ETV Bharat / state

52 ਸਾਲ ਦੀ ਉਮਰ 'ਚ ਨੌਜਵਾਨਾਂ ਲਈ ਮਿਸਾਲ ਬਣੇ ਡਾਕਟਰ ਸਾਬ੍ਹ, ਸਾਈਕਲਿੰਗ ਵਿੱਚ ਜਿੱਤੇ ਕਈ ਮੈਡਲ, ਹੁਣ ਵਿਸ਼ਵ ਰਿਕਾਰਡ ਬਣਾਉਣ ਦੀ ਤਿਆਰੀ - ਗਾਇਨੀਕੋਲੋਜਿਸਟ

ਲੁਧਿਆਣਾ ਦੇ ਡਾਕਟਰ ਪਵਨ ਢੀਂਗਰਾ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਕ ਮਿਸਾਲ ਬਣ ਕੇ ਉੱਭਰੇ ਹਨ। ਡਾ. ਢੀਂਗਰਾ ਨੇ 1 ਲੱਖ ਕਿਲੋਮੀਟਰ ਤੋਂ ਜ਼ਿਆਦਾ ਸਾਈਕਲਿੰਗ ਕਰ ਕੇ ਕਈ ਮੈਡਲ ਆਪਣੇ ਨਾਂ ਕੀਤੇ ਹਨ। ਹੁਣ ਉਨ੍ਹਾਂ ਦਾ ਅਗਲਾ ਟੀਚਾ ਵਿਸ਼ਵ ਰਿਕਾਰਡ ਬਣਾਉਣਾ ਹੈ।

Dr. Pawan Dhingra won many medals in cycling
52 ਸਾਲ ਦੀ ਉਮਰ 'ਚ ਨੌਜਵਾਨਾਂ ਲਈ ਮਿਸਾਲ ਬਣੇ ਡਾਕਟਰ ਸਾਬ੍ਹ
author img

By

Published : May 26, 2023, 11:09 AM IST

52 ਸਾਲ ਦੀ ਉਮਰ 'ਚ ਨੌਜਵਾਨਾਂ ਲਈ ਮਿਸਾਲ ਬਣੇ ਡਾਕਟਰ ਸਾਬ੍ਹ

ਲੁਧਿਆਣਾ :
ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਸਰੀਰ ਦੀ ਕਸਰਤ ਲਈ ਬਹੁਤਾ ਸਮਾਂ ਰੁਝੇਵਿਆਂ ਵਿਚ ਮਸਰੂਫ ਹੋਣ ਦਾ ਹਵਾਲਾ ਦੇ ਕੇ ਨਹੀਂ ਕੱਢ ਪਾਉਂਦੇ, ਪਰ ਲੁਧਿਆਣਾ ਦੇ ਡਾਕਟਰ ਪਵਨ ਢੀਂਗਰਾ ਅਜਿਹੇ ਨੌਜਵਾਨਾਂ ਲਈ ਪ੍ਰੇਰਨਾ-ਸਰੋਤ ਹਨ। ਡਾ. ਢੀਂਗਰਾ 153 ਈਵੈਂਟ ਵਿਚ ਸ਼ਾਮਿਲ ਹੋ ਕੇ ਹੁਣ ਤੱਕ ਉਹ 66600 ਕਿਲੋਮੀਟਰ ਈਵੈਂਟ ਸਾਈਕਲਿੰਗ ਅਤੇ 1 ਲੱਖ ਕਿਮੀ ਦੇ ਕਰੀਬ ਪੂਰੇ ਭਾਰਤ ਵਿੱਚ ਸਾਈਕਲਿੰਗ ਕਰ ਚੁੱਕੇ ਹਨ। 2017 ਵਿੱਚ ਉਨ੍ਹਾਂ ਸਾਈਕਲਿੰਗ ਦੀ ਸ਼ੁਰੂਆਤ ਕੀਤੀ ਸੀ। ਬੀਤੇ ਦਿਨ ਉਨ੍ਹਾਂ ਨੂੰ 66600 ਕਿਲੋਮੀਟਰ ਸਾਇਕਲ ਚਲਾਉਣ ਲਈ ਏਸ਼ੀਆ ਬੁੱਕ ਆਫ ਰਿਕੋਰਡਸ ਨਾਲ ਨਵਾਜਿਆ ਗਿਆ ਹੈ। ਪੇਸ਼ੇ ਤੋਂ ਹੱਡੀਆਂ ਦੇ ਡਾਕਟਰ ਪਵਨ ਦੀ ਉਮਰ 53 ਸਾਲ ਹੈ। ਉਹ 3 ਵਾਰ ਅਪਣਾ ਨਾਂਅ ਇੰਡਿਆ ਬੁੱਕ ਆਫ ਰਿਕਾਰਡ ਵਿੱਚ ਵੀ ਦਰਜ ਕਰਵਾ ਚੁੱਕੇ ਹਨ। ਉਹ ਹੁਣ ਗਿਨੀਜ਼ ਬੁੱਕ ਆਫ ਵਿਸ਼ਵ ਰਿਕਾਰਡ ਵਿੱਚ ਅਪਣਾ ਨਾਂ ਦਰਜ ਕਰਵਾਉਣ ਲਈ ਯਤਨ ਕਰ ਰਹੇ ਹਨ। 1 ਲੱਖ ਕਿਲੋਮੀਟਰ ਅਤੇ 200 ਈਵੈਂਟ ਸਾਈਕਲਿੰਗ ਕਰ ਕੇ ਉਹ ਇਸ ਸਬੰਧੀ ਅਪਲਾਈ ਕਰਨਗੇ।

Dr. Pawan Dhingra won many medals in cycling
ਸਾਇਕਲਿੰਗ ਕਰਦੇ ਹੋਏ ਜਿੱਤੇ ਕਈ ਮੈਡਲ

ਖੁਦ ਆਰਥੋਪੈਡਿਕ ਸਰਜਨ ਤੇ ਪਤਨੀ ਗਾਇਨੀਕੋਲੋਜਿਸਟ ਵਜੋਂ ਨਿਭਾ ਰਹੇ ਸੇਵਾਵਾਂ :
ਡਾ. ਪਵਨ ਢੀਂਗਰਾ 53 ਸਾਲਾ ਐਮਬੀਬੀਐਸ, ਐਮਐਸ (ਆਰਥੋਪੈਡਿਕਸ), ਐਮਸੀਐਚ ਲੁਧਿਆਣਾ ਦੇਵ ਹਸਪਤਾਲ ਵਿੱਚ ਆਰਥੋਪੈਡਿਕ ਸਰਜਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪਤਨੀ ਡਾ. ਰੀਤੂ ਉਸੇ ਹਸਪਤਾਲ ਵਿੱਚ ਗਾਇਨੀਕੋਲੋਜਿਸਟ ਵਜੋਂ ਕੰਮ ਕਰ ਰਹੀ ਹੈ। ਬੇਟਾ ਆਰੀਅਨ 20 ਸਾਲ ਦਾ ਹੈ ਤੇ ਦੂਸਰਾ ਬੇਟਾ ਦੇਵਾਂਸ਼ 18, ਦੋਵੇਂ ਡੀਐਮਸੀ ਲੁਧਿਆਣਾ ਵਿੱਚ ਐਮਬੀਬੀਐਸ ਕਰ ਰਹੇ ਹਨ। ਡਾ. ਢੀਂਗਰਾ ਪਿਛਲੇ 6 ਸਾਲਾਂ ਤੋਂ ਸ਼ੌਕ ਵਜੋਂ ਸਾਈਕਲ ਚਲਾ ਰਹੇ ਹਨ। ਮਈ 2017 ਵਿੱਚ, ਔਡੈਕਸ ਇੰਡੀਆ ਨੇ ਅੰਤਰਰਾਸ਼ਟਰੀ ਕਲੱਬ ACP (Audax Club Parisienne) ਪੈਰਿਸ ਦੇ ਸਹਿਯੋਗ ਨਾਲ ਲੰਬੀ ਦੂਰੀ ਦੀ ਸਹਿਣਸ਼ੀਲਤਾ ਸਮਾਂਬੱਧ ਸਾਈਕਲਿੰਗ ਈਵੈਂਟ Brevets (BRM) ਦੀ ਸ਼ੁਰੂਆਤ ਕੀਤੀ। ਕਲੱਬ ਪੂਰੇ ਭਾਰਤ ਅਤੇ ਦੁਨੀਆ ਭਰ ਵਿੱਚ ਵੱਖ-ਵੱਖ ਪ੍ਰਤੀਨਿਧ ਕਲੱਬਾਂ ਰਾਹੀਂ 200, 300, 400, 600, 1000, 1200, 1400 ਕਿਲੋਮੀਟਰ ਬੀਆਰਐਮ ਦੇ ਸਮਾਗਮਾਂ ਦਾ ਆਯੋਜਨ ਕਰਦਾ ਹੈ।

  1. Clash In Ludhiana: ਗੁੰਡਾਗਰਦੀ ! ਪਹਿਲਾਂ ਘਰ 'ਤੇ ਚਲਾਈਆਂ ਇੱਟਾਂ, ਫਿਰ ਸਿਵਲ ਹਸਪਤਾਲ ਪਹੁੰਚੇ ਜ਼ਖ਼ਮੀਆਂ 'ਤੇ ਹਮਲਾ
  2. ਹੁਣ ਕਾਲਜਾਂ ਦੇ ਸਿਲੇਬਸ 'ਚ ਸ਼ਾਮਲ ਹੋਵੇਗੀ ਆਈਲੈਟਸ ! ਰਾਜਾ ਵੜਿੰਗ ਨੇ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆ
  3. ਕੀ ਪੰਜਾਬ ਦੇ ਪਾਣੀ ਨਾਲ ਰਾਜਸਥਾਨ ਵਿੱਚ ਪੈਰ ਜਮਾਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ?

ਡਾ. ਢੀਂਗਰਾ ਨੇ ਸਰ ਕੇ ਕੀਤੇ ਇਹ ਮੁਕਾਮ :
ਮਾਰਚ 2023 ਤੱਕ 153 ਮੁਕਾਬਲਿਆਂ ਵਿੱਚ 66600 ਕਿਲੋਮੀਟਰ ਸਾਇਕਲ ਚਲਾਉਣ ਵਾਲੇ ਡਾਕਟਰ ਢੀਂਗਰਾ 1000 ਕਿਲੋਮੀਟਰ (ਦਿੱਲੀ-ਵਾਹਗਾ-ਦਿੱਲੀ), 1200 ਕਿਲੋਮੀਟਰ (ਨੋਇਡਾ ਜੰਮੂ ਨੋਇਡਾ), 1200 (ਜਲੰਧਰ-ਜੰਮੂ-ਸੂਰਤਗੜ੍ਹ-ਜਲੰਧਰ), 1400 (ਦਿੱਲੀ-ਨੇਪਾਲ-ਦਿੱਲੀ), 1200 (ਪੈਰਿਸ ਬ੍ਰੈਸਟ ਪੈਰਿਸ) ਦੇ ਹਨ 1200 ਕਿਲੋਮੀਟਰ ਦਿੱਲੀ-ਕਾਲਕਾ-ਊਨਾ-ਮੈਕਲਿਓਡਗੰਜ-ਬੈਜਨਾਥ-ਧਰਮਸ਼ਾਲਾ ਅਤੇ ਉਸੇ ਰਸਤੇ ਰਾਹੀਂ ਵਾਪਸ ਦਿੱਲੀ) 5 ਰਾਤਾਂ ਅਤੇ 6 ਦਿਨਾਂ (ਇੰਡੀਆ ਗੇਟ - ਗੇਟਵੇ ਆਫ ਇੰਡੀਆ 1460 ਕਿਲੋਮੀਟਰ), ਬੀ2ਬੀ 1480 ਕਿਲੋਮੀਟਰ 4 ਰਾਤਾਂ ਅਤੇ 5 ਦਿਨਾਂ ਵਿੱਚ (ਦਿੱਲੀ ਬ੍ਰਿਜ - ਹਾਵੜਾ ਬ੍ਰਿਜ) ਵਿੱਚ G2G ਕੀਤਾ ਹੈ। ਹਾਲ ਹੀ ਵਿੱਚ WUCA (ਵਰਲਡ ਅਲਟਰਾ ਸਾਈਕਲਿੰਗ ਐਸੋਸੀਏਸ਼ਨ) ਪ੍ਰਮਾਣਿਤ ਮਲਟੀ-ਡੇ ਸਟੇਜਡ ਰੇਸ ਫਾਰਮੈਟ ਵਿੱਚ 13 ਰਾਤਾਂ ਅਤੇ 14 ਦਿਨਾਂ ਵਿੱਚ K2K 3650 ਕਿਲੋਮੀਟਰ (ਸ਼੍ਰੀਨਗਰ ਤੋਂ ਕੰਨਿਆਕੁਮਾਰੀ) ਨੂੰ ਪੂਰਾ ਕੀਤਾ।

ਡਾਕਟਰ ਪਵਨ ਢੀਂਗਰਾ ਹੁਣ ਤੱਕ ਇੰਨੇ ਕਿ.ਮੀ. ਚਲਾ ਚੁੱਕੇ ਹਨ ਸਾਇਕਲ

ਅਗਲਾ ਟੀਚਾ ਵਿਸ਼ਵ ਰਿਕਾਰਡ ਸਥਾਪਿਤ ਕਰਨਾ :
ਡਾਕਟਰ ਪਵਨ ਨੂੰ ਸਾਈਕਲਿੰਗ ਦੀ ਲੋੜ 47 ਸਾਲ ਦੀ ਉਮਰ ਹੋਈ ਜਦੋਂ ਉਨ੍ਹਾ ਦੀ ਅੱਖ ਵਿਚੋਂ ਖ਼ੂਨ ਆਉਣ ਲੱਗਾ। ਸਾਰੇ ਟੈਸਟ ਕਰਵਾਉਣ ਦੇ ਬਾਵਜੂਦ ਸਭ ਸਹੀ ਆਇਆ, ਉਦੋਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਆਪਣੇ ਸਰੀਰ ਨੂੰ ਸਮਾਂ ਦੇਣਾ ਬੇਹੱਦ ਜ਼ਰੂਰੀ ਹੈ, ਜਿਸ ਤੋਂ ਬਾਅਦ ਉਨ੍ਹਾਂ ਸਾਈਕਲਿੰਗ ਦੀ ਸ਼ੁਰੂਆਤ ਕੀਤੀ ਅਤੇ ਪਿਛਲੇ 6 ਸਾਲਾਂ ਦੇ ਵਿੱਚ ਉਹ ਦਰਜਨਾਂ ਮੈਡਲ ਹਾਸਿਲ ਕਰ ਚੁੱਕੇ ਹਨ। ਡਾਕਟਰ ਪਵਨ ਢੀਂਗਰਾ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਮੁੱਖ ਟੀਚਾ ਵਿਸ਼ਵ ਰਿਕਾਰਡ ਬਣਾਉਣਾ ਹੈ, ਜਿਸ ਲਈ ਉਹ ਦਿਨ-ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਉਹ ਆਪਣੇ ਕਲੀਨਿਕ ਵਿੱਚ 5 ਦਿਨ ਕੰਮ ਕਰਦੇ ਹਨ ਜਿਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਸਾਇਕਲਿੰਗ ਦੀ ਪ੍ਰੈਕਟਿਸ ਕਰਦੇ ਹਨ। ਹੁਣ ਤੱਕ ਉਹ ਪੈਰਿਸ ਤੇ ਨੇਪਾਲ ਵਿਚ ਵੀ ਸਾਈਕਲਿੰਗ ਕਰ ਚੁੱਕੇ ਹਨ। ਉਹਨਾਂ ਲੋਕਾਂ ਨੂੰ ਇਹੀ ਸੁਨੇਹਾ ਦਿੱਤਾ ਕਿ ਆਪਣੀ ਸਿਹਤ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.