ਲੁਧਿਆਣਾ: ਲੁਧਿਆਣਾ ਦੀ ਪੱਖੋਵਾਲ ਰੋਡ 'ਤੇ ਇੱਕ ਕਲੀਨਕ ਚਲਾਉਣ ਵਾਲੇ ਡਾਕਟਰ ਨੂੰ ਲੁਧਿਆਣਾ ਦੀ ਜ਼ਿਲ੍ਹਾਂ ਅਦਾਲਤ ਨੇ 20 ਸਾਲ ਦੀ ਸਜ਼ਾ ਅਤੇ 15 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਦੋਸ਼ੀ ਡਾਕਟਰ ਨੇ 14 ਸਾਲ ਦੀ ਨਾਬਾਲਿਗ ਬੱਚੀ ਦਾ 2018 'ਚ ਬਲਾਤਕਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਇਹ ਸਖਤ ਸਜ਼ਾ ਸੁਣਾਈ ਗਈ ਹੈ। ਪੀੜਤ ਲੁਧਿਆਣਾ ਦੇ ਸੁਧਾਰ ਦੀ ਵਸਨੀਕ ਹੈ ਅਤੇ ਹੁਣ ਪਰਿਵਾਰ ਨੂੰ 2 ਸਾਲ ਬਾਅਦ ਫਾਸਟ ਟਰੈਕ ਅਦਾਲਤ ਤੋਂ ਇਨਸਾਫ਼ ਮਿਲਿਆ ਹੈ।
ਨਾਬਾਲਿਗ ਬੱਚੀ ਬਲਾਤਕਾਰ ਮਾਮਲੇ 'ਚ ਡਾਕਟਰ ਨੂੰ ਮਿਲੀ ਸ਼ਖਤ ਸਜ਼ਾਨਾਬਾਲਿਗ ਬੱਚੀ ਬਲਾਤਕਾਰ ਮਾਮਲੇ 'ਚ ਡਾਕਟਰ ਨੂੰ ਮਿਲੀ ਸ਼ਖਤ ਸਜ਼ਾ ਇਸ ਸਬੰਧੀ ਜਾਣਕਾਰੀ ਦਿੰਦਿਆ ਲੁਧਿਆਣਾ ਜ਼ਿਲ੍ਹਾ ਅਦਾਲਤ ਚ ਸਰਕਾਰੀ ਵਕੀਲ ਨੇ ਦੱਸਿਆ ਕਿ ਮਾਮਲਾ 2018 ਦਾ ਹੈ। ਜਦੋਂ ਦੋਸ਼ੀ ਡਾਕਟਰ ਨੇ ਕਲੀਨਿਕ ਵਿੱਚ ਆਪਣਾ ਚੈੱਕਅਪ ਕਰਵਾਉਣ ਆਈ ਇਕ ਬੱਚੀ ਨਾਲ ਇਹ ਦਰਿੰਦਗੀ ਕੀਤੀ। ਇਹ ਮਾਮਲਾ ਸੁਧਾਰ ਵਿੱਚ ਦਰਜ ਹੋਇਆ ਸੀ ਅਤੇ 2 ਸਾਲ ਫਾਸਟ ਟਰੈਕ ਅਦਾਲਤ ਜ਼ਿਲ੍ਹਾਂ ਸੈਸ਼ਨ ਦੀ ਅਗਵਾਈ ਵਿੱਚ ਦੋਸ਼ੀ ਡਾਕਟਰ ਨੂੰ ਮਾਮਲੇ ਵਿੱਚ ਦੋਸ਼ੀ ਮੰਨਦੇ ਹੋਏ 20 ਸਾਲ ਦੀ ਸਖਤ ਸਜ਼ਾ ਅਤੇ 15 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜੁਰਮ ਕਰਨ ਵਾਲਿਆਂ ਲਈ ਸਬਕ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਫਾਸਟ ਟਰੈਕ ਅਦਾਲਤਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਜਲਦ ਤੋਂ ਜਲਦ ਮਿਲ ਸਕੇ।
ਇਹ ਵੀ ਪੜ੍ਹੋ:- 2 ਬੱਚਿਆਂ ਦੀ ਮਾਂ 39 ਲੱਖ ਲੈਕੇ ਪ੍ਰੇਮੀ ਨਾਲ ਹੋਈ ਫਰਾਰ