ETV Bharat / state

ਲੇਬਰ ਦੀ ਘਾਟ ਕਾਰਨ ਅੰਨਦਾਤਾ ਹੋ ਰਿਹਾ ਖੱਜਲ-ਖੁਆਰ, ਸੁਣੋ ਕੀ ਬੋਲੇ ਪਰੇਸ਼ਾਨ ਕਿਸਾਨ ?

author img

By

Published : Jun 21, 2022, 5:37 PM IST

ਪੰਜਾਬ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰ ਕਿਸਾਨਾਂ ਨੂੰ ਲੇਬਰ ਨਹੀਂ ਮਿਲ ਰਹੀ ਹੈ ਜਿਸ ਕਾਰਨ ਪਰੇਸ਼ਾਨ ਕਿਸਾਨਾਂ ਨੂੰ ਲੇਬਰ ਲਿਆਉਣ ਦੇ ਲਈ ਦੂਰ ਦੁਰਾਡੇ ਇਲਾਕਿਆਂ ਵਿੱਚ ਜਾਣਾ ਪੈ ਰਿਹਾ ਹੈ ਅਤੇ ਰੇਲਵੇ ਸਟੇਸ਼ਨਾਂ ਉੱਪਰ ਬੈਠ ਕੇ ਲੰਮਾ ਲੰਮਾ ਸਮਾਂ ਲੇਬਰ ਦੀ ਉਡੀਕ ਕਰਨੀ ਪੈ ਰਹੀ ਹੈ ਪਰ ਫਿਰ ਵੀ ਲੇਬਰ ਨਹੀਂ ਮਿਲ ਰਹੀ ਹੈ। ਇਸ ਦੇ ਚੱਲਦੇ ਕਿਸਾਨਾਂ ਨਾਲ ਵੀ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।

ਲੇਬਰ ਦੀ ਘਾਟ ਕਾਰਨ ਅੰਨਦਾਤਾ ਹੋ ਰਿਹਾ ਪਰੇਸ਼ਾਨ

ਲੁਧਿਆਣਾ: ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਵਾਰ ਝੋਨੇ ਦੀ ਲਵਾਈ ਦੇ ਦੌਰਾਨ ਮੀਂਹ ਵੀ ਲਗਾਤਾਰ ਪੈ ਰਿਹਾ ਹੈ ਜਿਸਦਾ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਮਿਲਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਸਾਫ ਕਰ ਦਿੱਤਾ ਸੀ ਕਿ ਝੋਨਾ ਵੱਖ-ਵੱਖ ਜ਼ੋਨਾਂ ਦੇ ਤਹਿਤ ਪੰਜਾਬ ਭਰ ਵਿੱਚ ਨਿਰਧਾਰਿਤ ਕੀਤੀਆਂ ਤਰੀਕਾਂ ਦੇ ਮੁਤਾਬਿਕ ਲਾਇਆ ਜਾਵੇਗਾ ਕਿਉਂਕਿ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਜਾਰੀ ਕੀਤੀ ਗਈਆਂ ਤਰੀਕਾਂ ਦੇ ਮੁਤਾਬਕ ਕਿਸਾਨਾਂ ਨੇ ਝੋਨਾ ਲਾਉਣਾ ਸੀ ਪਰ ਹੁਣ ਕਿਸਾਨਾਂ ਨੂੰ ਲੇਬਰ ਦੀ ਵੱਡੀ ਸਮੱਸਿਆ ਦਰਪੇਸ਼ ਆ ਰਹੀ ਹੈ।

ਲੇਬਰ ਲਈ ਰੇਲਵੇ ਸਟੇਸ਼ਨਾਂ ’ਤੇ ਪਹੁੰਚ ਰਹੇ ਕਿਸਾਨ: ਛੋਟੇ ਕਿਸਾਨ ਜਿੰਨ੍ਹਾਂ ਨੇ ਘੱਟ ਰਕਬੇ ਵਿੱਚ ਝੋਨਾ ਲਾਉਣਾ ਹੁੰਦਾ ਹੈ ਉਨ੍ਹਾਂ ਲਈ ਮਸ਼ੀਨ ਕਿਰਾਏ ’ਤੇ ਲਿਆ ਕੇ ਲੁਆਈ ਕਰਨਾ ਕਾਫ਼ੀ ਮੁਸ਼ਕਿਲ ਹੁੰਦਾ ਹੈ ਜਿਸ ਕਰਕੇ ਕਿਸਾਨ ਲੇਬਰ ਰਾਹੀਂ ਝੋਨਾ ਲਗਾਉਂਦੇ ਹਨ ਪਰ ਹੁਣ ਲੇਬਰ ਵੀ ਉਨ੍ਹਾਂ ਨੂੰ ਨਹੀਂ ਮਿਲ ਰਹੀ। ਲੁਧਿਆਣਾ ਦੇ ਨੇੜੇ ਤੇੜੇ ਦੇ ਇਲਾਕੇ ਦੀ ਅਤੇ ਦੂਰ ਦੁਰਾਡੇ ਦੇ ਲੋਕ ਵੀ ਹੁਣ ਸਟੇਸ਼ਨ ’ਤੇ ਆ ਕੇ ਲੇਬਰ ਦੀ ਭਾਲ ਕਰ ਰਹੇ ਹਨ ਪਰ ਉਨ੍ਹਾਂ ਨੂੰ ਲੇਬਰ ਨਹੀਂ ਮਿਲ ਰਹੀ। ਕੁਝ ਕਿਸਾਨ ਅਹਿਮਦਗੜ੍ਹ ਤੋਂ ਸੰਗਰੂਰ ਨੇੜਿਓਂ ਲੁਧਿਆਣਾ ਸਟੇਸ਼ਨ ਲੇਬਰ ਲੈਣ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਸ਼ੀਨ ਨਾਲ ਝੋਨਾ ਲਾਉਣ ’ਚ ਦਿੱਕਤਾਂ: ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੇ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮਸ਼ੀਨ ਨਾਲ ਝੋਨਾ ਲਾਉਣ ਦੇ ਵਿੱਚ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮਸ਼ੀਨ ਹਰ ਥਾਂ ’ਤੇ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਉਹ ਘੱਟ ਜ਼ਮੀਨਾਂ ਵਾਲੇ ਹਨ ਅਤੇ ਇਸ ਕਰਕੇ ਮਸ਼ੀਨਾਂ ਦਾ ਖਰਚਾ ਚੁੱਕਣਾ ਵੀ ਉਨ੍ਹਾਂ ਲਈ ਮੁਸ਼ਕਿਲ ਹੈ ਹਾਲਾਂਕਿ ਸਰਕਾਰ ਕੋਆਪਰੇਟਿਵ ਸੁਸਾਇਟੀਆਂ ਵੱਲੋਂ ਕਿਸਾਨਾਂ ਨੂੰ ਝੋਨਾ ਲਾਉਣ ਲਈ ਮਸ਼ੀਨਾਂ ਉਪਲੱਬਧ ਕਰਵਾਉਂਦੀ ਹੈ ਪਰ ਛੋਟੇ ਕਿਸਾਨ ਲਈ ਝੋਨਾ ਲਾਉਣਾ ਕਾਫੀ ਮੁਸ਼ਕਿਲ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਇਸੇ ਕਰਕੇ ਉਹ ਲੇਬਰ ਦੀ ਵਰਤੋਂ ਕਰਦੇ ਹਨ ਪਰ ਹੁਣ ਉਨ੍ਹਾਂ ਨੂੰ ਲੇਬਰ ਵੀ ਨਹੀਂ ਮਿਲ ਰਹੀ।

ਮਹਿੰਗੀ ਮਿਲ ਰਹੀ ਲੇਬਰ: ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਵੀ ਗਲਤੀ ਕਰਕੇ ਉਨ੍ਹਾਂ ਦੀ ਫਸਲ ’ਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਨੇ ਝੋਨਾ ਲਾਉਣ ਦੀਆਂ ਮਿਤੀਆਂ ਨਿਰਧਾਰਿਤ ਕੀਤੀਆਂ ਸਨ ਜਿਸ ਕਰਕੇ ਝੋਨਾ ਕਾਫੀ ਲੇਟ ਹੋ ਗਿਆ ਹੈ। ਉੱਥੇ ਹੀ ਹੁਣ ਉਨ੍ਹਾਂ ਨੂੰ ਲੇਬਰ ਨਹੀਂ ਮਿਲ ਰਹੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਪਿਛਲੇ ਸਾਲ ਇੱਕ ਏਕੜ ਝੋਨੇ ਦੀ ਲਵਾਈ ਦੀ ਲੇਬਰ ਤਿੰਨ ਹਜਾਰ ਇੱਕ ਸੌ ਰੁਪਏ ਦੇ ਕਰੀਬ ਸੀ ਉਥੇ ਹੀ ਹੁਣ ਇਹ ਲੇਬਰ ਚਾਰ ਹਜ਼ਾਰ ਤੋਂ ਵੀ ਉਪਰ ਪਹੁੰਚ ਚੁੱਕੀ ਹੈ। ਅਜਿਹੇ ਚ ਉਨ੍ਹਾਂ ਨੂੰ ਖਰਚਾ ਵੱਧ ਪਵੇਗਾ ਅਤੇ ਆਮਦਨ ਨਹੀਂ ਹੋਵੇਗੀ।

ਲੇਬਰ ਨੂੰ ਆਫਰਾਂ: ਲੁਧਿਆਣਾ ਸਟੇਸ਼ਨ ’ਤੇ ਆਉਣ ਵਾਲੇ ਕਿਸਾਨ ਪੈਸੇ ਖਰਚ ਕੇ ਪੱਲਿਓਂ ਰੋਜ਼ਾਨਾ ਲੇਬਰ ਲੱਭਣ ਆਉਂਦੇ ਹਨ। ਉਨ੍ਹਾਂ ਨੂੰ ਆਉਣ ਜਾਣ ਦਾ ਖ਼ਰਚਾ ਵੀ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਸਟੇਸ਼ਨ ’ਤੇ ਆਉਣ ਲਈ ਉਨ੍ਹਾਂ ਦਾ ਇਕ ਦਿਨ ਦਾ ਘੱਟੋ ਘੱਟ 500 ਰੁਪਏ ਖਰਚ ਆ ਜਾਂਦਾ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਬਿਨਾਂ ਲੇਬਰ ਤੋਂ ਹੀ ਵਾਪਸ ਮੁੜਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੀਜਾ ਦਿਨ ਹੈ ਉਨ੍ਹਾਂ ਨੂੰ ਲੇਬਰ ਨਹੀਂ ਮਿਲ ਰਹੀ ਇਸ ਕਰ ਕੇ ਉਨ੍ਹਾਂ ਵੱਲੋਂ ਲੇਬਰ ਨੂੰ ਵੱਧ ਪੈਸੇ ਦੇ ਕੇ ਲਿਜਾਣ ਲਈ ਵੀ ਆਫਰਸ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਖਾਣ ਪੀਣ ਅਤੇ ਰਹਿਣ ਸਹਿਣ ਲਈ ਵੀ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਲੇਬਰ ਜਾਣ ਲਈ ਤਿਆਰ ਨਹੀਂ ਹੋ ਰਹੀ ਹੈ।

ਸਰਕਾਰ ਤੋਂ ਮਲਾਲ: ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਹੁਣ ਸਰਕਾਰ ਤੋਂ ਮਲਾਲ ਹੈ ਜੋ ਕਿ ਅਧਿਕਾਰਤ ਤੌਰ ’ਤੇ ਸਰਕਾਰ ਵੱਲੋਂ 17 ਜੂਨ ਦੀ ਮਿਤੀ ਤੈਅ ਕੀਤੀ ਗਈ ਸੀ ਅਤੇ ਉਸ ਤੋਂ ਪਹਿਲਾਂ ਝੋਨਾ ਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਗਈ ਸੀ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਨੂੰ ਲੇਬਰ ਨਾ ਮਿਲਣ ਕਰਕੇ ਉਹ ਸਰਕਾਰ ਤੋਂ ਨਾਰਾਜ਼ ਹਨ। ਪਹਿਲਾਂ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਚਾਰ ਵੱਖ ਵੱਖ ਜ਼ੋਨਾਂ ਵਿਚ ਵੰਡਿਆ ਗਿਆ ਸੀ ਝੋਨੇ ਦੀ ਲਵਾਈ ਲਈ ਪਰ ਇਨ੍ਹਾਂ ਲਈ ਵੱਖ ਵੱਖ ਤਰੀਕਾਂ ਵੀ ਤੈਅ ਕੀਤੀਆਂ ਹੋਈਆਂ ਸਨ ਪਰ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਕਰਕੇ ਪੰਜਾਬ ਨੂੰ ਚਾਰ ਦੀ ਥਾਂ ’ਤੇ ਦੋ ਜ਼ੋਨਾਂ ਵਿਚ ਵੰਡਿਆ ਗਿਆ। ਕਾਬਿਲੇਗੌਰ ਹੈ ਕਿ ਪੰਜਾਬ ਦੇ ਵਿੱਚ 31.5 ਲੱਖ ਹੈਕਟਰ ਦੇ ਵਿਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਮਾਨਸਾ ਦੇ ਪਿੰਡ ਰਮਦਿੱਤੇ ਵਾਲਾ ਵਿਖੇ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.