ਲੁਧਿਆਣਾ: ਉੱਤਰ ਭਾਰਤ ਵਿੱਚ ਝੋਨੇ ਦੀ ਕਟਾਈ (Harvesting paddy) ਦੇ ਸੀਜ਼ਨ ਅਤੇ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਲਗਾਤਾਰ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ, ਇੱਕ ਪਾਸੇ ਜਿੱਥੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 300 ਤੋਂ ਬਾਹਰ ਪਹੁੰਚ ਗਿਆ ਹੈ, ਉੱਥੇ ਹੀ ਪੰਜਾਬ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਅੰਦਰ ਏਅਰ ਕੁਆਲਿਟੀ ਇੰਡੈਕਸ 150 ਦੇ ਨੇੜੇ ਚੱਲ ਰਿਹਾ ਹੈ। ਖਾਸ ਕਰਕੇ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਏਅਰ ਕੁਆਲਿਟੀ ਇੰਡੈਕਸ (Air Quality Index) 150 ਪਾਰ ਕਰ ਰਿਹਾ ਹੈ, ਜਿਸ ਕਰਕੇ ਸ਼ਹਿਰ ਦੀ ਆਬੋ-ਹਵਾ ਖਰਾਬ ਹੋ ਚੁੱਕੀ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ।
ਖਰਤਨਾਕ ਏਅਰ ਕੁਆਇਲਟੀ ਕਰਕੇ ਸਾਹ ਲੈਣ ਵਿੱਚ ਪਰੇਸ਼ਾਨੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ (meteorologist) ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ 26 ਅਕਤੂਬਰ ਤੱਕ ਤਾਂ ਮੌਸਮ ਸਹੀ ਰਹੇਗਾ ਪਰ ਉਸ ਤੋਂ ਬਾਅਦ ਬੱਦਲ ਬਾਈ ਵਾਲਾ ਮੌਸਮ ਬਣ ਜਾਵੇਗਾ, ਜਿਸ ਨਾਲ ਡਸਟ ਪਾਰਟੀਕਲਸ ਹਵਾ ਦੇ ਵਿੱਚ ਜਾਣ ਦੇ ਜ਼ਿਆਦਾ ਚਾਂਸ ਬਣ ਜਾਣਗੇ ਅਤੇ ਪ੍ਰਦੂਸ਼ਣ ਦਾ ਪੱਧਰ ਹੋਰ ਵੱਧ ਜਾਵੇਗਾ। ਉਹਨਾਂ ਨੇ ਕਿਹਾ ਕਿ ਮੀਂਹ ਦੇ ਨਾਲ ਮੌਸਮ ਸਾਫ ਹੋ ਜਾਂਦਾ ਹੈ ਪਰ ਲਗਾਤਾਰ ਏਅਰ ਕੁਆਲਿਟੀ ਇੰਡੈਕਸ ਦੇ ਵਿੱਚ ਜੋ ਖਤਰਨਾਕ ਇਜ਼ਾਫਾ ਹੋ ਰਿਹਾ ਉਹ ਸਿਹਤ ਲਈ ਸਹੀ ਨਹੀਂ ਹੈ। ਹਵਾ ਦੀ ਖਰਾਬ ਕੁਆਇਲਟੀ ਕਰਕੇ ਸ਼ਹਿਰ ਵਾਸੀਆਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਿਲ ਹੋ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਚੱਲ ਰਿਹਾ ਹੈ।
- Farmers Protest In Punjab: ਕਿਸਾਨ ਜਥੇਬੰਦੀਆਂ ਦਾ ਐਲਾਨ- ਪੰਜਾਬ 'ਚ 15 ਨਵੰਬਰ ਤੋਂ ਸਾਰੇ ਟੋਲ ਪਲਾਜ਼ਾ ਬੰਦ, 23-24 ਨੂੰ ਸਰਕਾਰ ਦੇ ਸਾੜੇ ਜਾਣਗੇ ਪੁਤਲੇ
- Worth Rs. 80 Crores Heroin Seized: ਹੈਰੋਇਨ ਦੀ ਤਸਕਰੀ ਦੇ ਰੈਕੇਟ ਦਾ ਪਰਦਾਫ਼ਾਸ਼, ਲਗਭਗ 80 ਕਰੋੜ ਦੀ ਹੈਰੋਇਨ ਸਣੇ 1 ਮੁਲਜ਼ਮ ਗ੍ਰਿਫਤਾਰ
- Sukhbir Badal Targets To AAP: ਬਾਦਲ ਨੇ ਸਰਕਾਰ ਨੂੰ ਸਮਝਾਇਆ ਕਾਨੂੰਨ, ਕਿਹਾ- ਸਹਾਇਕ ਪ੍ਰੋਫੈਸਰ ਦੇ ਖੁਦਕੁਸ਼ੀ ਮਾਮਲੇ 'ਚ ਬੈਂਸ ਉੱਤੇ ਹੋਵੇ ਪਰਚਾ
ਲੋਕਾਂ ਨੂੰ ਸਲਾਹ: ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਅੱਗੇ ਕਿਹਾ ਕਿ ਜਦੋਂ ਵੀ ਬੱਦਲਵਾਈ ਵਾਲਾ ਮੌਸਮ (Cloudy weather) ਬਣਦਾ ਹੈ ਤਾਂ ਵਾਤਾਵਰਣ ਦੇ ਹਾਲਾਤ ਹੋਰ ਵੀ ਵਿਗੜ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਲੋਕ ਤਿਉਹਾਰ ਮਨਾਉਣ ਪਰ ਵਾਤਾਵਰਣ ਦਾ ਧਿਆਨ ਵੀ ਜਰੂਰ ਰੱਖਣ ਕਿਉਂਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਲੋਕ ਵੱਡੇ ਪੱਧਰ ਉੱਤੇ ਪਟਾਕੇ ਚਲਾਉਂਦੇ ਹਨ, ਜਿਸ ਕਰਕੇ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕ ਆਧੁਨਿਕ ਤਰੀਕੇ ਆਪਣਾ ਕੇ ਹੀ ਤਿਉਹਾਰ ਮਨਾਉਣ।