿੰਡ ਦੇ ਲੋਕ ਹੁਣ ਘਰਾਂ ਚੋਂ ਗੰਦਗੀ ਸਾਫ਼ ਕਰ ਰਹੇ ਨੇ ਘਰ ਦਾ ਸਮਾਨ ਉਨ੍ਹਾਂ ਨੂੰ ਬਾਹਰ ਰੱਖਣਾ ਪਿਆ ਹੈ। ਪਸ਼ੂਆਂ ਦੇ ਖਾਣ ਲਈ ਚਾਰਾ ਨਹੀਂ ਬਚਿਆ , ਨੇੜੇ ਦੇ ਗੁਰਦੁਆਰਾ ਸਾਹਿਬ ਤੋਂ ਜੋ ਲੰਗਰ ਆ ਰਿਹਾ ਹੈ ਉਸ ਨਾਲ ਹੀ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ। ਪਿੰਡ ਵਾਸੀਆਂ ਨਾਲ ਜਦੋਂ ਸਾਡੀ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸਨ। ਪੰਜ-ਪੰਜ ਫੁੱਟ ਤੱਕ ਪਾਣੀ ਉਹਨਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਸੀ। ਪ੍ਰਸ਼ਾਸਨ ਵੱਲੋਂ ਕੋਈ ਬਹੁਤੀ ਮਦਦ ਨਹੀਂ ਪਹੁੰਚੀ, ਉਨ੍ਹਾਂ ਨੇ ਖੁਦ ਆਪਣੀ ਜਾਨ ਬਚਾਈ। ਬੱਚਿਆਂ ਨੂੰ ਬਚਾਇਆ ਅਤੇ ਘਰ ਦਾ ਜ਼ਰੂਰੀ ਸਮਾਨ ਲੈ ਕੇ ਸੜਕ ਦੇ ਉੱਤੇ ਬੈਠ ਗਏ।

ਪ੍ਰਸ਼ਾਸਨ ਅੱਗੇ ਮਦਦ ਲਈ ਅਪੀਲ: ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬਿਸਤਰੇ ਘਰ ਦੇ ਸਮਾਨ ਸਭ ਖਰਾਬ ਹੋ ਚੁੱਕਾ ਹੈ ਅਤੇ ਘੱਟੋ-ਘੱਟ ਦੋ ਮਹੀਨੇ ਤੱਕ ਉਹਨਾਂ ਦੇ ਹੀ ਹਾਲਾਤ ਰਹਿਣਗੇ ਘਰ ਦੀਆਂ ਨੀਹਾਂ ਕਮਜ਼ੋਰ ਹੋ ਚੁੱਕੀਆਂ ਹਨ। ਘਰਾਂ ਦੇ ਵਿੱਚ ਬਦਬੂ ਆਉਣੀ ਸ਼ੁਰੂ ਹੋ ਚੁੱਕੀ ਹੈ ਘਰ ਦੀ ਸਫਾਈ ਕਰਨ ਦਾ ਵੀ ਦਿਲ ਨਹੀਂ ਕਰ ਰਿਹਾ। ਬੀਬੀਆਂ ਨੇ ਕਿਹਾ ਕਿ ਸਾਨੂੰ ਕੋਈ ਥਾਂ ਪ੍ਰਸ਼ਾਸਨ ਮੁਹੱਈਆ ਕਰਵਾਏ ਜਿੱਥੇ ਅਸੀਂ ਆਪਣਾ ਗੁਜ਼ਰ ਬਸਰ ਕਰ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.