ਲੁਧਿਆਣਾ: ਐੱਸ.ਟੀ.ਐੱਫ. (STF) ਰੇਂਜ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਨਸ਼ਾ ਤਸਕਰ ਨੂੰ 985 ਗ੍ਰਾਮ ਹੈਰੋਇਨ (Heroin) ਸਣੇ ਗ੍ਰਿਫ਼ਤਾਰ (Arrest) ਕੀਤਾ ਗਿਆ। ਬਰਾਮਦ ਕੀਤੀ ਗਈ ਹੈਰੋਇਨ (Heroin) ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ, ਐੱਸ.ਟੀ.ਐੱਫ. (STF) ਇੰਚਾਰਜ ਲੁਧਿਆਣਾ ਹਰਬੰਸ ਸਿੰਘ ਦੀ ਅਗਵਾਈ ਹੇਠ ਮੁਲਜ਼ਮ ਨੂੰ ਨਾਕੇਬੰਦੀ ਕਰਕੇ ਸ਼ੇਖੂਪੁਰ ਰੋਡ ਸ਼ਿਵਪੁਰੀ ਨੇੜੇ ਤੋਂ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਦੀ ਕਾਰ ‘ਤੇ ਨੀਲੀ ਬੱਤੀ ਅਤੇ ਹੂਟਰ ਲੱਗਿਆ ਹੋਇਆ ਸੀ। ਜਿਸ ਦੀ ਮੁਲਜ਼ਮ ਵੱਲੋਂ ਨਾਜਾਇਜ਼ ਵਰਤੋਂ ਕੀਤੀ ਜਾਂਦੀ ਸੀ, ਮੁਲਜ਼ਮ ਦੀ ਸ਼ਨਾਖਤ ਰਾਜ ਕੁਮਾਰ ਉਰਫ ਰਾਜੂ ਵਜੋਂ ਹੋਈ ਹੈ ਅਤੇ ਐੱਸ.ਟੀ.ਐੱਫ. (STF) ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਇਸ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ (Arrest) ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਟੈਕਸੀ ਚਲਾਉਂਦਾ ਸੀ ਅਤੇ ਨਸ਼ੇ ਸਪਲਾਈ ਵੀ ਕਰਦਾ ਹੈ। ਮੁਲਜ਼ਮਾ ਨੇ ਦੱਸਿਆ ਕਿ ਨਸ਼ਾ ਵੇਚ ਕੇ ਮੁਲਜ਼ਮ ਨੇ ਕਾਫ਼ੀ ਵੱਡਾ ਕਾਰੋਬਾਰ ਖੜ੍ਹਾ ਕੀਤਾ ਹੋਇਆ ਹੈ।
ਮੁਲਜ਼ਮ ਮੁਤਾਬਕ ਬੀਤੇ 2 ਸਾਲਾਂ ਤੋਂ ਨਸ਼ੇ ਦੀ ਸਪਲਾਈ ਦਾ ਗੋਰਖ ਧੰਦਾ ਕਰ ਰਿਹਾ ਸੀ, ਮੁਲਜ਼ਮ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਸਸਤੀ ਹੈਰੋਇਨ ਲੈ ਕੇ ਆਉਦਾ ਹੈ ਅਤੇ ਫਿਰ ਉਸ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮਹਿੰਗੇ ਮੁੱਲ ‘ਤੇ ਸਪਲਾਈ ਕਰਦਾ ਹੈ।
ਇਹ ਵੀ ਪੜ੍ਹੋ:ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਰਾਜਨੀਤਕ ਵਿਗਿਆਪਨ ਲੱਗਣ ਕਾਰਨ ਰੋਸ