ਬੇਸਹਾਰਿਆਂ ਦਾ ਸਹਾਰਾ ਬਣਨਾ ਵੀ ਜ਼ਰੂਰੀ ਹੈ,
ਰੋਂਦਿਆਂ ਨੂੰ ਚੁੱਪ ਕਰਵਾਉਣ ਵੀ ਜ਼ਰੂਰੀ ਹੈ,
ਭੁੱਖਿਆਂ ਦਾ ਢਿੱਡ ਭਰਨ ਵੀ ਜ਼ਰੂਰੀ ਹੈ ...
ਲੁਧਿਆਣਾ: ਇਸੇ ਰਾਹ ਉੱਤੇੇ ਚੱਲ ਕੇ ਦੀਕਪ ਨੇ ਆਪਣੀ ਇੱਕ ਵੱਖਰੀ ਪਾਛਣ ਬਣਾਈ ਹੈ। ਆਮ ਲੋਕ ਜਿੱਥੇ ਹੁਣ ਆਪਣੇ-ਆਪਣੇ ਦੇ ਵੈਰੀ ਬਣ ਗਏ ਨੇ, ਪਰ ਉੱਥੇ ਹੀ ਕੁੱਝ ਲੋਕ ਅਜਿਹੇ ਵੀ ਨੇ ਜਿੰਨ੍ਹਾਂ ਨੂੰ ਖੁਦ ਘਰੋਂ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਹੈ, ਪਰ ਫਿਰ ਵੀ ਉਹ ਉਨ੍ਹਾਂ ਬੇਜ਼ੁਬਾਨਾਂ ਨੂੰ ਬੇਇੰਤਹਾ ਪਿਆਰ ਕਰਦਾ ਹੈ। ਉਨ੍ਹਾਂ ਨਾਲ ਆਪਣੀ ਜਿੰਦਗੀ ਜਿਊਂਦਾ ਹੈ।
ਜਾਨ ਮਾਲ ਦੀ ਰਾਖੀ ਕਰਦਾ ਹੈ ਰੋਕੀ: ਦੀਪਕ ਰਾਹ 'ਚ ਜਖ਼ਮੀ ਕੁੱਤਿਆਂ ਦਾ ਇਲਾਜ ਕਰਵਾਉਂਦਾ ਹੈ। ਦੀਪਕ ਬਿਜਲੀ ਦਾ ਕੰਮ ਕਰਦਾ ਹੈ। ਉਸ ਦੇ ਮਾਤਾ ਪਿਤਾ ਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੇ ਭਰਾ ਨੇ ਵਿਆਹ ਕਰਵਾ ਲਿਆ ਅਤੇ ਦੀਪਕ ਇਕੱਲਾ ਰਹਿ ਗਿਆ। ਉਸ ਦਾ ਰਿਸ਼ਤਿਆਂ ਤੋਂ ਵੀ ਵਿਸ਼ਵਾਸ ਉੱਠ ਗਿਆ ਸੀ, ਪਰ ਉਸ ਦਾ ਵਫਾਦਾਰ ਡੋਗ ਨਾ ਸਿਰਫ ਉਸ ਦਾ ਸਹਾਰਾ ਬਣਿਆ, ਸਗੋਂ ਉਸ ਨੂੰ ਵਫਾਦਾਰੀ ਦਾ ਵੀ ਪਾਠ ਪੜਾਇਆ। ਹੁਣ ਦੀਪਕ ਤੇ ਉਸ ਦਾ ਡਾਗ ਰੋਕੀ ਇਕੱਠੇ ਹੀ ਰਹਿੰਦੇ ਹਨ। ਇਥੋਂ ਤੱਕ ਕੇ ਕੰਮ ਉੱਤੇ ਵੀ ਦੋਵੇਂ ਇਕਠੇ ਜਾਂਦੇ ਹਨ। ਸਿਰਫ ਰੋਕੀ ਹੀ ਨਹੀਂ, ਦੀਪਕ ਦੇ ਹੋਰ ਵੀ ਕਈ ਡੋਗ ਦੋਸਤ ਹਨ ਜੋ ਕਿ ਅਕਸਰ ਹੀ ਸਮਾਜ ਦੀ ਬੇਰੁੱਖੀ ਦਾ ਸ਼ਿਕਾਰ ਹੁੰਦੇ ਹਨ। ਦੀਪਕ ਰਾਹ ਵਿੱਚ ਜਖ਼ਮੀ ਕੁੱਤਿਆਂ ਦਾ ਇਲਾਜ ਕਰਵਾਉਂਦਾ ਹੈ। ਉਸ ਕੋਲ 7 ਦੇ ਕਰੀਬ ਘਰ 'ਚ ਡੋਗ ਹਨ। ਉਸ ਦੇ ਪਰਿਵਾਰ 'ਚ ਹੋਰ ਕੋਈ ਨਹੀ, ਸਿਰਫ ਇਨ੍ਹਾਂ ਦੇ ਸਹਾਰੇ 'ਤੇ ਹੀ ਉਹ ਆਪਣੀ ਜਿੰਦਗੀ ਬਤੀਤ ਕਰ ਰਿਹਾ ਹੈ। ਦੀਪਕ ਜੋ ਕੁੱਝ ਵੀ ਕਮਾਉਂਦਾ ਹੈ, ਉਹ ਆਪਣੇ ਅਤੇ ਆਪਣੇ ਸਾਥੀਆਂ (ਕੁੱਤਿਆਂ) ਲਈ ਖਾਣਾ ਲਿਆਉਂਦਾ ਹੈ। ਉਸ ਦੀ ਜਿੰਦਗੀ ਦਾ ਮਕਸਦ ਹੁਣ ਇਨ੍ਹਾਂ ਦੀ ਸੇਵਾ ਕਰਨਾ ਹੀ ਹੈ।
ਦੀਪਕ ਤੇ ਰੋਕੀ ਨਾਲ ਨਾਲ: ਰੋਕੀ ਹਰ ਸਮੇਂ ਦੀਪਕ ਦੇ ਨਾਲ ਰਹਿੰਦਾ ਹੈ। ਕੰਮ ਉੱਤੇ ਜਾਣ ਵੇਲੇ ਵੀ ਉਹ ਉਸ ਦੇ ਸਕੂਟਰ ਉੱਤੇ ਰਹਿੰਦਾ ਹੈ। ਦੋਵੇਂ ਕੰਮ ਕਰਨ ਇਕੱਠੇ ਹੀ ਜਾਂਦੇ ਹਨ। ਇਨ੍ਹਾਂ ਦੋਵਾਂ ਦੀ ਜੋੜੀ ਚਰਚਾ ਵਿੱਚ ਹੈ। ਦੀਪਕ ਨੇ ਦੱਸਿਆ ਕਿ ਰੋਕੀ ਉਸ ਦੇ ਸੁੱਖ-ਦੁੱਖ ਦਾ ਹੀ ਸਾਥੀ ਨਹੀਂ, ਸਗੋਂ ਉਸ ਦੀ ਜ਼ਿੰਦਗੀ ਦਾ ਇਕੋ-ਇੱਕ ਸਹਾਰਾ ਹੈ। ਦੀਪਕ ਜਦੋਂ ਕੰਮ ਉੱਤੇ ਦੇਰੀ ਨਾਲ ਆਉਂਦਾ ਹੈ, ਤਾਂ ਉਹ ਉਸ ਨਾਲ ਹੀ ਹੁੰਦਾ ਹੈ ਜਿਸ ਕਰਕੇ ਉਸ ਨੂੰ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਲੁਧਿਆਣਾ ਵਿੱਚ ਲਗਾਤਾਰ ਜਿਸ ਤਰ੍ਹਾਂ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਦੀਪਕ ਨੇ ਕਿਹਾ ਕਿ ਅਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਰਾਤ ਨੂੰ ਕੋਈ ਵੀ ਸੁਰੱਖਿਅਤ ਨਹੀਂ ਹੈ, ਪਰ ਜਦੋਂ ਅਕਸਰ ਹੀ ਉਹ ਕੰਮ ਤੋਂ ਰਾਤ ਨੂੰ ਦੇਰੀ ਨਾਲ ਪਰਤਦਾ ਹੈ, ਤਾਂ ਉਸਦਾ ਡੋਗ ਉਸ ਨੂੰ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਉਸ ਨੇ ਕਿਹਾ ਕਿ ਲੁਧਿਆਣਾ ਵਿੱਚ ਹੁਣ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ ਕਿ ਇਹ ਡੋਗ ਹੀ ਉਸ ਦਾ ਸਹਾਰਾ ਹੈ। ਇਹ ਡੋਗ ਹੀ ਉਸ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਉਸ ਨੇ ਦੱਸਿਆ ਕਿ ਇਸ ਤੋਂ ਡਰਦਾ ਕੋਈ ਉਸ ਨੂੰ ਹੱਥ ਨਹੀਂ ਪਾਉਂਦਾ, ਕਿਉਂਕਿ ਇਹ ਭੋਂਕਦਾ ਹੈ ਤਾਂ ਸਭ ਡਰ ਜਾਂਦੇ ਹਨ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਪਾਲਤੂ ਡੋਗ ਹਮੇਸ਼ਾ ਉਸ ਦੇ ਨਾਲ ਹੀ ਰਹਿੰਦਾ ਹੈ ਜਿਸ ਕਰਕੇ ਉਸ ਨੂੰ ਸੁਰੱਖਿਤ ਮਹਿਸੂਸ ਹੁੰਦਾ ਹੈ।
ਕਦੇ ਵਿਆਹ ਬਾਰੇ ਨਹੀਂ ਸੋਚਿਆ : ਦੀਪਕ ਨੇ ਕਿਹਾ ਕਿ ਉਸ ਨੇ ਕਦੇ ਵਿਆਹ ਕਰਵਾਉਣ ਬਾਰੇ ਨਹੀਂ ਸੋਚਿਆ, ਕਿਉਂਕਿ ਉਸ ਦਾ ਮੋਹ ਪਾਲਤੂ ਜਾਨਵਰਾਂ ਅਤੇ ਅਵਾਰਾ ਜਾਨਵਰਾਂ ਦੇ ਨਾਲ ਹੈ, ਕਿਉਂਕਿ ਉਹ ਸਾਡੇ ਸਮਾਜ ਦਾ ਹਿੱਸਾ ਹਨ। ਲੋਕ ਅਕਸਰ ਹੀ ਇਨ੍ਹਾਂ ਨੂੰ ਮਾਰਦੇ ਹਨ ਜਾਂ ਜ਼ਖਮੀ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਕਿਸੇ ਨੂੰ ਰੋਟੀ ਨਹੀਂ ਦੇ ਸਕਦੇ, ਤਾਂ ਕਿਸੇ ਨੂੰ ਮਾਰਨ ਦਾ ਹੱਕ ਵੀ ਰੱਬ ਨੇ ਤੁਹਾਨੂੰ ਨਹੀਂ ਦਿੱਤਾ। ਦੀਪਕ ਨੇ ਕਿਹਾ ਕਿ ਇਹ ਬੇਜੁਬਾਨ ਜਾਨਵਰ ਹੈ ਇਹ ਸਿਰਫ ਪਿਆਰ ਦੀ ਭਾਸ਼ਾ ਸਮਝਦੇ ਹਨ। ਜੇਕਰ ਕੋਈ ਇਨ੍ਹਾਂ ਨਾਲ ਪਿਆਰ ਜਤਾਵੇ, ਤਾਂ ਇਹ ਪੂਰੀ ਉਮਰ ਉਨ੍ਹਾਂ ਦਾ ਸਾਥ ਦਿੰਦੇ ਹਨ। ਉਨ੍ਹਾਂ ਦੀ ਹਰ ਤਰ੍ਹਾਂ ਦੀ ਸੁਰੱਖਿਆ ਲਈ ਆਪਣੀ ਜਾਨ ਤੱਕ ਦੇਣ ਲਈ ਤਿਆਰ ਹੋ ਜਾਂਦੇ ਹਨ। ਦੀਪਕ ਨੇ ਕਿਹਾ ਅੱਜ ਦੇ ਸਮਾਜ ਵਿੱਚ ਇਨਸਾਨ ਜਿੱਥੇ ਆਪਸੀ ਰਿਸ਼ਤਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਅਜਿਹੇ ਵਿੱਚ ਇੱਕ ਡੋਗ ਹੀ ਅਜਿਹੇ ਹਨ, ਜੋ ਵਫਾਦਾਰੀ ਦੀ ਵੱਡੀ ਉਦਾਹਰਨ ਪੇਸ਼ ਕਰਦੇ ਹਨ।