ਲੁਧਿਆਣਾ: ਲੁਧਿਆਣਾ ਦੇ ਡੀਸੀ ਦਫ਼ਤਰ 'ਚ ਸਥਿਤ ਡਾ. ਬੀਆਰ ਅੰਬੇਡਕਰ ਦੀ ਮੁਰਤੀ ਨੂੰ ਸ਼ਿਵ ਸੈਨਾ ਵੱਲੋਂ ਇਕ-ਜੁੱਟ ਹੋ ਕੇ ਕੱਚੀ ਲੱਸੀ ਨਾਲ ਧੋ ਕੇ ਸਾਫ਼ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਿਰ ਤੋਂ ਮਹੰਤ ਨੂੰ ਵੀ ਬੁਲਾਇਆ ਗਿਆ।
ਸ਼ਿਵ ਸੈਨਾ ਪੰਜਾਬ ਦੇ ਕੋਮੀ ਚੇਅਰਮੈਨ ਦੀ ਅਗਵਾਈ 'ਚ ਅੰਬੇਡਕਰ ਦੀ ਮੁਰਤੀ ਨੂੰ ਸਾਫ਼ ਕੀਤਾ ਗਿਆ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਮੁਰਤੀ ਦੀ ਦੇਖ ਭਾਲ ਲਈ ਇਸ 'ਤੇ ਪੱਕੀ ਛੱਤ ਪਾਈ ਜਾਵੇ।
ਇਸ ਦੌਰਾਨ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਿਰ ਦੇ ਮਹੰਤ ਦਿਨੇਸ਼ ਪੁਰੀ ਨੇ ਕਿਹਾ ਕਿ ਡਾ. ਬੀਆਰ ਅੰਬੇਦਕਰ ਦੀ ਮੁਰਤੀ ਨੂੰ ਸਾਫ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ 'ਤੇ ਪੱਕੀ ਛੱਤ ਪਾਈ ਜਾਣੀ ਚਾਹੀਦੀ ਹੈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਸ਼ਿਵ ਸੈਨਾ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਬੀ ਆਰ ਅੰਬੇਡਕਰ ਦੀ ਮੁਰਤੀ ਦੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਸੀ। ਇਸ ਕਰਕੇ ਕੱਚੀ ਲੱਸੀ ਨਾਲ ਇਸ ਦੀ ਸਫ਼ਾਈ ਕੀਤੀ ਗਈ ਹੈ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਵੱਲ ਧਿਆਨ ਦੇਣ। ਕਿਉਂਕਿ ਉਨ੍ਹਾਂ ਦੇ ਸਦਕਾ ਹੀ ਸਾਡਾ ਆਪਣਾ ਵੱਖਰਾ ਸੰਵਿਧਾਨ ਹੈ।