ETV Bharat / state

ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਡਾਕਟਰਾਂ ਵੱਲੋਂ ਵਿਰੋਧ, ਓਪੀਡੀ ਸੇਵਾਵਾਂ ਰੱਖੀਆਂ ਠੱਪ - ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਵਿਰੋਧ

ਬੀਤੇ ਦਿਨੀਂ ਲੋਕ ਸਭਾ ਵਿੱਚ ਪਾਸ ਕੀਤੇ ਗਏ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਬਿੱਲ ਦਾ ਡਾਕਟਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਆਈਐੱਮਏ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਦੀ ਅਗਵਾਈ ਹੇਠ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ ਹਨ। ਉੱਥੇ ਹੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਡਾਕਟਰ ਵੀ ਬਿੱਲ ਦਾ ਵਿਰੋਧ ਵਿੱਚ ਹੜਤਾਲ 'ਤੇ ਹਨ ਤੇ ਓਪੀਡੀ ਸੇਵਾਵਾਂ ਵੀ ਬੰਦ ਹਨ ਜਿਸ ਕਰਕੇ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫ਼ੋਟੋ
author img

By

Published : Jul 31, 2019, 12:39 PM IST

ਲੁਧਿਆਣਾ: ਦੇਸ਼ ਭਰ ਦੇ ਡਾਕਟਰ ਆਈਐੱਮਏ ਦੀ ਅਗਵਾਈ ਹੇਠ ਲੋਕ ਸਭਾ ਵਿੱਚ ਪਾਸ ਹੋਏ ਐੱਨਐੱਮਸੀ ਬਿੱਲ ਦੇ ਵਿਰੋਧ ਵਿੱਚ ਡਾਕਟਰ 24 ਘੰਟੇ ਦੀ ਹੜਤਾਲ 'ਤੇ ਹਨ। ਇਸ ਤਹਿਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਹੜਤਾਲ 'ਤੇ ਹਨ ਤੇ ਓਪੀਡੀ ਸੇਵਾਵਾਂ ਵੀ ਬੰਦ ਹਨ। ਇਸ ਦੇ ਚਲਦਿਆਂ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ

ਇਹ ਵੀ ਪੜ੍ਹੋ: ਊਧਮ ਸਿੰਘ ਨੂੰ ਫ਼ਿਲਮੀ ਜਗਤ ਨੇ ਕੀਤਾ ਅੱਖੋਂ ਪਰੋਖੇ

ਹਸਪਤਾਲ 'ਚ ਆਏ ਮਰੀਜ਼ਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਖੜ੍ਹੇ ਹਨ ਪਹਿਲਾਂ ਤਾਂ ਕਾਊਂਟਰਾਂ 'ਚ ਪਰਚੀ ਨਹੀਂ ਕੱਟੀ ਜਾ ਰਹੀ ਸੀ। ਇਸ ਤੋਂ ਬਾਅਦ ਜਦੋਂ ਉਹ ਓ ਪੀ ਡੀ ਪਹੁੰਚੇ ਤਾਂ ਉੱਥੇ ਡਾਕਟਰ ਮੌਜੂਦ ਨਹੀਂ ਸਨ ਜਿਸ ਕਰਕੇ ਮਰੀਜ਼ ਕਾਫੀ ਖੱਜਲ ਖੁਆਰ ਹੁੰਦੇ ਨਜ਼ਰ ਆਏ।

ਇੰਡੀਅਨ ਮੈਡੀਕਲ ਐਸੋਸੀਏਸ਼ਨ
ਫ਼ੋਟੋ

ਉੁਧਰ ਹਸਪਤਾਲ ਦੇ ਡਾਕਟਰ ਰੋਹਿਤ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਬਹੁਤ ਘੱਟ ਸਮੇਂ 'ਚ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਕਰਕੇ ਹੜਤਾਲ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ, ਪਰ ਸਵੇਰੇ ਜ਼ਰੂਰ ਉਨ੍ਹਾਂ ਵੱਲੋਂ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ। ਉਨ੍ਹਾਂ ਕਿਹਾ ਕਿ ਜੋ ਬਿੱਲ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਹੈ ਉਸ ਨਾਲ ਇੱਕ ਪਾਸੇ ਜਿੱਥੇ ਤਜਰਬੇਕਾਰ ਡਾਕਟਰਾਂ ਨੂੰ ਨੁਕਸਾਨ ਹੋਵੇਗਾ ਉੱਥੇ ਹੀ ਨਵੇਂ ਵਿਦਿਆਰਥੀਆਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ ਕਿਉਂਕਿ ਉਸ ਦੇ ਵਿੱਚ ਇੱਕ ਟੈਸਟ ਦੇਣਾ ਹੋਵੇਗਾ।

ਐੱਨਐੱਮਸੀ
ਫ਼ੋਟੋ

ਇੱਕ ਪਾਸੇ ਜਿੱਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਓਪੀਡੀ ਸੇਵਾਵਾਂ ਠੱਪ ਹੋਣ ਕਰਕੇ ਮਰੀਜ਼ ਵੀ ਕਾਫ਼ੀ ਖੱਜਲ ਖੁਆਰ ਹੋ ਰਹੇ ਹਨ।

Intro:H/L..ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਡਾਕਟਰਾਂ ਵੱਲੋਂ ਵਿਰੋਧ, ਓਪੀਡੀ ਸੇਵਾਵਾਂ ਰੱਖੀਆਂ ਠੱਪ

Anchor...ਲੋਕ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਪਾਸ ਕਰਨ ਤੋਂ ਬਾਅਦ ਲਗਾਤਾਰ ਡਾਕਟਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਇੱਕ ਦਿਨ ਲਈ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਪਰ ਲੁਧਿਆਣਾ ਦੇ ਵਿੱਚ ਸਵੇਰੇ 10 ਵਜੇ ਤੱਕ ਹੀ ਸੇਵਾਵਾਂ ਬੰਦ ਰਹੀਆਂ ਪਰ ਕਈ ਡਾਕਟਰ ਦਸ ਵਜੇ ਤੋਂ ਬਾਅਦ ਵੀ ਆਪਣੇ ਕਮਰਿਆਂ ਚ ਮੌਜੂਦ ਨਹੀਂ ਸਨ..

Body:Vo.1 ਇਸ ਦੌਰਾਨ ਮਰੀਜ਼ਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਖੜ੍ਹੇ ਨੇ ਪਹਿਲਾਂ ਦਾ ਕਾਊਂਟਰਾਂ ਚ ਪਰਚੀ ਹੀ ਨਹੀਂ ਕੱਟੀ ਜਾ ਰਹੀ ਸੀ ਪਰ ਜਦੋਂ ਪਰਚੀ ਕਟਵਾਉਣ ਤੋਂ ਬਾਅਦ ਜਦੋਂ ਉਹ ਓ ਪੀ ਡੀ ਪਹੁੰਚੇ ਤਾਂ ਉਥੇ ਡਾਕਟਰ ਮੌਜੂਦ ਨਹੀਂ ਸਨ ਜਿਸ ਕਰਕੇ ਮਰੀਜ਼ ਕਾਫੀ ਖੱਜਲ ਖੁਆਰ ਹੁੰਦੇ ਨਜ਼ਰ ਆਏ..

Byte..ਮਰੀਜ਼

Vo..2 ਉੁਧਰ ਜਦ ਸਬੰਧੀ ਅਸੀਂ ਸਕਿਨ ਮਾਹਿਰ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਬਹੁਤ ਘੱਟ ਸਮੇਂ ਚ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਕਰਕੇ ਹੜਤਾਲ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ ਪਰ ਸਵੇਰੇ ਜ਼ਰੂਰ ਉਨ੍ਹਾਂ ਵੱਲੋਂ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ..ਉਨ੍ਹਾਂ ਕਿਹਾ ਕਿ ਜੋ ਬਿੱਲ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਹੈ ਉਸ ਨਾਲ ਇੱਕ ਪਾਸੇ ਜਿੱਥੇ ਤਜਰਬੇਕਾਰ ਡਾਕਟਰਾਂ ਨੂੰ ਨੁਕਸਾਨ ਹੋਵੇਗਾ ਉੱਥੇ ਹੀ ਨਵੇਂ ਵਿਦਿਆਰਥੀਆਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ ਕਿਉਂਕਿ ਉਸ ਦੇ ਵਿੱਚ ਇੱਕ ਟੈਸਟ ਦੇਣਾ ਹੋਵੇਗਾ..

Byte..ਡਾਕਟਰ ਰੋਹਿਤ ਸਿਵਲ ਹਸਪਤਾਲ ਲੁਧਿਆਣਾ

Conclusion:Clozing..ਸੋ ਇਕ ਪਾਸੇ ਜਿੱਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਓਪੀਡੀ ਸੇਵਾਵਾਂ ਠੱਪ ਹੋਣ ਕਰਕੇ ਮਰੀਜ਼ ਵੀ ਕਾਫੀ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ...

ETV Bharat Logo

Copyright © 2025 Ushodaya Enterprises Pvt. Ltd., All Rights Reserved.