ਲੁਧਿਆਣਾ: ਰਾਏਕੋਟ ਹਲਕੇ ਦਾ ਨੌਜਵਾਨ ਸੁੱਖ ਜੌਹਲ ਕਿਸੇ ਵੇਲੇ ਨਸ਼ੇ ਦੀ ਦਲਦਲ ’ਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਾ ਸੀ, ਨਸ਼ੇ ਦੇ ਵਿਚ ਇਸ ਤਰ੍ਹਾਂ ਉਹ ਡੁੱਬ ਚੁੱਕਾ ਸੀ ਕਿ ਉਸ ਤੋਂ ਬਾਹਰ ਆਉਣਾ ਉਸ ਲਈ ਲਗਭਗ ਔਖਾ ਹੋ ਗਿਆ ਸੀ, ਪਰ ਲਗਾਤਾਰ ਪਰਿਵਾਰ ਵੱਲੋਂ ਮਿਲੇ ਸਹਾਰੇ ਅਤੇ ਬਜ਼ੁਰਗ ਮਾਤਾ ਪਿਤਾ ਵੱਲ ਵੇਖ ਉਸ ਨੇ ਆਪਣਾ ਮਨ ਪੱਕਾ ਕੀਤਾ ਅਤੇ ਨਸ਼ੇ ਦੀ ਦਲਦਲ ਚੋਂ ਖੁਦ ਨੂੰ ਬਾਹਰ ਕੱਢਿਆ।
ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲ ਅੱਜ ਨੌਜਵਾਨ ਸੁੱਖ ਜੌਹਲ ਪਹਿਲਵਾਨੀ ਕਰਦਾ ਹੈ ਅਤੇ ਆਪਣਾ ਸਰੀਰ ਇਸ ਤਰ੍ਹਾਂ ਮਜ਼ਬੂਤ ਬਣਾ ਲਿਆ ਹੈ ਕਿ ਹੁਣ ਉਸ ਨੂੰ ਨਸ਼ੇ ਨਾਲ ਨਹੀਂ ਸਗੋਂ ਆਪਣੇ ਸਰੀਰ ਨਾਲ ਪਿਆਰ ਹੋ ਗਿਆ ਹੈ। ਸਰੀਰ ਦੀ ਸਾਂਭ ਸੰਭਾਲ ਲਈ ਸੁੱਖ ਜੌਹਲ ਦਿਨ ਰਾਤ ਮਿਹਨਤ ਕਰਦਾ ਹੈ ਉਸ ਦੇ ਪਿਤਾ ਵੀ ਉਸ ਦੀ ਇਸ ਸ਼ੌਕ ਤੋਂ ਕਾਫੀ ਖੁਸ਼ ਹਨ।
ਨਸ਼ਾ ਛੱਡ ਸਰੀਰ ’ਤੇ ਕੀਤੀ ਸਖਤ ਮਿਹਨਤ- ਸੁੱਖ ਜੌਹਲ
ਨੌਜਵਾਨ ਸੁੱਖ ਜੌਹਲ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਸੀ ਅਤੇ ਉਸ ਨੇ ਹਿੰਮਤ ਛੱਡ ਦਿੱਤੀ ਸੀ। ਉਸਨੂੰ ਇਹ ਲਗਦਾ ਸੀ ਕਿ ਨਸ਼ੇ ਹੀ ਉਸ ਦੀ ਜਾਨ ਲੈ ਲੈਣਗੇ। ਪਰ ਲਗਾਤਾਰ ਉਸ ਦੇ ਮਾਤਾ ਪਿਤਾ ਦਾ ਸਮਰਥਨ ਅਤੇ ਨਸ਼ਿਆਂ ਨੂੰ ਛੱਡਣ ਦੀ ਉਸ ਦੀ ਜ਼ਿੱਦ ਨੇ ਇਹ ਸਭ ਕਰਨ ਦੀ ਪ੍ਰੇਰਨਾ ਦਿੱਤੀ। ਜਿਸ ਨਾਲ ਉਸ ਨੇ ਸਖ਼ਤ ਮਿਹਨਤ ਕਰਕੇ ਨਾ ਸਿਰਫ ਨਸ਼ੇ ਤਿਆਗੇ ਸਗੋਂ ਆਪਣਾ ਸਰੀਰ ਵੀ ਇਸ ਕਦਰ ਮਜ਼ਬੂਤ ਬਣਾ ਲਿਆ ਕਿ ਹੁਣ ਉਹ ਇਲਾਕੇ ਦੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਬਣ ਗਿਆ ਹੈ। ਸੁੱਖ ਜੌਹਲ ਨੇ ਦੱਸਿਆ ਕਿ ਉਸ ਦਾ ਖਾਣ ਪੀਣ ਆਮ ਵਰਗਾ ਹੈ ਅਤੇ ਉਹ ਕਸਰਤ ਵੀ ਦੇਸੀ ਢੰਗ ਨਾਲ ਕਰਦਾ ਹੈ। ਦੂਜੇ ਪਾਸੇ ਸੁੱਖ ਜੌਹਲ ਦੇ ਪਿਤਾ ਇੰਦਰਜੀਤ ਸਿੰਘ ਉਸ ਦੀ ਉਪਲੱਬਧੀ ਤੋਂ ਕਾਫੀ ਖੁਸ਼ ਹਨ ਅਤੇ ਹੁਣ ਆਪਣੇ ਪੁੱਤਰ ਨੂੰ ਇਸ ਕਦਰ ਵੇਖ ਕੇ ਕਾਫ਼ੀ ਖ਼ੁਸ਼ ਅਤੇ ਮਾਣ ਮਹਿਸੂਸ ਕਰਦੇ ਹਨ।
ਇਹ ਵੀ ਪੜੋ: ਪੱਛਮੀ ਬੰਗਾਲ ਵਿਧਾਨ ਸਭਾ ਚੋਣ 2021 - ਅੱਜ ਪੰਜਵੇਂ ਪੜਾਅ ਲਈ ਵੋਟਿੰਗ