ਰੂਪਨਗਰ: ਬੀਤੇ ਦਿਨੀਂ ਰੂਪਨਗਰ ਤਹਿਸੀਲ ਵਿੱਚ ਆਪ ਐੱਮਐੱਲਏ ਵੱਲੋਂ ਤਹਿਸੀਲਦਾਰ ਨਾਲ ਕੀਤੀ ਬਦਸਲੂਕੀ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਤੋਂ ਬਾਅਦ ਪੰਜਾਬ ਭਰ ਦੀਆਂ ਤਹਿਸੀਲਾਂ ਵਿੱਚ ਕੰਮ ਕਾਰ ਠੱਪ ਕਰ ਦਿੱਤਾ ਗਿਆ ਹੈ। ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਹੋਣਾ ਪੈ ਰਿਹਾ ਹੈ। ਲੁਧਿਆਣਾ ਦੀ ਗਿੱਲ ਤਹਿਸੀਲ ਦੇ ਨਾਲ ਹੋਰਨਾਂ ਤਹਿਸੀਲਾਂ ਵਿੱਚ ਵੀ ਕੰਮ ਕਾਰ ਪੂਰੀ ਤਰਾਂ ਠੱਪ ਹੈ। ਜਿਸ ਕਰਕੇ ਲੋਕਾਂ ਨੂੰ ਬਿਨ੍ਹਾਂ ਕੰਮ ਕਰਵਾਏ ਜਾਣਾ ਪੈਂਦਾ ਹੈ। ਲੋਕ ਗਰਮੀਂ ਦੇ ਬਾਵਜੂਦ ਕੰਮ ਕਰਨ ਲਈ ਦੂਰ ਤੋਂ ਆਉਂਦੇ ਹਨ, ਇਸ ਕਰਕੇ ਉਹ ਆਪਣੀ ਭੜਾਸ ਹੁਣ ਅਧਿਕਾਰੀਆਂ ਉੱਤੇ ਕੱਢ ਰਹੇ ਨੇ।
ਰਜਿਸਟਰੀਆਂ ਨਾ ਹੋਣ ਕਰਕੇ ਨੁਕਸਾਨ ਹੋ ਰਿਹਾ: ਇਸ ਦੌਰਾਨ ਕੰਮ ਕਰਨ ਆਏ ਲੋਕਾਂ ਨੇ ਕਿਹਾ ਕਿ ਤਹਿਸੀਲਦਾਰ ਦੇ ਨਾਲ ਬਾਕੀ ਸਟਾਫ ਵੀ ਕੰਮ ਕਰਨ ਨਹੀਂ ਆ ਰਿਹਾ, ਜਿਸ ਕਰਕੇ ਉਨ੍ਹਾਂ ਦੇ ਛੋਟੇ ਮੋਟੇ ਕੰਮ ਵੀ ਨਹੀਂ ਹੋ ਰਹੇ। ਉਨ੍ਹਾਂ ਨੇ ਕਿਹਾ ਕਿ ਰਜਿਸਟਰੀਆਂ ਨਾ ਹੋਣ ਕਰਕੇ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਕੰਮ ਜ਼ਿਆਦਾ ਲਟਕਣ ਕਾਰਣ ਬਹੁਤ ਜ਼ਿਆਦਾ ਦੇਰੀ ਨਾਲ ਹੋ ਰਹੇ ਹਨ। ਉੱਧਰ ਦੂਜੇ ਪਾਸੇ ਸੰਗੋਵਾਲ ਤੋਂ ਅਤੇ ਸ਼ਖਸ਼ ਨੇ ਕਿਹਾ ਕਿ ਉਹ ਇੰਤਕਾਲ ਚੜਵਾਉਣ ਲਈ ਆਇਆ ਸੀ ਪਰ ਦਫ਼ਤਰ ਵਿੱਚ ਪਟਵਾਰੀ ਅਤੇ ਹੋਰ ਸਟਾਫ ਵੀ ਨਹੀਂ ਹੈ।
- ਪੀਐਮ ਮੋਦੀ ਦੇ ਤੰਜ ਦਾ ਰਾਹੁਲ ਨੇ ਦਿੱਤਾ ਜਵਾਬ, ਕਿਹਾ- ਪ੍ਰਧਾਨ ਮੰਤਰੀ ਜੋ ਵੀ ਕਹਿਣ, ਅਸੀਂ 'INDIA' ਹਾਂ...
- Anand Marriage Act: ਕੀ ਹੈ ਆਨੰਦ ਮੈਰਿਜ ਐਕਟ, ਕਦੋਂ ਤੋਂ ਕੀਤੀ ਜਾ ਰਹੀ ਹੈ ਮੰਗ, ਅਜੇ ਤੱਕ ਕਿਉਂ ਨਹੀਂ ਪਾਸ ਹੋ ਸਕਿਆ ?
- NRI ਬਜ਼ੁਰਗ ਮਹਿਲਾ ਦੇ ਮਕਾਨ 'ਤੇ ਕਾਬਿਜ਼ ਹੋ ਗਈਆਂ ਕਿਰਾਏਦਾਰ ਮਾਵਾਂ-ਧੀਆਂ, ਮਕਾਨ ਖਾਲੀ ਕਰਵਾਉਣ ਆਈ NRI ਮਹਿਲਾ ਨਾਲ ਕੀਤੀ ਕੁੱਟਮਾਰ
ਤਹਿਸੀਲ ਦਫਤਰਾਂ ਵਿੱਚ ਕੰਮ ਕਾਜ ਠੱਪ: ਕਬਿਲੇਗਿਰ ਹੈ ਕੇ ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਪੰਜਾਬ ਭਰ ਦੇ ਕੁਝ ਭ੍ਰਿਸ਼ਟ ਅਧਿਕਾਰੀਆਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਵੀ ਕਈ ਦਿਨਾਂ ਤੱਕ ਤਹਿਸੀਲ ਦਫਤਰਾਂ ਵਿੱਚ ਕੰਮ ਕਾਜ ਠੱਪ ਰਿਹਾ ਸੀ। ਜਿਸ ਤੋਂ ਬਾਅਦ ਹੁਣ ਮੁੜ ਤੋਂ ਤਹਿਸੀਲ ਦਫਤਰਾਂ ਵਿੱਚ ਕੰਮ ਕਾਜ ਠੱਪ ਹੈ ਅਤੇ ਲੋਕ ਖੱਜਲ ਹੋ ਰਹੇ ਨੇ। ਕੰਮ ਕਰਵਾਉਣ ਲਈ ਪਹੁੰਚੇ ਲੋਕ ਤਾਂ ਤੰਗ ਹੋ ਹੀ ਰਹੇ ਨੇ ਪਰ ਗੇਟ ਡਿਊਟੀ ਉੱਤੇ ਤਾਇਨਾਤ ਡੀਸੀ ਦਫਤਰ ਦਾ ਕਰਿੰਦਾ ਵੀ ਪਰੇਸ਼ਾਨ ਹੈ। ਉਸ ਦਾ ਕਹਿਣਾ ਹੈ ਕਿ ਦੁਰ-ਦਰਾਡਿਓ ਆਏ ਲੋਕਾਂ ਦਾ ਜਦੋਂ ਕੰਮ ਨਹੀਂ ਹੁੰਦਾ ਤਾਂ ਉਹ ਪਰੇਸ਼ਾਨ ਹੋਕੇ ਬੁਰਾ ਭਲਾ ਬੋਲਦੇ ਹਨ। ਕਈ ਵਾਰ ਉਹ ਗੇਟ ਨੂੰ ਲੱਤਾਂ ਵੀ ਮਾਰਦੇ ਨੇ।